ਇੰਟਰ ਲਿੰਗੂਆ

From Wikipedia, the free encyclopedia

Remove ads

ਇੰਟਰ ਲਿੰਗੁਆ 'ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਸੰਗਠਨ' ਦੁਆਰਾ 27 ਸਾਲਾਂ ਦੀ ਮਿਹਨਤ ਅਤੇ ਤਜਰਬਿਆਂ ਤੋਂ ਬਾਅਦ ਤਿਆਰ ਕੀਤੀ ਗਈ ਇੱਕ 'ਬਿਨਾ-ਇਲਾਕਾਈ ਅਗਜ਼ਲਰੀ ਬੋਲੀ ਹੈ।[1] ਇੰਟਰ ਲਿੰਗੁਆ ਨਾਮ ਦੋ ਲਾਤਿਨੀ ਭਾਸ਼ਾ ਭਾਸ਼ਾ ਦੇ ਸ਼ਬਦਾ -inter- ਅਤੇ -lingua- ਤੋਂ ਬਣਿਆ ਹੈ। Inter ਦਾ ਮਤਲਬ "ਅੰਤਰ ਜਾ ਵਿਚਕਾਰ"[2] ਹੁੰਦਾ ਹੈ ਅਤੇ lingua ਤੋਂ ਭਾਵ "ਜ਼ੁਬਾਨ" ਹੈ।[2]

ਇੰਟਰ ਲਿੰਗੁਆ ਦੇ ਸ਼ਬਦ, ਵਿਆਕਰਨ ਅਤੇ ਹੋਰ ਖ਼ਾਸਿਅਤਾਂ ਮੁੱਖ ਤੌਰ 'ਤੇ ਲਾਤਿਨੀ ਭਾਸ਼ਾਵਾਂ ਅਤੇ ਅੰਗਰੇਜ਼ੀ 'ਤੇ ਅਧਾਰਿਤ ਹਨ ਅਤੇ ਜਰਮਨ ਅਤੇ ਰੂਸੀ ਭਾਸ਼ਾਵਾ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਹਨ।[1] ਇੰਟਰ ਲਿੰਗੁਆ ਹੋਰ ਭਾਸ਼ਾਵਾ ਦੇ ਮੁਕਾਬਲੇ ਇੱਕ ਆਸਾਨੀ ਨਾਲ ਸਿੱਖੀ ਜਾ ਸਕਣ ਵਾਲੀ ਭਾਸ਼ਾ ਹੈ ਅਤੇ ਇਸ ਨੂੰ ਸਿੱਖਣ ਤੋਂ ਬਾਅਦ ਉੁੱਪਰ ਜ਼ਿਕਰ ਕੀਤੀਆ ਭਾਸ਼ਾਵਾਂ ਨੂੰ ਸਿੱਖਣਾ ਆਸਾਨ ਹੋ ਜਾਂਦਾ ਹੈ।[1]

Remove ads

ਬਿਨਾ-ਇਲਾਕਾਈ ਅਗਜ਼ਲਰੀ ਬੋਲੀ ਸੰਗਠਨ ਦੀ ਸਥਾਪਨਾ

ਆਮ ਤੌਰ 'ਤੇ ਜਰਮਨ-ਅਮਰੀਕੀ ਭਾਸ਼ਾ ਵਿਗਿਆਨੀ ਐਲੇਗਜ਼ੈਨਡਰ ਗੋਡ ਨੂੰ ਇੰਟਰ ਲਿੰਗੂਆ ਦਾ ਬਾਨੀ ਮੰਨਿਆ ਜਾਂਦਾ ਹੈ ਅਤੇ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਸ਼੍ਰੀ ਮਾਨ ਗੋਡ ਨੇ ਇੰਟਰ ਲਿੰਗੂਆ ਦੇ ਵਿਕਾਸ ਵਿੱਚ ਇੱਕ ਮੱਹਤਵਪੂਰਨ ਕਿਰਦਾਰ ਅਦਾ ਕੀਤਾ ਹੈ[3] ਪਰ ਇੰਟਰ ਲਿੰਗੂਆ ਦਾ ਆਧਾਰ ਸ਼੍ਰੀ ਮਾਨ ਗੋਡ ਦੇ ਮੁਹਿੰਮ ਨਾਲ ਜੁੜਨ ਤੋਂ ਪਹਿਲਾਂ ਤੋਂ ਹੀ ਤਿਆਰ ਹੋ ਰਿਹਾ ਸੀ।

1920 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਐਲਿਸ ਵਾਨਡਰਬਿਲਟ ਸ਼ੈਪਰਡ ਮੋਰਿਸ ਨਾਮ ਦੀ ਇੱਕ ਔਰਤ ਦੀ ਦਿਲਚਸਪੀ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾਵਾਂ ਵਿੱਚ ਜਾਗੀ। ਉਹ ਅਮਰੀਕਾ ਵਿੱਚ ਇੱਕ ਵਾਲੀਵਾਰਸ ਦੇ ਤੌਰ 'ਤੇ ਕੰਮ ਕਰਦੀ ਸੀ। ਪੀਟਰ ਗੋਪਸਿਲ ਦੀ ਕਿਤਾਬ 'ਅੰਤਰ-ਰਾਸ਼ਟਰੀ ਭਾਸ਼ਾਵਾਃ ਇੰਟਰ ਲਿੰਗੂਆ ਦਾ ਇੱਕ ਜਾਇਜ਼ਾ' ਦੇ ਮੁਤਾਬਿਕ, ਇਸ ਸ਼ੌਕ ਦੀ ਸ਼ੁਰੂਆਤ ਉਸ ਵਕਤ ਹੋਈ ਜੱਦ ਸ਼੍ਰੀ ਮਤੀ ਮੋਰਿਸ ਨੂੰ ਏਸਪੇਰਾਨਤੋ ਨਾਮ ਦੀ ਇੱਕ ਭਾਸ਼ਾ ਬਾਰੇ ਪਤਾ ਲੱਗਿਆ। ਏਸਪੇਰਾਨਤੋ ਨੂੰ ਇੱਕ ਪੋਲੈਂਡ ਦੇ ਇੱਕ ਅੱਖਾਂ ਦੇ ਡਾਕਟਰ ਲਾਜ਼ਾਰੁਸ ਜ਼ਾਮੇਨਹੋਫ ਨੇ ਅੰਤਰ-ਰਾਸ਼ਟਰੀ ਸੰਚਾਰ ਨੂੰ ਆਸਾਨ ਬਣਾਉਣ ਦੇ ਇਰਾਦੇ ਨਾਲ ਈਜਾਦ ਕੀਤਾ ਸੀ।[4] ਪਰ 1920 ਦੇ ਦਹਾਕੇ ਤੱਕ ਏਸਪੇਰਾਨਤੋ ਵਰਗੀਆਂ ਹੋਰ ਕਈ ਭਾਸ਼ਾਵਾਂ ਈਜਾਦ ਹੋ ਚੁੱਕੀਆਂ ਸਨ। ਈਦੋ[5], ਲਾਤੀਨੋ ਸੀਨੇ ਫਲਾਕਸਿਅੋਨੇ[6] ਅਤੇ ਓਕਸੀਦੇਨਤਲ[7] ਭਾਸ਼ਾਵਾਂ ਉਹਨਾਂ ਵਿਚੋਂ ਪ੍ਰਮੁੱਖ ਸਨ।

ਅੰਤਰ-ਰਾਸ਼ਟਰੀ ਸੰਚਾਰ ਲਈ ਸਭ ਤੋਂ ਉਮਦਾ ਭਾਸ਼ਾ ਚੁਣਨ ਲਈ ਸ਼੍ਰੀ ਮਤੀ ਮੋਰਿਸ ਨੇ ਆਪਣੇ ਪਤੀ ਡੇਵ ਹੈਨਨ ਮੋਰਿਸ ਨਾਲ ਮਿਲ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ 1924 ਈ0 ਵਿੱਚ 'ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਸੰਗਠਨ' ਦੀ ਸਥਾਪਨਾ ਕੀਤੀ।[8] ਇਹ ਇੱਕ ਗੈਰ-ਵਪਾਰੀ ਸੰਸਥਾ ਸੀ ਜਿਸ ਦਾ ਮਕਸਦ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾਵਾਂ ਦਾ ਮੁਤਾਲਿਆ ਵਿਗਿਆਨਕ ਤਰੀਕਿਆਂ ਨਾਲ ਕਰਨਾ ਸੀ।

ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਸੰਗਠਨ ਵਿੱਚ ਅੋਟੋ ਜੈਸਪੇਰਸਨ, ਐਡਵਰਡ ਸਪੀਰ ਅਤੇ ਵਿਲਿਅਮ ਐਡਵਰਡ ਕੋਲਿਨਸਨ ਵਰਗੇ ਮਸ਼ਹੂਰ ਭਾਸ਼ਾ-ਵਿਗਿਆਨੀ ਵੀ ਸ਼ਾਮਿਲ ਸਨ।[9] ਸ਼੍ਰੀ ਮਤੀ ਮੋਰਿਸ ਮੁੱਖ ਤੌਰ 'ਤੇ ਮਾਲੀ ਸਹਾਇਤਾ ਕਰਦੇ ਸੀ। ਸਪੀਰ ਅਤੇ ਕੋਲਿਨਸਨ ਦੀਆਂ 1930 ਅਤੇ 1940 ਦੇ ਦਹਾਕੇ ਦੀ ਵਿੱਚ ਭਾਸ਼ਾ ਵਿਗਿਆਨ ਨਾਲ ਸੰਬੰਧਤ ਕਈ ਖੋਜਾਂ ਕੀਤੀਆਂ। ਕਾਰਨੇਜੀ ਕੋਰਪੋਰੇਸ਼ਨ, ਫੋਰਡ ਫਾਊਨਡੇਸ਼ਨ, ਰੋਕਫੇਲਰ ਫਾਊਨਡੇਸ਼ਨ ਅਤੇ ਰਿਸਰਚ ਕੋਰਪੋਰੇਸ਼ਨ ਵਰਗੇ ਨਾਮੀ ਸੰਸਥਾਨਾ ਤੋਂ ਵੀ ਮਾਲੀ ਸਹਾਇਤਾ ਲਈ ਅੱਗੇ ਆਏ।[8]

ਸ਼ੁਰੂਆਤ ਵਿੱਚ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਸੰਗਠਨ ਨੇ ਤਿੰਨ ਟੀਚੇ ਮਿੱਥੇਃ

  1. ਅਜਿਹੇ ਹੋਰ ਸੰਗਠਨਾ ਨਾਲ ਤਾਲਮੇਲ ਬਿਠਾਣਾ ਜਿਹਨਾਂ ਦਾ ਮਕਸਦ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਸੰਗਠਨ ਨਾਲ ਮਿਲਦਾ ਹੈ
  2. ਭਾਸ਼ਾਵਾਂ ਅਤੇ ਭਾਸ਼ਾ-ਵਿਗਿਆਨ ਦੀਆਂ ਕਿਤਾਬਾਂ ਨਾਲ ਸੰਬੰਧਤ ਇੱਕ ਲਾਇਬ੍ਰੇਰੀ ਬਣਾਉਣਾ
  3. ਹੋਰ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾਵਾ ਅਤੇ ਰਾਸ਼ਟਰੀ ਭਾਸ਼ਾਵਾ ਦਾ ਸਮਾਨਤਰ ਮੁਤਾਲਿਆ ਕਰਨਾ

ਅਮਰੀਕੀ ਅਤੇ ਯੂਰਪੀ ਯੂਨੀਵਰਸਿਟੀਆਂ ਦੇ ਕਈ ਵਿਦਵਾਨਾ ਦੀ ਨਿਗਰਾਨੀ ਹੇਠ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਸੰਗਠਨ ਦੇ ਸ਼ੋਧਕਰਤਾਵਾਂ ਨੇ ਆਪਣਾ ਕੰਮ ਸ਼ੁਰੂ ਕੀਤਾ।[10]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads