ਆਦਰਸ਼ ਵਾਕ

From Wikipedia, the free encyclopedia

ਆਦਰਸ਼ ਵਾਕ
Remove ads

ਆਦਰਸ਼ ਵਾਕ ਜਾਂ ਮਾਟੋ (ਪ੍ਰਣ ਜਾਂ ਵਾਕ ਲਈ ਇਤਾਲਵੀ ਸ਼ਬਦ) ਕਿਸੇ ਸਮਾਜਕ ਸਮੂਹ ਜਾਂ ਸੰਸਥਾ ਦੇ ਵਿਆਪਕ ਉਦੇਸ਼ ਅਤੇ ਪ੍ਰੇਰਨਾ ਦਾ ਰਸਮੀ ਸੰਖੇਪਕਰਨ ਕਰਨ ਵਾਲਾ ਵਾਕਾਂਸ਼ ਹੁੰਦਾ ਹੈ।[1][2] ਇਹ ਕਿਸੇ ਵੀ ਭਾਸ਼ਾ ਵਿੱਚ ਹੋ ਸਕਦਾ ਹੈ ਪਰ ਪੱਛਮੀ ਜਗਤ ਵਿੱਚ ਜ਼ਿਆਦਾਤਰ ਲਾਤੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਸਰਕਾਰ ਦੇ ਮਾਟੋਆਂ ਵਿੱਚ ਸਥਾਨਕ ਬੋਲੀਆਂ ਦੀ ਵਰਤੋਂ ਆਮ ਹੁੰਦੀ ਹੈ। ਗ਼ੈਰਰਸਮੀ ਤੌਰ ਉੱਤੇ ਇਹ ਕੋਈ ਨਿਯਮ ਜਾਂ ਨਾਅਰਾ ਹੋ ਸਕਦਾ ਹੈ ਜਿਸ ਨੂੰ ਕੋਈ ਇਨਸਾਨ ਮੰਨਦਾ ਹੈ ਜਾਂ ਜਿਸ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ।

ਵਿਸ਼ੇਸ਼ ਤੱਥ
Remove ads

ਸਾਹਿਤ

ਸਾਹਿਤ ਵਿੱਚ ਆਦਰਸ਼ ਵਾਕ ਜਾਂ ਮਾਟੋ ਉਹ ਵਾਕ, ਵਾਕਾਂਸ਼, ਕਵਿਤਾ ਜਾਂ ਸ਼ਬਦ ਹੁੰਦਾ ਹੈ ਜੋ ਕਿਸੇ ਲੇਖ, ਪਾਠ, ਨਾਵਲ ਆਦਿ ਦੇ ਅੱਗੇ ਲਾਇਆ ਜਾਂਦਾ ਹੈ ਅਤੇ ਜੋ ਉਹਨਾਂ ਦੀ ਸਮੱਗਰੀ ਦਾ ਸੂਚਕ ਹੋਵੇ। ਇਹ ਅੱਗੇ ਆਉਣ ਵਾਲੀ ਸਮੱਗਰੀ ਦੇ ਅਗਾਊਂ ਸਿਧਾਂਤ ਦਾ ਇੱਕ ਛੋਟਾ ਇਸ਼ਾਰਾ ਹੁੰਦਾ ਹੈ। ਮਿਸਾਲ ਵਜੋਂ, ਰਾਬਰਟ ਲੂਈਸ ਸਟੀਵਨਸਨ ਦੀ ਰਚਨਾ Travels with a Donkey in the Cévennes (ਟ੍ਰੈਵਲਜ਼ ਵਿਦ ਅ ਡੰਕੀ ਇਨ ਦ ਸੇਵੈਨ) ਵਿੱਚ ਹਰੇਕ ਹਿੱਸੇ ਦੇ ਸ਼ੁਰੂ ਵਿੱਚ ਅਜਿਹੇ ਵਾਕਾਂ ਦੀ ਵਰਤੋਂ ਕੀਤੀ ਗਈ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads