ਅੰਜੂ ਬੌਬੀ ਜਾਰਜ

From Wikipedia, the free encyclopedia

ਅੰਜੂ ਬੌਬੀ ਜਾਰਜ
Remove ads

ਅੰਜੂ ਬੌਬੀ ਜਾਰਜ (19 ਅਪਰੈਲ 1977-) ਦਾ ਜਨਮ ਕੇਰਲਾ ਵਿਖੇ ਹੋਇਆ। ਉਸਨੂੰ ਬਚਪਨ ਤੋਂ ਹੀ ਲੰਬੀਆਂ ਛਾਲਾਂ ਲਾਉਣ ਦਾ ਸ਼ੌਕ ਸੀ। ਉਹ ਸਕੂਲ ਸਮੇਂ ਖੇਡਾਂ ਵਿੱਚ ਹਿੱਸਾ ਲੈਂਦੀ ਸੀ ਅਤੇ ਹਮੇਸ਼ਾ ਅੱਵਲ ਆਉਂਦੀ ਸੀ। ਉਸ ਦਾ ਵਿਆਹ ਟ੍ਰਿਪਲ ਜੰਪਰ ਅਤੇ ਭਾਰਤੀ ਰਾਸ਼ਟਰੀ ਚੈਂਪੀਅਨ ਰੌਬਰਟ ਬੌਬੀ ਜਾਰਜ” ਨਾਲ ਹੋਇਆ ਜੋ ਕਿ ਖਿਡਾਰੀ ਹੋਣ ਦੇ ਨਾਲ-ਨਾਲ ਇੰਜੀਨੀਅਰ ਵੀ ਸਨ। ਉਹ ਸੰਨ 1998 ਤੋ ਅੰਜੂ ਦੇ ਮੁੱਖ ਕੋਚ ਬਣ ਗਏ। ਅੰਜੂ ਨੇ ਪ੍ਰੋਫੈਸ਼ਨ ਦੇ ਤੌਰ ’ਤੇ ਸਭ ਤੋਂ ਪਹਿਲਾਂ ਅਥਲੈਟਿਕਸ ਦੇ ਈਵੈਂਟ ਹੈਪਟੈਥਲਨ ਨੂੰ ਅਪਣਾਇਆ ਅਤੇ ਬਾਅਦ ਵਿੱਚ ਕੇਵਲ ਲੰਬੀ ਛਾਲ ਮਾਰਨ ਤਕ ਹੀ ਆਪਣੀ ਖੇਡ ਨੂੰ ਸੀਮਤ ਕਰ ਲਿਆ।[1]

ਵਿਸ਼ੇਸ਼ ਤੱਥ ਅੰਜੂ ਬੌਬੀ ਜਾਰਜ ...
Remove ads

ਰਿਕਾਰਡ

  1. ਮਹਿਲਾਵਾਂ ਦੇ ਵਰਗ ਵਿੱਚ ਲੰਬੀ ਛਾਲ ਦਾ ਭਾਰਤੀ ਰਾਸ਼ਟਰੀ ਰਿਕਾਰਡ ਅੰਜੂ ਦੇ ਨਾਮ ਹੈ ਜੋ ਉਸ ਨੇ 27 ਅਗਸਤ 2004 ਨੂੰ 6.83 ਮੀਟਰ ਛਾਲ ਲਗਾ ਕੇ ਬਣਾਇਆ।
  2. ਉਸ ਨੇ 2003 ਵਿੱਚ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 6.70 ਮੀਟਰ ਲੰਬੀ ਛਾਲ ਮਾਰ ਕੇ ਕਾਂਸੀ ਦਾ ਮੈਡਲ ਜਿੱਤਿਆ।
  3. ਉਸ ਨੇ 2005 ਦੀ ਹੇਲੰਸਿਕੀ (ਫਿਨਲੈਂਡ) ਵਿਸ਼ਵ ਚੈਪੀਅਨਸ਼ਿਪ ਵਿੱਚ 6.66 ਮੀਟਰ ਛਾਲ ਮਾਰ ਕੇ ਪੰਜਵਾਂ ਰੈਂਕ ਹਾਸਲ ਕੀਤਾ
  4. 2007 ਦੀ ਓਸਾਕਾ (ਜਪਾਨ) ਵਿਸ਼ਵ ਚੈਂਪੀਅਨਸ਼ਿਪ ਵਿੱਚ 6.53 ਮੀਟਰ ਛਾਲ ਮਾਰ ਕੇ 9ਵਾਂ ਸਥਾਨ ਪ੍ਰਾਪਤ ਕੀਤਾ।
Remove ads

ਓਲੰਪਿਕ ਅਤੇ ਏਸੀਆ ਖੇਡਾਂ

  1. ਅੰਜੂ ਨੇ ਓਲੰਪਿਕ ਖੇਡਾਂ ਵਿੱਚ ਦੋ ਵਾਰ ਪ੍ਰਤੀਨਿਧਤਾ ਕੀਤੀ। ਪਹਿਲੀ ਵਾਰ ਉਸ ਨੇ 2004 ਦੀਆਂ ਏਥਨਜ਼ ਓਲੰਪਿਕ ਵਿੱਚ ਭਾਗ ਲਿਆ ਅਤੇ 6.83 ਮੀਟਰ ਛਾਲ ਮਾਰ ਕੇ ਛੇਵਾਂ ਸਥਾਨ ਹਾਸਲ ਕੀਤਾ।
  2. ਦੂਸਰੀ ਵਾਰ ਉਸ ਨੇ 2008 ਦੀਆਂ ਬੀਜਿੰਗ (ਚੀਨ) ਓਲੰਪਿਕ ਵਿੱਚ ਭਾਗ ਲਿਆ ਅਤੇ ਉਹ ਕੁਆਲੀਫਾਈ ਰਾਊਂਡ ਵਿੱਚ ਸਾਰੇ ਜੰਪ ਫਾਊਲ ਕਰ ਗਈ।
  3. ਅੰਜੂ ਨੇ ਦੋ ਵਾਰ ਏਸ਼ੀਆਈ ਖੇਡਾਂ ਵਿੱਚ ਭਾਗ ਲਿਆ ਅਤੇ ਦੋ ਮੈਡਲ ਆਪਣੀ ਝੋਲੀ ਪਾਏ।
  4. ਪਹਿਲੀ ਵਾਰ ਉਸ ਨੇ 2002 ਵਿੱਚ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ 6.53 ਮੀਟਰ ਛਾਲ ਮਾਰ ਕੇ ਸੋਨੇ ਦਾ ਮੈਡਲ ਜਿੱਤਿਆ।
  5. ਦੂਸਰੀ ਵਾਰ ਉਸ ਨੇ 2006 ਵਿੱਚ ਕਤਰ ਦੇ ਸ਼ਹਿਰ ਦੋਹਾ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ 6.52 ਮੀਟਰ ਛਾਲ ਮਾਰ ਕੇ ਚਾਂਦੀ ਦਾ ਮੈਡਲ ਜਿੱਤਿਆ।
  6. ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਭਾਗ ਲਿਆ ਅਤੇ ਦੋਵਾਂ ਵਿੱਚੋਂ ਹੀ ਮੈਡਲ ਜਿੱਤੇ।[2]
  7. ਪਹਿਲੀ ਵਾਰ ਉਸ ਨੇ 2005 ਦੀ ਇਨਚਿਓਨ (ਦੱਖਣੀ ਕੋਰੀਆ) ਏਸ਼ੀਅਨ ਚੈਂਪੀਅਨਸ਼ਿਪ ਵਿੱਚ 6.65 ਮੀਟਰ ਛਾਲ ਮਾਰ ਕੇ ਸੋਨੇ ਦਾ ਮੈਡਲ ਜਿੱਤਿਆ
  8. 2007 ਵਿੱਚ ਓਮਾਨ (ਜੋਰਡਨ) ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ 6.65 ਮੀਟਰ ਛਾਲ ਮਾਰੀ ਪਰ ਇਸ ਵਿੱਚੋਂ ਉਹ ਚਾਂਦੀ ਦਾ ਮੈਡਲ ਹੀ ਜਿੱਤ ਸਕੀ।
  9. ਏਸ਼ੀਅਨ ਇੰਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਸ ਨੇ 2006 ਵਿੱਚ ਥਾਈਲੈਂਡ ਦੇ ਸ਼ਹਿਰ ਪਤਾਇਆ ਵਿੱਚ ਹੋਈ ਇਨਡੋਰ ਚੈਂਪੀਅਨਸ਼ਿਪ ਵਿੱਚ 6.32 ਮੀਟਰ ਛਾਲ ਮਾਰ ਕੇ ਚਾਂਦੀ ਦਾ ਮੈਡਲ ਜਿੱਤਿਆ
  10. 2008 ਵਿੱਚ ਕਤਰ ਦੇ ਸ਼ਹਿਰ ਦੋਹਾ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ 6.38 ਮੀਟਰ ਛਾਲ ਮਾਰ ਕੇ ਕਾਂਸੀ ਦਾ ਮੈਡਲ ਜਿੱਤਿਆ।[3]
  11. ਐਫਰੋ-ਏਸ਼ੀਅਨ ਗੇਮਜ਼ ਵਿੱਚ ਉਸ ਨੇ 6.53 ਮੀਟਰ ਛਾਲ ਮਾਰ ਕੇ ਸੋਨੇ ਦਾ ਮੈਡਲ ਜਿੱਤਿਆ। ਇਹ ਖੇਡਾਂ ਭਾਰਤ ਦੇ ਸ਼ਹਿਰ ਹੈਦਰਾਬਾਦ ਵਿਖੇ ਹੋਈਆਂ ਸਨ।
  12. 2002 ਦੀਆ ਮਾਨਚੈਸਟਰ ਰਾਸ਼ਟਰਮੰਡਲ ਖੇਡਾਂ ਵਿੱਚ 6.49 ਮੀਟਰ ਛਾਲ ਮਾਰ ਕੇ ਕਾਂਸੀ ਦਾ ਮੈਡਲ ਜਿੱਤਿਆ
  13. 2006 ਦੀਆਂ ਮੈਲਬਰਨ (ਆਸਟਰੇਲੀਆ) ਖੇਡਾਂ ਵਿੱਚ 6.54 ਮੀਟਰ ਛਾਲ ਮਾਰ ਕੇ ਛੇਵੇਂ ਸਥਾਨ ਉੱਪਰ ਰਹੀ।
  14. ਆਈਏਏਐਫ ਵਿਸ਼ਵ ਅਥਲੈਟਿਕਸ ਫਾਈਨਲ 2005 ਵਿੱਚ ਉਸ ਨੇ 6.75 ਮੀਟਰ ਛਾਲ ਮਾਰ ਕੇ ਚਾਂਦੀ ਦਾ ਮੈਡਲ ਜਿੱਤਿਆ। ਅੰਜੂ ਬੌਬੀ ਜਾਰਜ ਆਈਏਏਐਫ ਦੁਆਰਾ ਕੀਤੀ #ਜਾਂਦੀ ਵਿਸ਼ਵ ਰੈਂਕਿੰਗ ਵਿੱਚ 2001 ਵਿੱਚ 61ਵੇਂ ਰੈਂਕ ਉਪਰ ਸੀ ਅਤੇ 2003 ਵਿੱਚ ਉਹ ਛੇਵੇਂ ਰੈਂਕ ਉਪਰ ਆ ਗਈ। ਉਸ ਦੇ ਕੈਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਨੰਬਰ ਚਾਰ ਹੈ।
Remove ads

ਸਨਮਾਨ

  1. 2002-03 ਵਿੱਚ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਗਿਆ।
  2. 2003-04 ਵਿੱਚ ਉਸ ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਮਿਲਿਆ।
  3. ਭਾਰਤ ਦੇ ਚੌਥੇ ਨੰਬਰ ਦਾ ਸਭ ਤੋਂ ਵੱਡਾ ਐਵਾਰਡ ਪਦਮਸ਼੍ਰੀ ਉਸ ਨੂੰ 2004 ਵਿੱਚ ਮਿਲਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads