ਅੱਜ ਆਖਾਂ ਵਾਰਿਸ ਸ਼ਾਹ ਨੂੰ
From Wikipedia, the free encyclopedia
Remove ads
ਅੱਜ ਆਖਾਂ ਵਾਰਿਸ ਸ਼ਾਹ ਨੂੰ ਪੰਜਾਬ ਦੀ ਔਰਤ ਦੀ ਆਵਾਜ਼ ਮੰਨੀ ਜਾਂਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਸੋਗੀ ਮਾਹੌਲ ਦੀ ਕਵਿਤਾ ਹੈ। ਇਸ ਕਵਿਤਾ ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾਹੀ ਗਈ।[1] 1947 ਦੇ ਫਿਰਕੂ ਫਸਾਦਾਂ ਤੋਂ ਬਾਅਦ ਉਹ 18ਵੀਂ ਸਦੀ ਦੇ ਮਸ਼ਹੂਰ ਕਿੱਸਾਕਾਰ ਵਾਰਿਸ ਸ਼ਾਹ ਨੂੰ ਸੰਬੋਧਨ ਹੁੰਦੇ ਹੋਏ ਆਪਣੇ ਰੋਸ ਦਾ ਪ੍ਰਗਟਾਅ ਕਰਦੀ ਹੈ।[2] ਜਦੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਨੌਕਰੀ ਅਤੇ ਫਿਰ ਦਿੱਲੀ ਵਿੱਚ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸੀ ਤੇ ਫਿਰ ਵਾਪਸੀ ਵੇਲੇ ਸਫਰ ਦੌਰਾਨ ਚੱਲਦੀ ਗੱਡੀ ਵਿੱਚ ਹਿਲਦੀ ਅਤੇ ਕੰਬਦੀ ਕਲਮ ਨਾਲ ਸੰਨ 1948 ਵਿੱਚ "ਅੱਜ ਆਖਾਂ ਵਾਰਿਸ ਸ਼ਾਹ ਨੂੰ" ਨਜ਼ਮ ਲਿਖੀ।
Remove ads
ਟੂਕ
ਇਹ ਇਸ ਨਜ਼ਮ ਦੀਆਂ ਸ਼ੁਰੂਆਤੀ ਸਤਰਾਂ ਹਨ:
Remove ads
ਆਲੋਚਨਾ
ਗੁਰਬਚਨ ਲਿਖਦਾ ਹੈ ਕਿ "ਭਾਵੇਂ ਇਸ ਵਿੱਚ ਕਾਵਿ ਪ੍ਰਤਿਭਾ ਵਾਲੇ ਵਿਸ਼ੇਸ਼ ਗੁਣ ਨਹੀਂ" ਪਰ "ਸੰਨ ਸੰਤਾਲੀ ’ਚ ਪੈਦਾ ਹੋਣ ਵਾਲੇ ਵਹਿਸ਼ੀ ਘਾਣ ਕਰਕੇ ਇਸ ਕਵਿਤਾ ਨੂੰ ਹੱਦੋਂ ਵੱਧ ਸਵੀਕਾਰਤਾ ਮਿਲੀ"।[3]
ਹਵਾਲੇ
Wikiwand - on
Seamless Wikipedia browsing. On steroids.
Remove ads