ਰੂਸੀ ਭਾਸ਼ਾ

ਬੋਲੀ From Wikipedia, the free encyclopedia

ਰੂਸੀ ਭਾਸ਼ਾ
Remove ads

ਰੂਸੀ ਭਾਸ਼ਾ, ਰੂਸ, ਬੈਲਾਰੂਸ, ਯੂਕਰੇਨ, ਕਜ਼ਾਖ਼ਸਤਾਨ, ਅਤੇ ਕਿਰਗਿਜ਼ਸਤਾਨ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।[1]

Thumb

ਭਾਸ਼ਾ ਪਰਿਵਾਰ

ਰੂਸੀ ਹਿੰਦ-ਯੂਰਪੀ ਭਾਸ਼ਾ ਟੱਬਰ ਦੇ ਸਲਾਵ ਬੋਲੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਯੂਕਰੇਨੀ ਅਤੇ ਬੈਲਾਰੂਸੀ ਬੋਲੀਆਂ ਦੇ ਵਿਆਕਰਨ ਅਤੇ ਸ਼ਬਦ ਇਸ ਨਾਲ ਕਾਫ਼ੀ ਮੇਲ ਖਾਂਦੇ ਹਨ।[1] ਪੰਜਾਬੀ ਰੂਸੀ ਦੀ ਦੂਰ ਦੀ ਰਿਸ਼ਤੇਦਾਰ ਹੈ। ਪੰਜਾਬੀ ਦੇ ਕਈ ਅਲਫ਼ਾਜ਼ ਰੂਸੀ ਨਾਲ ਮਿਲਦੇ ਹਨ, ਜਿਵੇਂ ਕਿ чай (/ਚਾਏ/, ਚਾਹ), четыре (/ਚੇਤੀਰੇ /, ਚਾਰ), три (/ਤ੍ਰੀ/, ਤਿਨ), ананас (/ਅਨਾਨਾਸ/, ਅਨਾਨਾਸ), брат (/ਬ੍ਰਾਤ/, ਭਰਾ), ਅਤੇ мать (/ਮਾਤ/, ਮਾਤਾ)।

ਲਿੱਪੀ

ਰੂਸੀ ਸਿਰੀਲਿਕ ਲਿੱਪੀ ਵਿੱਚ ਲਿਖੀ ਜਾਂਦੀ ਹੈ। ਇਹ ਲਿੱਪੀ 9ਵੀਂ ਜਾਂ 10ਵੀਂ ਸਦੀ ਦੌਰਾਨ ਇਜਾਦ ਹੋਈ ਸੀ।[2]

ਰੂਸੀ ਵਰਣਮਾਲਾ

ਹੋਰ ਜਾਣਕਾਰੀ ਵੱਡੇ ਅੱਖਰ, ਛੋਟੇ ਅੱਖਰ ...
Remove ads

ਲਿਟਰੇਚਰ

ਰੂਸੀ ਲਿਟਰੇਚਰ ਬਹੁਤ ਵੱਡਾ ਹੈ। ਇਸ ਨੇ ਦੁਨੀਆ ਨੂੰ ਬਹੁਤ ਵੱਡੇ ਲੇਖਕ ਦਿੱਤੇ ਹਨ, ਜਿਹਨਾਂ ਵਿੱਚੋਂ ਅਲੈਗਜ਼ੈਂਡਰ ਪੁਸ਼ਕਿਨ, ਮੈਕਸਿਮ ਗੋਰਕੀ, ਫਿਓਦਰ ਦਾਸਤੋਵਸਕੀ, ਨਿਕੋਲਾਈ ਗੋਗੋਲ, ਅਤੇ ਲਿਉ ਤਾਲਸਤਾਏ ਮਸ਼ਹੂਰ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads