ਆਨੰਦ ਗਾਂਧੀ
From Wikipedia, the free encyclopedia
Remove ads
ਆਨੰਦ ਗਾਂਧੀ (ਜਨਮ ਆਨੰਦ ਮੋਦੀ;[1] 26 ਸਤੰਬਰ 1980) ਇੱਕ ਭਾਰਤੀ ਫਿਲਮ ਨਿਰਦੇਸ਼ਕ ਹੈ। ਸ਼ੁਰੂ ਵਿੱਚ ਇਹ ਰੰਗ-ਮੰਚ ਨਾਲ ਜੁੜਿਆ ਹੋਇਆ ਸੀ ਅਤੇ ਇਸਨੇ ਕਈ ਮਸ਼ਹੂਰ ਨਾਟਕ ਲਿਖੇ ਅਤੇ ਉਹਨਾਂ ਦਾ ਨਿਰਦੇਸ਼ਨ ਕੀਤਾ।
ਕੈਰੀਅਰ
ਇਸਨੇ ਇੱਕ ਨਿਰਦੇਸ਼ਕ ਦੇ ਤੌਰ ਉੱਤੇ ਆਪਣਾ ਕੈਰੀਅਰ 2003 ਵਿੱਚ 30 ਮਿੰਟ ਦੀ ਲਘੂ ਫਿਲਮ ਰਾਈਟ ਹੇਅਰ ਰਾਈਟ ਨਾਓ ਨਾਲ ਕੀਤਾ ਜਿਸ ਨੂੰ ਆਲੋਚਕਾਂ ਦੁਆਰਾ ਬਹੁਤ ਸਲਾਹਿਆ ਗਿਆ। 2006 ਵਿੱਚ ਇਸਨੇ ਆਪਣੀ ਦੂਜੀ ਫਿਲਮ ਕੋਂਟੀਨਮ ਬਣਾਈ ਜਿਸ ਵਿੱਚ ਜੀਵਨ, ਮੌਤ, ਪਿਆਰ ਆਦਿ ਦੇ ਸਿਲਸਿਲੇ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਸ਼ਿਪ ਆਫ਼ ਥੇਸੀਅਸ ਇਸ ਦੀ ਪਹਿਲੀ ਫੀਚਰ ਫਿਲਮ ਹੈ ਜਿਸ ਨੂੰ ਦੇਸ਼-ਵਿਦੇਸ਼ ਵਿੱਚ ਬਹੁਤ ਪ੍ਰਸਿੱਧੀ ਮਿਲੀ। 61ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਉੱਤੇ ਇਸਨੂੰ ਸਰਵਸ਼੍ਰੇਸ਼ਠ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਗਿਆ।
Remove ads
ਫਿਲਮਾਂ
- ਰਾਈਟ ਹੇਅਰ ਰਾਈਟ ਨਾਓ (2003)
- ਕੋਂਟੀਨਮ (2006)
- ਸ਼ਿਪ ਆਫ਼ ਥੇਸੀਅਸ (2012)
ਹਵਾਲੇ
Wikiwand - on
Seamless Wikipedia browsing. On steroids.
Remove ads