ਕੇਰਲ

ਭਾਰਤੀ ਰਾਜ From Wikipedia, the free encyclopedia

ਕੇਰਲ
Remove ads

ਕੇਰਲਾ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਰਾਜ ਹੈ। ਇਹ ਭਾਰਤ ਦੇ ਦੱਖਣ-ਪੂਰਬ ਵਿੱਚ ਸਥਿਤ ਹੈ। ਇਸ ਦਾ ਖੇਤਰਫਲ 38,863 ਵਰਗ ਕਿਲੋਮੀਟਰ ਹੈ। ਕੇਰਲਾ ਦੀ ਰਾਜਧਾਨੀ ਤੀਰੂਵੰਥਪੁਰਮ ਹੈ। ਕੇਰਲਾ ਦੀ ਮੁੱਖ ਭਾਸ਼ਾ ਮਲਿਆਲਮ ਹੈ। ਇਹ ਕਲਾਕਾਰਾਂ ਅਤੇ ਵਿਦਵਾਨਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਕੇਰਲਾ ਦੇ ਨਾਂ ਦਾ ਮਤਲਬ ਸ਼ਾਂਤੀ ਦਾ ਸ਼ਹਿਰ ਹੈ। ਕੇਰਲਾ ਜਿਸ ਨੂੰ ਨਾਰੀਅਲ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਸੰਨ 1498 ਵਿੱਚ ਵਾਸਕੋ ਦਾ ਗਾਮਾ ਇੱਥੇ ਪੁੱਜਿਆ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਕੇਰਲਾ ਦੀ ਮੁੱਖ ਭੂਮਿਕਾ ਰਹੀ ਹੈ।

ਵਿਸ਼ੇਸ਼ ਤੱਥ ਕੇਰਲਾ കേരളം, ਦੇਸ਼ ...
Remove ads
Remove ads

ਇਤਿਹਾਸ

ਇਸ ਦਾ ਪਹਿਲਾ ਨਾਂ ਕੇਰਲਾਪੁਤਰਾ, ਮੌਰੀਆ ਰਾਜਪਾਟ ਅਸ਼ੋਕ ਦੇ ਪੱਥਰ ਵਾਲੇ ਫ਼ਰਮਾਨ ਤੋਂ ਤੀਜੀ ਸਦੀ ਵਿੱਚ ਪਿਆ ਸੀ। ਅਸ਼ੋਕ ਮਹਾਨ ਦੇ ਸਮੇਂ ਕੇਰਲਾਪੁਤਰਾ ਦੀ ਧਰਤੀ ਚਾਰ ਆਜ਼ਾਦ ਰਾਜਿਆਂ ਦੇ ਅਧਿਕਾਰ ਹੇਠ ਸੀ। ਇਨ੍ਹਾਂ ਤੋਂ ਇਲਾਵਾ ਹੋਰ ਖੇਤਰ ਚੋਲ ਸਾਮਰਾਜ, ਪਾਂਡਿਆ ਸ਼ਾਸਕ ਅਤੇ ਸਤਿਆਪੁਤਰ ਸ਼ਾਸਕ ਕੋਲ ਸਨ। ਸੰਨ 1795 ਵਿੱਚ ਕੇਰਲਾ ਦਾ ਸਾਰਾ ਖੇਤਰ ਹੀ ਬਰਤਾਨਵੀ ਰਾਜ ਦੇ ਅਧੀਨ ਹੋ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਨ 1956 ਵਿੱਚ ਕੇਰਲਾ ਦੀਆਂ ਸਾਰੀਆਂ ਰਿਆਸਤਾਂ ਨੂੰ ਇਕੱਠੀਆਂ ਕਰ ਦਿੱਤਾ ਗਿਆ। ਚੇਰਾਸ ਰਾਜੇ ਦੇ ਸ਼ਾਸਨ ਸਮੇਂ ਚਾਰੇ ਰਿਆਸਤਾਂ ਦੀ ਸਾਂਝੀ ਭਾਸ਼ਾ ਅਤੇ ਸੱਭਿਆਚਾਰ ਸੀ ਜਿਹੜਾ ਤਾਮਿਲਾਕਾਮ ਦੇ ਨਾਂ ਨਾਲ ਪ੍ਰਸਿੱਧ ਸੀ। ਅੰਗਰੇਜ਼ੀ ਪ੍ਰਭਾਵ ਹੇਠ ਕੇਰਲਾ ਦੀ ਰਾਜਧਾਨੀ ਕੋਚੀ ਬਣੀ ਤੇ ਯੂਰਪੀਅਨ ਸੰਨ 1505 ਵਿੱਚ ਇੱਥੇ ਕਾਬਜ਼ ਹੋ ਗਏ। ਸੰਨ 1729 ਤੋਂ 1758 ਤਕ ਮਹਾਰਾਜਾ ਮਾਰਥਾਂਦਾ ਵਰਮਾ ਨੇ ਤੀਰੂਵੰਥਪੁਰਮ ਨੂੰ ਸ਼ਹਿਰੀ ਸਰੂਪ ਦੇ ਕਿ ਇਸ ਨੂੰ ਰਾਜਧਾਨੀ ਘੋਸ਼ਿਤ ਕੀਤਾ।

Remove ads

ਧਰਮ

ਕੇਰਲਾ ਵਿੱਚ ਹਿੰਦੂ ਮਿਥਿਹਾਸ ਦਾ ਬੋਲਬਾਲਾ ਰਿਹਾ ਹੈ। ਰਿਗਵੇਦ ਦੇ ਅਦਿਤਿਆ ਵਿਸ਼ਨੂੰ ਦਾ ਵੇਦ, ਕੇਰਲਾ ਵਿੱਚ ਹੀ ਮਿਲਦਾ ਹੈ ਜਿਸ ਦੀ ਭਾਸ਼ਾ ਸੰਸਕ੍ਰਿਤ ਤੋਂ ਵੀ ਪੁਰਾਣੀ ਮੰਨੀ ਜਾਂਦੀ ਹੈ। ਬੁੱਧ ਧਰਮ ਅਤੇ ਜੈਨ ਮੱਤ ਕੇਰਲਾ ਵਿੱਚ ਬਹੁਤ ਪਹਿਲਾਂ ਆ ਚੁੱਕੇ ਸਨ।

ਓਨਮ ਮੇਲਾ

ਓਨਮ ਮੇਲਾ ਇੱਥੇ ਦਾ ਬਹੁਤ ਮਸ਼ਹੂਰ ਮੇਲਾ ਹੈ ਜਿਸ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਮਹਾਂਬਲੀ ਰਾਜੇ ਨੇ ਸ਼ੁਰੂ ਕੀਤਾ ਸੀ ਜਿਸ ਨਾਲ ਧਰਤੀ ਉੱਤੇ ਖ਼ੁਸ਼ਹਾਲੀ ਆਉਂਦੀ ਹੈ।

ਫ਼ਸਲ

ਇਥੇ ਨਾਰੀਅਲ, ਕੇਲਾ, ਰਬੜ, ਚਾਹ, ਕੌਫ਼ੀ ਤੇ ਕਟਹਲ ਮੁੱਖ ਫ਼ਸਲਾਂ ਹਨ। ਧਰਤੀ ਮੁੱਖ ਤੌਰ ’ਤੇ ਕਾਲੀ ਹੈ।

ਸਾਖਰਤਾ ਦਰ

ਕੇਰਲਾਂ ਦੀ ਸਾਖਰਤਾ ਦਰ ਭਾਰਤ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਕੇਰਲਾ ਦੀਆਂ ਔਰਤਾਂ ਸਾਊ ਤੇ ਸੱਭਿਆਚਾਰਕ ਹਨ। ਉਹ ਬਹੁਤੀਆਂ ਗੱਲਾਂ ਨਹੀਂ ਕਰਦੀਆਂ ਅਤੇ ਚੁੱਪ-ਚਾਪ ਆਪਣਾ ਕੰਮ ਕਰਦੀਆਂ ਰਹਿੰਦੀਆਂ ਹਨ। ਇੱਥੇ ਲੜਕੀਆਂ ਨੂੰ ਨਨਜ਼ ਬਣਾਇਆ ਕੇ ਅਧਿਆਤਮਕ ਕੋਰਸ ਕਰਵਾਏ ਜਾਂਦੇ ਹਨ। ਨਨਜ਼ ਨੂੰ ਸਾਰੇ ਭਾਰਤ ਵਿੱਚ ਈਸਾਈ ਸਕੂਲਾਂ ਵਿੱਚ ਅਧਿਆਪਕ ਦੇ ਤੌਰ ’ਤੇ ਭੇਜਿਆ ਜਾਂਦਾ ਹੈ। ਕੋਚੀਨ ਯੂਨੀਵਰਸਿਟੀ ਇੱਥੋਂ ਦੀ ਮੁੱਖ ਯੂਨੀਵਰਸਿਟੀ ਹੈ।

ਦੇਖਣ ਯੋਗ ਸਥਾਨ

  • ਪਦਮਤੀਰਥਮ ਝੀਲ ਕੇਰਲਾ ਦੀ ਕੁਦਰਤੀ ਝੀਲ ਹੈ। ਇਸ ਦੇ ਕੰਢੇ ਸੌ ਫੁੱਟ ਉੱਚਾ ਪੰਜ ਹਜ਼ਾਰ ਸਾਲ ਪੁਰਾਣਾ ਮੰਦਰ ਬਣਿਆ ਹੋਇਆ ਹੈ। ਇੱਥੇ ਸ੍ਰੀ ਵਿਸ਼ਨੂੰ ਦੀ ਮੂਰਤੀ ਇਸ ਤਰੀਕੇ ਨਾਲ ਟਿਕਾਈ ਹੋਈ ਹੈ ਕਿ ਤਿੰਨ ਦਰਵਾਜ਼ਿਆਂ ਵਿੱਚ ਦੀ ਇਕਸਾਰ ਦਿਸਦੀ ਰਹੇ। ਇਹ ਦੁਨੀਆ ਦਾ ਸਭ ਤੋਂ ਅਮੀਰ ਮੰਦਰ ਹੈ।

ਵਰਕਾਲਾ ਬੀਚ ਬਹੁਤ ਭੀੜ-ਭੜੱਕੇ ਵਾਲੀ ਲੰਮੀ ਬੀਚ ਹੈ। ਇੱਕ ਇਸਤਰੀ ਦਾ ਚਿੱਟੇ ਪੱਥਰ ਨਾਲ ਬਣਾਇਆ ਗਿਆ ਵੱਡ-ਆਕਾਰੀ ਬੁੱਤ ਬੀਚ ਦੀ ਸ਼ਾਨ ਹੈ। ਨੇੜੇ ਹੀ ਲਾਲ ਪੱਥਰ ਨਾਲ ਬਣਿਆ ਆਦਮੀ ਦਾ ਬੁੱਤ ਹੈ।

  • ਤਿਰੂਵਨੰਤਪੁਰਮ ਤੋਂ ਕੰਨਿਆਕੁਮਾਰੀ 94 ਕਿਲੋਮੀਟਰ ਦੂਰ ਭਾਰਤ ਦਾ ਅੰਤਿਮ ਸਥਾਨ ਮੰਨਿਆ ਜਾਂਦਾ ਹੈ। ਆਲੇ-ਦੁਆਲੇ ਕਿਤੇ ਸਮੁੰਦਰ ਘੱਟ ਤੇ ਕਿਤੇ ਵੱਧ ਦਿਸਦਾ ਹੈ ਪਰ ਨਾਰੀਅਲ ਦੇ ਦਰੱਖਤ ਬਹੁਤ ਹਨ। ਇਸ ਸਥਾਨ ਤੇ ਤਾੜ ਦੇ ਦਰੱਖਤ ਵੀ ਬਹੁਤ ਹਨ। ਕੰਨਿਆਕੁਮਾਰੀ ਵਿਖੇ ਤਿੰਨ ਸਾਗਰਾਂ ਦਾ ਪਾਣੀ ਆਪਸ ਵਿੱਚ ਟਕਰਾ ਕੇ ਵਾਪਸ ਮੁੜਦਾ ਹੈ। ਤਿੰਨਾਂ ਪਾਣੀਆਂ ਦਾ ਰੰਗ ਸੂਰਜ ਦੀਆਂ ਕਿਰਨਾਂ ਨਾਲ ਵੱਖ-ਵੱਖ ਦਿਸਦਾ ਹੈ। ਇੱਥੇ ਤਾਮਿਲ ਲੋਕ ਜ਼ਿਆਦਾ ਰਹਿੰਦੇ ਹਨ। ਮਿਥਿਹਾਸ ਮੁਤਾਬਕ ਕੰਨਿਆਕੁਮਾਰੀ ਅਤੇ ਇਸ ਦੇ ਆਲੇ-ਦੁਆਲੇ ਦੀ ਧਰਤੀ ਭਗਵਾਨ ਵਿਸ਼ਨੂੰ ਦੇ ਆਸ਼ੀਰਵਾਦ ਸਦਕਾ ਸਮੁੰਦਰ ਵਿੱਚੋਂ ਪੈਦਾ ਹੋਈ ਮੰਨੀ ਗਈ ਹੈ।
  • ਇਸ ਤੋਂ ਚੌਥਾਵਲੀ ਬੀਚ ਨੇੜੇ ਮਥੁਰ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਪੱਕਾ ਝੂਲਾ ਹੈ।
  • ਅਰਬ ਸਾਗਰ ਦੇ ਤੱਟ ’ਤੇ ਦੇਵੀ ਭਗਵਤੀ ਦਾ ਮੰਦਰ ਬਹੁਤ ਸੁੰਦਰ ਅਤੇ ਦੇਖਣਯੋਗ ਹੈ।
  • ਸਵਾਮੀ ਵਿਵੇਕਾਨੰਦ ਦਾ ਬੁੱਤ ਚੱਟਾਨ ਉੱਤੇ ਬਣਾਇਆ ਗਿਆ ਹੈ।
  • ਕੋਵਲਮ ਬੀਚ ਨੂੰ ਰੱਬ ਦਾ ਘਰ ਕਿਹਾ ਜਾਂਦਾ ਹੈ। ਬੀਚ ਦੇ ਕੋਨੇ ’ਤੇ 500 ਟਨ ਲੋਹੇ ਦਾ ਥੰਮ੍ਹ ਰੱਖਿਆ ਹੋਇਆ ਹੈ। ਇਸ ਦੇ ਸਾਹਮਣੇ ਦੋ ਸੁੰਦਰ ਮਸੀਤਾਂ ਹਨ।
  • ਇੱਥੋਂ ਦਾ ਪਦਮਨਾਭਸਵਾਮੀ ਮੰਦਰ ਬਹੁਤ ਮਸ਼ਹੂਰ ਹੈ ਜਿਸ ਤੇ ਖਾਸ ਰਸਮ ਮੁਤਾਬਕ ਮੰਦਰ ਜਾਣ ਸਮੇਂ ਆਦਮੀਆਂ ਨੂੰ ਧੋਤੀ ਅਤੇ ਮਹਿਲਾਵਾਂ ਨੂੰ ਸਾੜੀ ਪਹਿਨਣੀ ਲਾਜ਼ਮੀ ਹੈ।
  • ਸੰਨ 1891 ਵਿੱਚ ਲਾਲ ਇੱਟਾਂ ਨਾਲ ਬਣਾਇਆ ਗਿਆ ਇੱਕ ਵੱਡਾ ਗੇਟ ਮੌਜੂਦ ਹੈ ਜੋ ਅਜੇ ਵੀ ਨਵਾਂ ਜਾਪਦਾ ਹੈ।
Remove ads

ਵਿਸ਼ੇਸ਼ ਪੁਰਸ਼

ਕੇਰਲਾ ਵਿੱਖੇ ਅੱਠਵੀਂ ਸਦੀ ਵਿੱਚ ਜਨਮੇ ਆਦਿਸ਼ੰਕਰ ਨੇ ਭਾਰਤ ਦੇ ਬਾਕੀ ਸੂਬਿਆਂ ਦੀ ਯਾਤਰਾ ਕਰ ਕੇ ਵੇਦਾਂ-ਵੇਦਾਂਤਾਂ ਦੇ ਫਲਸਫ਼ੇ ਨੂੰ ਪ੍ਰਫੁੱਲਿਤ ਕੀਤਾ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads