ਇਸਾਮੂ ਅਕਾਸਾਕੀ
From Wikipedia, the free encyclopedia
Remove ads
ਇਸਾਮੂ ਅਕਾਸਾਕੀ (赤崎 勇 ਅਕਾਸਾਕੀ ਇਸਾਮੂ , ਜਨਮ 30 ਜਨਵਰੀ 1929) ਇੱਕ ਜਪਾਨੀ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਹੈ, ਜਿਸ ਨੂੰ 1989 ਵਿੱਚ ਚਮਕਦਾਰ ਗੈਲੀਅਮ ਨਾਈਟਰਾਈਡ (GaN) ਬਲੂ ਐਲ.ਈ.ਡੀ. (ਨੀਲਾ ਰੌਸ਼ਨੀ ਛੱਡਣ ਵਾਲ਼ਾ ਡਾਈਓਡ) ਅਤੇ ਬਾਅਦ ਵਿੱਚ ਅਤਿ-ਚਮਕਦਾਰ GaN ਬਲੂ ਐਲ.ਈ.ਡੀ. ਦੀ ਕਾਢ ਕੱਢਣ ਲਈ ਜਾਣਿਆ ਜਾਂਦਾ ਹੈ।[1][2][3][4][5] ਉਸਨੂੰ ਜਪਾਨ ਦੇ ਹੀ ਇੱਕ ਹੋਰ ਵਿਗਿਆਨੀ ਹਿਰੋਸ਼ੀ ਅਮਾਨੋ ਅਤੇ ਅਮਰੀਕਾ ਦੇ ਵਿਗਿਆਨੀ ਸ਼ੁਜੀ ਨਾਕਾਮੁਰਾ ਦੇ ਨਾਲ ਭੌਤਿਕ ਵਿਗਿਆਨ ਦਾ ਨੋਬਲ ਇਨਾਮ ਨੀਲੀ ਰੌਸ਼ਨੀ ਛੱਡਣ ਵਾਲ਼ੇ ਡਾਈਓਡ ਦੀ ਖੋਜ ਲਈ ਮਿਲਿਆ ਹੈ। ਇਹ ਡਾਈਓਡ ਚਿੱਟੀ ਰੌਸ਼ਨੀ ਦਾ ਇੱਕ ਨਵਾਂ ਊਰਜਾ-ਬਚਾਊ ਅਤੇ ਚਮਕਦਾਰ ਪ੍ਰਕਾਸ਼ ਸਰੋਤ ਹੈ

85 ਸਾਲ ਦਾ ਅਕਾਸਾਕੀ ਮੇਈਜੋ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ ਅਤੇ ਨਗੋਆ ਯੂਨੀਵਰਸਿਟੀ ਵਿੱਚ ਵੀ ਆਨਰੇਰੀ ਪ੍ਰੋਫੈਸਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads