ਆਇਸ਼ਾ ਨਸੀਮ

ਪਾਕਿਸਤਾਨੀ ਕ੍ਰਿਕਟਰ From Wikipedia, the free encyclopedia

Remove ads

ਆਇਸ਼ਾ ਨਸੀਮ (ਜਨਮ 7 ਅਗਸਤ 2004) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਜਨਵਰੀ 2020 ਵਿੱਚ 15 ਸਾਲ ਦੀ ਉਮਰ ਵਿੱਚ ਉਸਨੂੰ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਚੁਣਿਆ ਗਿਆ ਸੀ।[2][3][4] ਉਸਨੇ 3 ਮਾਰਚ 2020 ਨੂੰ ਥਾਈਲੈਂਡ ਦੇ ਵਿਰੁੱਧ ਪਾਕਿਸਤਾਨ ਲਈ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਊ.ਟੀ 20 ਆਈ) ਦੀ ਸ਼ੁਰੂਆਤ ਕੀਤੀ।[5] ਦਸੰਬਰ 2020 ਵਿੱਚ ਉਸ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[6] ਉਸੇ ਮਹੀਨੇ ਬਾਅਦ ਵਿੱਚ ਉਸਨੂੰ 2020 ਪੀ.ਸੀ.ਬੀ. ਅਵਾਰਡਸ ਲਈ ਸਾਲ ਦੀ ਮਹਿਲਾ ਉਭਰਦੀ ਕ੍ਰਿਕਟਰ ਵਜੋਂ ਚੁਣਿਆ ਗਿਆ।[7]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...

ਜੂਨ 2021 ਵਿੱਚ ਉਸਨੂੰ ਵੈਸਟਇੰਡੀਜ਼ ਖਿਲਾਫ਼ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[8][9] ਉਸਨੇ 12 ਜੁਲਾਈ 2021 ਨੂੰ ਵੈਸਟਇੰਡੀਜ਼ ਵਿਰੁੱਧ ਪਾਕਿਸਤਾਨ ਲਈ ਮਹਿਲਾ ਦਿਵਸ ਅੰਤਰਰਾਸ਼ਟਰੀ ਦੀ ਸ਼ੁਰੂਆਤ ਕੀਤੀ।[10]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads