ਖ਼ੁਦਕੁਸ਼ੀ
ਜਾਣ-ਬੁੱਝ ਕੇ ਆਪਣੇ ਆਪ ਨੂੰ ਮਾਰਨਾ From Wikipedia, the free encyclopedia
Remove ads
ਖ਼ੁਦਕੁਸ਼ੀ ਜਾਂ ਆਤਮ-ਹੱਤਿਆ ਜਾਂ ਸਵੈ-ਘਾਤ ਜਾਣਬੁੱਝ ਕੇ ਆਪਣੇ-ਆਪ ਦੀ ਮੌਤ ਨੂੰ ਅੰਜਾਮ ਦੇਣਾ ਹੁੰਦਾ ਹੈ। ਇਹਨੂੰ ਆਮ ਤੌਰ ਉੱਤੇ ਨਿਰਾਸਾ-ਵੱਸ ਕੀਤਾ ਜਾਂਦਾ ਹੈ ਜੀਹਦੇ ਮੁੱਖ ਕਾਰਨ ਦਿਲਗੀਰੀ, ਬੇਦਿਲੀ, ਸਕਿਟਸੋਫ਼ਰੇਨੀਆ, ਦੂਹਰੀ-ਸ਼ਖ਼ਸੀਅਤ ਦੇ ਰੋਗ,[1] ਸ਼ਰਾਬ ਦਾ ਅਮਲ, ਨਸ਼ਈਪੁਣਾ ਆਦਿ ਦੱਸੇ ਜਾਂਦੇ ਹਨ।[2] ਮਾਲੀ ਤੰਗੀ ਜਾਂ ਘਰੇਲੂ ਰਿਸ਼ਤਿਆਂ ਵਿਚਲੀ ਫਿੱਕ ਵਰਗੇ ਬੋਝ ਵੀ ਅਹਿਮ ਰੋਲ ਅਦਾ ਕਰਦੇ ਹਨ। ਖ਼ੁਦਕੁਸ਼ੀ ਰੋਕਣ ਲਈ ਚੁੱਕੇ ਜਾਂਦੇ ਕਦਮਾਂ ਵਿੱਚ ਹਥਿਆਰਾਂ ਤੱਕ ਪਹੁੰਚਣ ਨਾ ਦੇਣਾ, ਦਿਮਾਗੀ ਰੋਗਾਂ ਅਤੇ ਨਸ਼ਈਪੁਣੇ ਦਾ ਇਲਾਜ ਅਤੇ ਆਰਥਿਕ ਵਾਧਾ ਸ਼ਾਮਲ ਹਨ। ਮਨੁੱਖ ਦੀ ਬੁਨਿਆਦੀ ਫਿਤਰਤ ਜ਼ਿੰਦਾ ਰਹਿਣ ਦੀ ਹੈ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads