ਆਸਟਰੋਏਸ਼ੀਆਈ ਭਾਸ਼ਾਵਾਂ
From Wikipedia, the free encyclopedia
Remove ads
ਆਸਟਰੋਏਸ਼ੀਆਈ ਭਾਸ਼ਾਵਾਂ,[1] ਹਾਲੀਆ ਵਰਗੀਕਰਨ ਵਿੱਚ ਮੌਨ-ਖ਼ਮੇਰ ਦੇ ਤੁੱਲ,[2] ਦੱਖਣ-ਪੂਰਬੀ ਏਸ਼ੀਆ ਦੀਆਂ ਬੋਲੀਆਂ ਦਾ ਇੱਕ ਵੱਡਾ ਪਰਿਵਾਰ ਹੈ, ਜੋ ਭਾਰਤ, ਬੰਗਲਾਦੇਸ਼ ਅਤੇ ਚੀਨ ਦੀ ਦੱਖਣੀ ਸਰਹੱਦ ਵਿੱਚ ਵੀ ਖਿੰਡੀਆਂ ਹੋਈਆਂ ਹਨ। ਆਸਟਰੋ-ਏਸ਼ੀਆਈ ਨਾਂ "ਦੱਖਣ" ਅਤੇ "ਏਸ਼ੀਆ" ਦੇ ਲੈਟਿਨ ਸ਼ਬਦਾਂ ਤੋਂ ਆਇਆ ਹੈ ਮਤਲਬ "ਦੱਖਣੀ ਏਸ਼ੀਆ"। ਇਹਨਾਂ ਬੋਲੀਆਂ ਵਿੱਚੋਂ ਸਿਰਫ਼ ਖ਼ਮੇਰ, ਵੀਅਤਨਾਮੀ ਅਤੇ ਮੌਨ ਦਾ ਇਤਿਹਾਸ ਹੀ ਲੰਮੇ ਸਮਿਆਂ ਤੋਂ ਦਰਜਾ ਕੀਤਾ ਗਿਆ ਹੈ ਅਤੇ ਸਿਰਫ਼ ਵੀਅਤਨਾਮੀ ਅਤੇ ਖ਼ਮੇਰ ਨੂੰ ਹੀ ਦਫ਼ਤਰੀ ਬੋਲੀਆਂ (ਤਰਤੀਬਵਾਰ ਵੀਅਤਨਾਮ ਅਤੇ ਕੰਬੋਡੀਆ ਵਿੱਚ) ਹੋਣ ਦਾ ਮਾਣ ਹਾਸਲ ਹੈ। ਬਾਕੀ ਦੀਆਂ ਬੋਲੀਆਂ ਘੱਟ-ਗਿਣਤੀਆਂ ਵੱਲੋਂ ਬੋਲੀਆਂ ਜਾਂਦੀਆਂ ਹਨ। ਐਥਨੋਲੌਗ ਮੁਤਾਬਕ ਇਹਨਾਂ ਦੀ ਗਿਣਤੀ 168 ਹੈ।
Remove ads
ਹਵਾਲੇ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads