ਇਵਾਨ ਮਿਨਾਯੇਵ
From Wikipedia, the free encyclopedia
Remove ads
ਇਵਾਨ ਪਾਵਲੋਵਿਚ ਮਿਨਾਯੇਵ (ਰੂਸੀ: Иван Павлович Минаев; 21 ਅਕਤੂਬਰ 1840 - 13 ਜੂਨ 1890) ਪਹਿਲਾ ਰੂਸੀ ਭਾਰਤ-ਵਿਗਿਆਨੀ ਸੀ।
ਸਿੱਖਿਆ ਅਤੇ ਕੰਮ
ਇਹ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਵਾਸੀਲੀ ਵਾਸਿਲਯੇਵ ਦਾ ਵਿਦਿਆਰਥੀ ਸੀ। ਇਸਦੀ ਪਾਲੀ ਸਾਹਿਤ ਵਿੱਚ ਦਿਲਚਸਪੀ ਬਣੀ ਅਤੇ ਪਾਲੀ ਲਿਖਤਾਂ ਦੀ ਸੂਚੀ ਬਣਾਉਣ ਲਈ ਇਹ ਵਿਦੇਸ਼ ਵੀ ਗਿਆ। ਇਸਦਾ ਰੂਸੀ ਵਿੱਚ ਪਾਲੀ ਭਾਸ਼ਾ ਦਾ ਵਿਆਕਰਨ(1872) ਜਲਦੀ ਹੀ ਫਰਾਂਸੀਸੀ(1874) ਅਤੇ ਫਿਰ ਅੰਗਰੇਜ਼ੀ(1882) ਵਿੱਚ ਅਨੁਵਾਦ ਹੋਇਆ।[1]
ਰੂਸੀ ਭੂਗੋਲ ਸ਼ਾਸਤਰੀ ਸੋਸਾਇਟੀ ਦੇ ਮੈਂਬਰ ਹੋਣ ਕਰਕੇ ਇਸਨੇ ਭਾਰਤ ਅਤੇ ਬਰਮਾ ਦੇ ਦੌਰੇ ਕੀਤੇ। ਇਸਦੇ ਸਫ਼ਰਨਾਮੇ 1958 ਅਤੇ 1970 ਵਿੱਚ ਅੰਗਰੇਜ਼ੀ ਵਿੱਚ ਛਪੇ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads