ਅੰਗੋਲਾ
ਅਫਰੀਕੀ ਦੇਸ਼ From Wikipedia, the free encyclopedia
Remove ads
ਅੰਗੋਲਾ, ਅਧਿਕਾਰਕ ਤੌਰ 'ਤੇ ਅੰਗੋਲਾ ਦਾ ਗਣਰਾਜ (ਪੁਰਤਗਾਲੀ: [República de Angola] Error: {{Lang}}: text has italic markup (help);[5] ਕਿਕੋਂਗੋ, ਕਿਮਬੁੰਦੂ, ਉਮਬੁੰਦੂ: Repubilika ya Ngola), ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਕਿ ਦੱਖਣ ਵੱਲ ਨਮੀਬੀਆ, ਪੂਰਬ ਵੱਲ ਜ਼ਾਂਬੀਆ ਅਤੇ ਉੱਤਰ ਵੱਲ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਘਿਰਿਆ ਹੋਇਆ ਹੈ। ਇਸ ਦੀ ਰਾਜਧਾਨੀ ਲੁਆਂਡਾ ਹੈ। ਕਾਬਿੰਡਾ ਦੇ ਬਾਹਰਲੇ ਇਲਾਕੇ ਦੀ ਹੱਦ ਦੋਵੇਂ ਕਾਂਗੋਆਂ ਨਾਲ ਲੱਗਦੀ ਹੈ।
16ਵੀਂ ਤੋਂ 19ਵੀਂ ਸਦੀ ਵਿੱਚ ਪੁਰਤਗਾਲੀ ਵਰਤਮਾਨ ਅੰਗੋਲਾ ਦੇ ਕੁਝ ਤਟਵਰਤੀ ਇਲਾਕਿਆਂ ਵਿੱਚ ਮੌਜੂਦ ਸਨ ਅਤੇ ਉੱਥੋਂ ਦੇ ਜਮਾਂਦਰੂ ਵਾਸੀਆਂ ਨਾਲ ਬਹੁਭਾਂਤੀ ਸਬੰਧ ਰੱਖਦੇ ਸਨ। 19ਵੀਂ ਸਦੀ ਵਿੱਚ ਉਹ ਹੌਲੀ-ਹੌਲੀ ਅਤੇ ਝਿਜਕ ਨਾਲ ਅੰਦਰੂਨੀ ਇਲਾਕਿਆਂ ਵਿੱਚ ਸਥਾਪਤ ਹੋਣ ਲੱਗੇ। 19ਵੀਂ ਸਦੀ ਦੇ ਅੰਤ ਤੱਕ ਅੰਗੋਲਾ ਪੁਰਤਗਾਲੀ ਬਸਤੀ ਬਣ ਗਿਆ ਅਤੇ ਬਰਲਿਨ ਕਾਨਫ਼ਰੰਸ ਅਨੁਸਾਰ ਲੋੜੀਂਦਾ ਕਾਰਗਰ ਅਧਿਕਾਰ 1920 ਦੇ ਦਹਾਕੇ 'ਚ ਮਿਲਿਆ। ਅਜ਼ਾਦੀ ਇੱਕ ਲੰਮੇ ਸੁਤੰਤਰਤਾ ਸੰਘਰਸ਼ ਤੋਂ ਬਾਅਦ 1975 ਵਿੱਚ ਮਿਲੀ। ਸੁਤੰਤਰਤਾ ਤੋਂ ਬਾਅਦ ਇਹ 1975 ਤੋਂ ਲੈ ਕੇ 2002 ਤੱਕ ਘਰੇਲੂ (ਸਿਵਲ) ਯੁੱਧ ਦੀ ਪਿੱਠ-ਭੂਮੀ ਰਿਹਾ। ਇਸ ਦੇਸ਼ ਕੋਲ ਵਿਸ਼ਾਲ ਖਣਿਜ ਅਤੇ ਤੇਲ ਭੰਡਾਰ ਹਨ ਅਤੇ ਇਸ ਦੀ ਅਰਥਚਾਰਾ 1990 ਤੋਂ ਲੈ ਕੇ, ਖਾਸ ਤੌਰ 'ਤੇ ਸਿਵਲ ਯੁੱਧ ਦੇ ਅੰਤ ਤੋਂ ਬਾਅਦ, ਔਸਤਨ ਦੋ-ਅੰਕਾਂ ਦੀ ਦਰ ਨਾਲ ਵਧੀ ਹੈ। ਇਸ ਦੇ ਬਾਵਜੂਦ ਜਿਆਦਾਤਰ ਲੋਕਾਂ ਦੀ ਰਹਿਣੀ ਦਾ ਪੱਧਰ ਨੀਵਾਂ ਹੈ ਅਤੇ ਇਸ ਦੀ ਅਬਾਦੀ ਦਾ ਔਸਤ ਜੀਵਨਕਾਲ ਅਤੇ ਬਾਲ-ਮੌਤ ਦਰ ਦੁਨੀਆ ਵਿੱਚ ਖ਼ਰਾਬ ਦਰਜੇ ਵਾਲੇ ਦੇਸ਼ਾਂ 'ਚੋਂ ਇੱਕ ਹੈ।[6] ਅੰਗੋਲਾ ਨੂੰ ਬੇਮੇਲ ਅਰਥ-ਸ਼ਾਸਤਰ ਵਾਲਾ ਮੁਲਕ ਗਿਣਿਆ ਜਾਂਦਾ ਹੈ ਕਿਉਂਕਿ ਇਸ ਦੀ ਜਿਆਦਾਤਰ ਦੌਲਤ ਅਬਾਦੀ ਦੇ ਇੱਕ ਬਹੁਤ ਹੀ ਅਨੁਪਾਤਹੀਣ ਹਿੱਸੇ 'ਚ ਇਕਾਗਰਤ ਹੈ।
ਅੰਗੋਲਾ ਅਫ਼ਰੀਕੀ ਸੰਘ, ਪੁਰਤਗਾਲੀ ਭਾਸ਼ਾਈ ਦੇਸ਼ਾਂ ਦੇ ਭਾਈਚਾਰੇ, ਲਾਤੀਨੀ ਸੰਘ ਅਤੇ ਦੱਖਣੀ ਅਫ਼ਰੀਕੀ ਵਿਕਾਸ ਭਾਈਚਾਰੇ ਦਾ ਮੈਂਬਰ ਹੈ।
Remove ads
ਨਿਰੁਪਤੀ
ਅੰਗੋਲਾ ਨਾਮ ਪੁਰਤਗਾਲੀ ਬਸਤੀਵਾਦੀ ਨਾਂ Reino de Angola (ਰੇਇਨੋ ਡੇ ਆਂਗੋਲਾ) ਤੋਂ ਆਇਆ ਹੈ ਜੋ ਕਿ ਡਿਆਸ ਡੇ ਨੋਵਾਇਸ ਦੀ 1571 ਸਨਦ ਵਿੱਚ ਵਰਤਿਆ ਗਿਆ ਹੈ। ਇਹ ਭੂਗੋਲਕ ਨਾਮ ਪੁਰਤਗਾਲੀਆਂ ਵੱਲੋਂ, ਅੰਦੋਂਗੋ ਦੇ ਰਾਜਿਆਂ ਵੱਲੋਂ ਵਰਤੀ ਜਾਂਦੀ ਪਦਵੀ ਅੰਗੋਲਾ (ngola), ਤੋਂ ਲਿਆ ਗਿਆ ਹੈ। ਅੰਦੋਂਗੋ, ਕਵਾਂਜ਼ਾ ਅਤੇ ਲੁਕਾਲਾ ਨਦੀਆਂ ਵਿਚਲੇ ਪਹਾੜੀ ਇਲਾਕੇ ਦੀ ਇੱਕ ਰਿਆਸਤ ਸੀ ਜੋ ਕਿ ਕੋਂਗੋ ਦੀ ਰਿਆਸਤ ਦੀ ਸਹਾਇਕ ਸੀ ਪਰ 16ਵੀਂ ਸਦੀ ਵਿੱਚ ਵਧੇਰੇ ਅਜ਼ਾਦੀ ਭਾਲ ਰਹੀ ਸੀ।
ਪ੍ਰਸ਼ਾਸਕੀ ਟੁਕੜੀਆਂ

ਅੰਗੋਲਾ 18 ਸੂਬਿਆਂ ਅਤੇ 163 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ।[7] ਇਹ 18 ਸੂਬੇ ਹਨ:
|
|
ਚਿੱਤਰਸ਼ਾਲਾ
- ਨਾਈਬੇ ਸੂਬੇ ਦੇ ਤੋਂਬੂਆ ਵਿੱਚ ਗਿਰਜਾਘਰ
- ਇੱਕ ਔਰਤ ਨੂੰ ਦਰਸਾਉਂਦੀ ਮੂਰਤੀ। ਚੋਕਵੇ ਲੋਕ, ਅੰਗੋਲਾ, ਅਗੇਤਰੀ 20ਵੀਂ ਸਦੀ
- ਪੁੰਗੋ ਅਡੋਂਗੋ ਦੇ "ਕਾਲੇ ਪੱਥਰ"
- ਲੁਆਂਡਾ ਦਾ ਇੱਕ ਦ੍ਰਿਸ਼
- ਲੁਕਾਲਾ ਨਦੀ ਦਾ ਕਾਲੇਂਡੁਲਾ ਝਰਨਾ, ਮਲਾਂਗੇ ਵਿੱਚ, 2009
ਹਵਾਲੇ
Wikiwand - on
Seamless Wikipedia browsing. On steroids.
Remove ads