ਅੰਗਰੇਜ
From Wikipedia, the free encyclopedia
Remove ads
ਅੰਗਰੇਜ (ਸ਼ਾਹਮੁਖੀ انگریز) ਇੱਕ ਪੰਜਾਬੀ ਫਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫਿਲਮ ਵਿੱਚ ਅਮਰਿੰਦਰ ਗਿੱਲ, ਐਮੀ ਵਿਰਕ, ਬਿਨੁ ਢਿੱਲੋਂ, ਅਦਿੱਤੀ ਸ਼ਰਮਾ, ਸਰਗੁਣ ਮਹਿਤਾ ਅਤੇ ਸਰਦਾਰ ਸੋਹੀ ਵਰਗੇ ਅਦਾਕਾਰਾਂ ਨੇ ਭੂਮਿਕਾ ਅਦਾ ਕੀਤੀ ਹੈ।[2] ਇਸ ਫਿਲਮ ਦੀ ਪਟਕਥਾ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ।[3]
ਇਹ 1940ਵਿਆਂ ਦੇ ਪੇਂਡੂ ਪੰਜਾਬ ਦੀ ਪੇਸ਼ਕਾਰੀ ਕਰਦੀ ਹੈ ਜੋ ਇੱਕ ਪਰਿਵਾਰਕ ਫਿਲਮ ਹੈ।[2] ਫਿਲਮ ਦੇ ਸਾਰੇ ਅਦਾਕਾਰਾਂ ਨੇ 1945 ਦੇ ਸਮੇਂ ਦੇ ਠੇਠ ਪਾਤਰਾਂ ਵਰਗਾ ਕਿਰਦਾਰ ਨਿਭਾਇਆ ਹੈ। ਅੰਗਰੇਜ ਦੀ ਕਹਾਣੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਜਿਸਨੇ ਹਮੇਸ਼ਾ ਤੋਂ ਹੀ ਪੰਜਾਬ ਦੇ ਸਭਿਚਾਰ ਤੇ' ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ ਅਤੇ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ 40 ਦਿਨਾਂ ਵਿੱਚ ਹੋਈ ਸੀ ਜਿਸ ਵਿੱਚ ਨਵਨੀਤ ਮਿਸਰ ਨੇ ਸਿਨੇਮਕਾਰ ਦਾ ਰੋਲ ਅਦਾ ਕੀਤਾ। ਜਤਿੰਦਰ ਸ਼ਾਹ ਨੇ ਫਿਲਮ ਵਿੱਚ ਸੰਗੀਤਕਾਰੀ ਕੀਤੀ।
ਅੰਗਰੇਜ ਸਿਨੇਮਾ ਘਰਾਂ ਵਿੱਚ 31 ਜੁਲਾਈ 2015 ਨੂੰ ਰਿਲੀਜ਼ ਹੋਈ ਸੀ। ਅੰਗਰੇਜ ਨੂੰ ਲੋਕਾਂ ਅਤੇ ਸਮਿਖਆਕਾਰਾਂ ਦੁਆਰਾ ਚੰਗੀਆਂ ਸਮੀਖਿਆਵਾਂ ਮਿਲਿਆਂ। ਸਾਰੇ ਅਦਾਕਾਰਾਂ ਅਤੇ ਮੇਮਬਰਾਂ ਨੂੰ ਬਹੁਤ ਹੱਲਾਸ਼ੇਰੀ ਮਿਲੀ। ਅੰਗਰੇਜ ਨੇ ਸਿਨੇਮਾ ਘਰਾ ਵਿੱਚ ₹30.7 ਕਰੋੜ ਰੁਪਏ ਦਾ ਵਪਾਰ ਕੀਤਾ ਅਤੇ ਸਭ ਤੋਂ ਵੱਧ ਕਮਾਉਣ ਵਾਲੀਆਂ ਪੰਜਾਬੀ ਫ਼ਿਲਮਾਂ ਵਿੱਚ ਸ਼ਾਮਿਲ ਹੋ ਗਈ। ਅੰਗਰੇਜ ਪੀਟੀਸੀ ਅਵਾਰਡਸ ਵਿੱਚ 22 ਐਵਾਰਡਾਂ ਲਈ ਨਾਮਜ਼ਦ ਹੋਈ ਜਿਸ ਚੋ ਉਸ ਨੇ 11 ਜਿੱਤੇ ਜਿਸ ਵਿੱਚ ਸਰਬੋਤਮ ਫਿਲਮ,ਸਰਬੋਤਮ ਡਾਇਰੈਕਟਰ, ਸਰਬੋਤਮ ਅਦਾਕਾਰ ਅਤੇ ਸਰਬੋਤਮ ਅਦਾਕਾਰਾ ਦਾ ਐਵਾਰਡ ਵੀ ਸ਼ਾਮਿਲ ਸਨ।
Remove ads
ਅਦਾਕਾਰ ਅਤੇ ਪਾਤਰ-ਵੰਡ
- ਅਮਰਿੰਦਰ ਗਿੱਲ- ਅੰਗਰੇਜ ਸਿੰਘ ਜਾਂ ਗੇਜਾ
- ਅਦਿਤੀ ਸ਼ਰਮਾ- ਮਾੜੋ
- ਐਮੀ ਵਿਰਕ- ਹਾਕਮ
- ਸਰਗੁਣ ਮਹਿਤਾ- ਧਨ ਕੌਰ
- ਬਿਨੂ ਢਿੱਲੋਂ- ਅਸਲਮ
- ਸਰਦਾਰ ਸੋਹੀ- ਮਾੜੋ ਦਾ ਪਿਤਾ
- ਪਰਮਿੰਦਰ ਗਿੱਲ
ਹਵਾਲੇ
Wikiwand - on
Seamless Wikipedia browsing. On steroids.
Remove ads