ਆਤਿਸ਼ੀ ਮਾਰਲੇਨਾ
From Wikipedia, the free encyclopedia
Remove ads
ਆਤਿਸ਼ੀ ਮਾਰਲੇਨਾ, ਇੱਕ ਸਮਾਜਿਕ ਕਾਰਕੁਨ ਅਤੇ ਆਮ ਆਦਮੀ ਪਾਰਟੀ ਦੀ ਮੈਂਬਰ ਹੈ।
ਆਤਿਸ਼ੀ ਦੇ ਮਾਪੇ ਮਾਰਕਸਵਾਦੀ ਹਨ ਅਤੇ ਉਹ ਉਹ ਆਪ ਆਪਣੇ ਮੁਢਲੇ ਦਿਨਾਂ ਦੌਰਾਨ ਖੱਬੀ ਵਿਚਾਰਧਾਰਾ ਦੀ ਸਮਰਥਕ ਸੀ।[1] ਉਸਨੇ ਵਿਕਲਪਕ ਸਿੱਖਿਆ ਅਤੇ ਪਾਠਕ੍ਰਮ ਦੇ ਖੇਤਰ ਵਿੱਚ ਕੰਮ ਕੀਤਾ ਹੈ। ਦਿੱਲੀ ਦੇ ਇੱਕ ਕਾਲਜ ਵਿੱਚ ਉਸਨੇ ਇਤਿਹਾਸ ਦੀ ਪੜ੍ਹਾਈ ਕੀਤੀ, ਅਤੇ ਇੱਕ ਰੋਡਸ ਵਿਦਵਾਨ ਦੇ ਤੌਰ 'ਤੇ ਆਕਸਫੋਰਡ ਚਲੀ ਗਈ।[2] ਪਾਲਸੀ ਮੇਕਿੰਗ ਉਸ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। "ਸੰਭਾਵਨਾ ਇੰਸਟੀਚਿਊਟ ਆਫ ਪਬਲਿਕ ਪਾਲਸੀ" ਦੇ ਇੱਕ ਪ੍ਰੋਗਰਾਮ ਲਈ ਹਿਮਾਚਲ ਪ੍ਰਦੇਸ ਵਿੱਚ ਕੰਮ ਕਰਦਿਆਂ ਉਸ ਦਾ ਮੇਲ ਪ੍ਰਸ਼ਾਂਤ ਭੂਸ਼ਣ ਨਾਲ ਹੋਇਆ, ਜਿਸ ਦੇ ਕਹਿਣ ਤੇ ਉਹ ਦਿੱਲੀ ਆ ਗਈ। ਉਸਨੇ ਆਪਣੀ ਟੀਮ ਨਾਲ ਮਿਲ ਕੇ 70 ਹਲਕਿਆਂ ਲਈ ਆਪ ਉਮੀਦਵਾਰਾਂ ਵਾਸਤੇ 70 ਮੈਨੀਫੈਸਟੋ ਤਿਆਰ ਕੀਤੇ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads