ਪਰਮਿੰਦਰ ਗਿੱਲ
ਭਾਰਤੀ ਅਦਕਾਰਾ From Wikipedia, the free encyclopedia
Remove ads
ਪਰਮਿੰਦਰ ਗਿੱਲ (Parminder Gill) ਹਿੰਦੀ ਅਤੇ ਪੰਜਾਬੀ ਫ਼ਿਲਮ, ਟੀ.ਵੀ., ਥੀਏਟਰ, ਗਿੱਧਾ ਅਤੇ ਪੰਜਾਬੀ ਲੋਕ-ਨਾਚ ਦੀ ਕੁਸ਼ਲ ਅਭਿਨੇਤਰੀ (Actress) ਹੈ। ਪਰਮਿੰਦਰ ਗਿੱਲ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਰਾਏਕੋਟ ਵਿਖੇ ਇੱਕ ਸਿੱਖ ਪਰਿਵਾਰ ਵਿੱਚ 16 ਸਤੰਬਰ 1970 ਨੂੰ ਰਣਜੀਤ ਸਿੰਘ ਮੀਨ ਅਤੇ ਕ੍ਰਿਸ਼ਨ ਕੌਰ ਦੇ ਘਰ ਜਨਮ ਹੋਇਆ। ਪਰਮਿੰਦਰ ਗਿੱਲ ਨੇ ਐਸ.ਜੀ.ਜੀ.ਜੀ.ਕਾਲਜ ਰਾਏਕੋਟ ਤੋਂ ਸਿੱਖਿਆ ਹਾਸਲ ਕੀਤੀ। ਪਰਮਿੰਦਰ ਦੇ ਦੋ ਭੈਣਾ (ਦਵਿੰਦਰ ਕੌਰ ਤੇ ਰਜਨੀ) ਤੇ ਦੋ ਭਰਾ (ਜਸਵੀਰ ਤੇ ਲਖਵੀਰ) ਨੇ। 22 ਸਾਲ ਦੀ ਉਮਰ ਵਿੱਚ ਪਰਮਿੰਦਰ ਗਿੱਲ ਦਾ ਵਿਆਹ ਬਰਨਾਲਾ ਵਿਖੇ ਸੁਖਜਿੰਦਰ ਸਿੰਘ (ਅਦਾਕਾਰ ਅਤੇ ਨਿਰਦੇਸ਼ਕ) ਨਾਲ ਹੋਇਆ ਅਤੇ ਉਹਨਾਂ ਦੀਆਂ ਦੋ ਲੜਕੀਆਂ ਅਤੇ ਇੱਕ ਬੇਟਾ ਹੈ। ਪਰਮਿੰਦਰ ਨੇ 15 ਸਾਲ ਦੀ ਉਮਰ ਵਿੱਚ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਪਰਮਿੰਦਰ ਗਿੱਲ ਨੇ ਮੁੱਖ ਤੌਰ ਤੇ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਬਹੁਪੱਖੀ ਭੂਮਿਕਾ ਨਿਭਾਈ ਹੈ। ਉਹਨਾ ਕੁਝ ਹਿੰਦੀ ਫ਼ਿਲਮਾਂ ਵਿੱਚ ਵੀ ਕਲਾਕਾਰ ਵਜੋਂ ਕੰਮ ਕੀਤਾ। ਫ਼ਿਲਮਾਂ ਅਤੇ ਟੀ.ਵੀ. ਸੀਰੀਜ਼ ਵਿੱਚ ਤੋਂ ਇਲਾਵਾ ਪਰਮਿੰਦਰ ਨੇ 100+ ਨਾਟਕ, ਟੈਲੀਫਿਲਮਜ਼ ਅਤੇ ਛੋਟੀਆਂ ਫ਼ਿਲਮਾਂ ਵਿੱਚ ਵੀ ਕਲਾਕਾਰ ਵਜੋਂ ਕੰਮ ਕੀਤਾ।
Remove ads
ਕੈਰੀਅਰ
ਸਕੂਲ ਦੇ ਦੌਰਾਨ, ਪਰਮਿੰਦਰ ਇੱਕ ਥੀਏਟਰ ਕਲਾਕਾਰ ਸੀ। ਉਸਨੇ ਆਪਣਾ ਕੈਰੀਅਰ 1994 ਵਿੱਚ ਹਿੰਦੀ ਟੈਲੀਵਿਜ਼ਨ ਦੇ ਲੜੀ "ਡੇਰਾ" ਵਿੱਚ ਸ਼ੁਰੂ ਕੀਤਾ।
ਹਿੰਦੀ ਫ਼ਿਲਮਾਂ
- ਝਰਤੀ ਰੇਤ
- ਕੁਲਜੌਤੀ
- ਪਿਆਸ
ਪੰਜਾਬੀ ਫ਼ਿਲਮਾਂ
ਸੀਰੀਅਲ
- ਅਖੀਆਂ ਤੋ ਦੂਰ ਜਾਏਂ ਨਾ (ETC TV ਪੰਜਾਬੀ)
- ਅਸਾਂ ਹੂੰ ਤੁਰ ਜਾਨਾ [ਚੈਨਲ ਪੰਜਾਬ (ਲੰਡਨ) ਅਤੇ 7ਸੀ ਟੀਵੀ]
- ਤਰਕ ਦੀ ਸਾਨ ਤੇ (ਡੀਡੀ ਪੰਜਾਬੀ)
- ਤਰਕ ਦੀ ਸਾਨ ਤੇ (ਟਾਈਮ ਟੀਵੀ ਪੰਜਾਬੀ)
- ਜਾਦੂ ਟੋਨਾ ਦੁਆਰਾ ਪਾਲੀ ਭੁਪਿੰਦਰ (ਚੈਨਲ ਪੰਜਾਬ ਲੰਡਨ)
- ISHQ VICH You Never KNOW By Sukhwant dhada (ਚੈਨਲ ਪੰਜਾਬ ਲੰਡਨ ਅਤੇ ਪੰਜਾਬੀ ਪ੍ਰਾਪਤ ਕਰੋ)
- ਸ਼ਾਸ਼ਤਰੋਂ ਮੈਂ ਭੀ ਲਿਖਾ ਹੈ ਦੁਆਰਾ ਡਾਕਟਰ ਸੰਧੂ (DD1)
- ਨੰਨੀ ਛਾਂ ਦੁਆਰਾ ਅਵਿਨਾਸ਼
- ਬਟਵਾਰਾ (ਹਿੰਦੀ) ਦੁਆਰਾ ਕੇਸਰ ਸਿੰਘ (ਡੀਡੀ)
ਫੋਟੋ
- ਹਰਬੀ ਸੰਘਾ, ਪਰਮਿੰਦਰ ਗਿੱਲ,
ਹਰਬੀ ਸੰਘਾ, ਪਰਮਿੰਦਰ ਗਿੱਲ - ਸੁਖਜਿੰਦਰ ਗਿੱਲ, ਪਰਮਿੰਦਰ ਗਿੱਲ,
ਸੁਖਜਿੰਦਰ ਗਿੱਲ, ਪਰਮਿੰਦਰ ਗਿੱਲ - ਪਰਮਿੰਦਰ ਗਿੱਲ ਫਿਲਮ ਸ਼ੂਟ ਸਮੇਂ ,
ਪਰਮਿੰਦਰ ਗਿੱਲ ਫਿਲਮ ਸ਼ੂਟ ਸਮੇ
ਹਵਾਲੇ
Wikiwand - on
Seamless Wikipedia browsing. On steroids.
Remove ads