ਆਬੂਗੀਦਾ

From Wikipedia, the free encyclopedia

Remove ads

ਆਬੂਗੀਦਾ ਅਜਿਹੀਆਂ ਲਿਪੀਆਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਿੱਚ ਸਵਰ ਅਤੇ ਵਿਅੰਜਨ ਇੱਕੋ ਇਕਾਈ ਵਜੋਂ ਲਿਖੇ ਜਾਂਦੇ ਹਨ: ਹਰ ਇਕਾਈ ਵਿਅੰਜਨ ਉੱਤੇ ਆਧਾਰਿਤ ਹੁੰਦੀ ਹੈ ਅਤੇ ਸਵਰ ਸੰਕੇਤਕ ਚਿੰਨ੍ਹ ਦਾ ਮਹੱਤਵ ਦੂਜੇ ਸਥਾਨ ਦਾ ਹੁੰਦਾ ਹੈ। ਇਹ ਚਿੰਨ੍ਹ ਪੂਰਨ ਵਰਣਮਾਲਾ ਤੋਂ ਵੱਖਰੇ ਹੁੰਦੇ ਹਨ, ਪੂਰਨ ਵਰਨਮਾਲਾ ਵਿੱਚ ਸਵਰ ਅਤੇ ਵਿਅੰਜਨ ਦਾ ਬਰਾਬਰ ਦਾ ਸਥਾਨ ਹੁੰਦਾ ਹੈ ਅਤੇ ਇਹ ਅਬਜਦ ਤੋਂ ਵੀ ਭਿੰਨ ਲਿਪੀਆਂ ਹੁੰਦੀਆਂ ਹਨ, ਅਬਜਦ ਵਿੱਚ ਸਵਰ ਚਿੰਨ੍ਹਾਂ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ, ਕੇਵਲ ਵਿਅੰਜਨ ਚਿੰਨ੍ਹ ਹੀ ਲਿਖੇ ਜਾਂਦੇ ਹਨ ਅਤੇ ਸਵਰਾਂ ਨੂੰ ਪਾਠਕ ਆਪਣੇ ਅੰਦਾਜ਼ੇ ਨਾਲ਼ ਹੀ ਸਮਝਦਾ ਹੈ।

ਮਿਸਾਲ ਵਜੋਂ ਗੁਰਮੁਖੀ ਇਕ ਆਬੂਗੀਦਾ ਲਿੱਪੀ ਹੈ[1], ਜੇਕਰ ਇਸ ਵਿਚ "ਸ" ਵਿਅੰਜਨ ਧੁਨੀ ਨਾਲ "ਈ" ਸਵਰ ਧੁਨੀ ਜੋੜਨੀ ਹੋਵੇ ਤਾਂ ਇਹ ਇਸ ਤਰ੍ਹਾਂ ਲਿਖੀ ਜਾਵੇਗੀ -"ਸੀ"। ਇਸੇ ਤਰ੍ਹਾਂ ਬ੍ਰਹਮੀ ਲਿੱਪੀ ਤੋਂ ਉਪਜੀਆਂ ਬਾਕੀ ਹੋਰ ਲਿੱਪੀਆਂ ਵੀ ਆਬੂਗੀਦਾ ਲਿੱਪੀਆਂ ਵਿਚ ਹੀ ਅਉਂਦੀਆਂ ਹਨ। ਅੰਗਰੇਜ਼ੀ ਜਾਂ ਹੋਰ ਹੋਰ ਯੂਰਪੀ ਭਾਸ਼ਾਵਾਂ ਲਈ ਵਰਤੀਆਂ ਜਾਣ ਵਾਲੀ ਲਿੱਪੀਆਂ ਜੋ ਰੋਮਨ ਤੋਂ ਉਪਜੀਆਂ ਹਨ ਆਬੂਗੀਦਾ ਵਿਚ ਨਹੀਂ ਅਉਂਦੀਆਂ। ਮਿਸਾਲ ਦੇ ਤੌਰ ਉੱਤੇ ਜੇਕਰ ਪੰਜਾਬੀ ਦਾ ਇਹੀ "ਸੀ"( ਸ+ਈ ) ਸ਼ਬਦ ਰੋਮਨ ਵਿਚ ਲਿਖਣਾ ਹੋਵੇ ਤੇ ਇਹ "S"(ਸ) + "I"(ਈ) = "Si"(ਸੀ) ਲਿਖਿਆ ਜਾਵੇਗਾ, ਇਸ ਤਰ੍ਹਾਂ ਇਹ ਦੋਵੇਂ ਅਜ਼ਾਦ ਰੂਪ ਵਿਚ ਹੀ ਵਿਚਰਨਗੇ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads