ਇੰਦੋਰ ਘਰਾਣਾ

From Wikipedia, the free encyclopedia

Remove ads

ਇੰਦੌਰ ਘਰਾਣਾ ਭਾਰਤੀ ਸ਼ਾਸਤਰੀ ਸੰਗੀਤ ਦੇ ਵੋਕਲ ਘਰਾਣਿਆਂ ਵਿੱਚੋਂ ਇੱਕ ਹੈ। ਇਸਦੀ ਸਥਾਪਨਾ ਅਮੀਰ ਖਾਨ ਦੁਆਰਾ ਕੀਤੀ ਗਈ ਸੀ,ਜਿਸਨੇ ਅਬਦੁਲ ਵਾਹਿਦ ਖਾਨ, ਅਮਾਨ ਅਲੀ ਖਾਨ, ਰਜਬ ਅਲੀ ਖਾਨ ਅਤੇ ਅਬਦੁਲ ਕਰੀਮ ਖਾਨ ਦੀਆਂ ਸ਼ੈਲੀਆਂ ਦਾ ਅਧਿਐਨ ਕੀਤਾ ਅਤੇ ਉਹਨਾਂ ਦੀ ਸ਼ੈਲੀ ਨੂੰ ਇੱਕਸਾਰ ਕੀਤਾ।

ਆਮਿਰ ਖਾਨ ਭਾਰਤ ਦੇ ਇੰਦੌਰ ਵਿੱਚ ਵੱਡਾ ਹੋਇਆ ਪਰ ਉਹ ਘਰਾਣੇ ਦੀ ਪਰੰਪਰਾ ਵਿੱਚ ਮੌਜੂਦ ਧੜੇਬੰਦੀ ਨੂੰ ਪਸੰਦ ਨਹੀਂ ਕਰਦਾ ਸੀ। ਆਕਾਸ਼ਵਾਣੀ, ਇੰਦੌਰ ਨੂੰ ਇੱਕ ਇੰਟਰਵਿਊ ਵਿੱਚ, ਉਸਨੇ ਕਿਹਾ:

"ਅਸਲ ਵਿੱਚ ਮੈਂ ਸ਼ਾਸਤਰੀ ਸੰਗੀਤ ਵਿੱਚ ਸਿਰਫ਼ ਇੱਕ ਹੀ ਘਰਾਣਾ ਚਾਹੁੰਦਾ ਹਾਂ, ਜਿਸ ਨੂੰ ਹਿੰਦੁਸਤਾਨੀ ਸੰਗੀਤ ਕਿਹਾ ਜਾਵੇ ਅਤੇ ਇਸ ਵਿੱਚ ਵੱਖ-ਵੱਖ ਵਿਭਾਗ ਹੋਣ। ਇਹ ਘਰਾਣੇ ਹਨ। ਜੇਕਰ ਮੁੱਖ ਗੱਲ ਨੂੰ ਇਸ ਰੂਪ ਵਿੱਚ ਰੱਖਿਆ ਜਾਵੇ ਤਾਂ ਸੰਗੀਤ ਨੂੰ ਲੈ ਕੇ ਸਾਡੀਆਂ ਆਪਸੀ ਰੰਜਿਸ਼ਾਂ ਘੱਟ ਜਾਣਗੀਆਂ। ਇੱਕ ਘਰਾਣੇ ਦੀ ਇੱਕ ਸ਼ੈਲੀ ਤੋਂ ਕਈ ਵੱਖਰੀਆਂ ਸ਼ੈਲੀਆਂ ਬਣਾਈਆਂ ਗਈਆਂ, ਜਿਵੇਂ ਕਿ ਭਾਸ਼ਾਵਾਂ ਦੇ ਮਾਮਲੇ ਵਿੱਚ। ਇੱਕ ਭਾਸ਼ਾ ਵਿੱਚੋਂ ਕਈ ਭਾਸ਼ਾਵਾਂ ਨਿਕਲੀਆਂ, ਇਸੇ ਤਰ੍ਹਾਂ ਸੰਗੀਤ ਵਿੱਚ ਸ਼ੈਲੀਆਂ ਅਤੇ ਘਰਾਣੇ ਬਣਦੇ ਸਨ। ਅੱਜ ਕੱਲ੍ਹ ਮੈਂ "ਇੰਦੌਰ ਘਰਾਣੇ" ਦੇ ਨਾਂ 'ਤੇ ਗਾ ਰਿਹਾ ਹਾਂ।"

ਅਬਦੁਲ ਵਾਹਿਦ ਖਾਨ ਦੁਆਰਾ ਇੰਦੌਰ ਘਰਾਣੇ ਦੀ ਸ਼ੈਲੀ ਵਿੱਚ ਵਿਲੰਬਿਤ ਲਯ 'ਚ ਖੂਬ ਪ੍ਰਦਰਸ਼ਨ ਕੀਤਾ ਗਿਆ ਹੈ,ਅਤੇ ਉਹਨਾਂ ਦੁਆਰਾ ਲੀਤੀਆਂ ਗਈਆਂ ਤਾਨਾਂ ਰਜਬ ਅਲੀ ਖਾਨ ਦੀ ਯਾਦ ਦਿਵਾਉਂਦੀਆਂ ਹਨ। ਮੇਰੂਖੰਡ ਬਣਤਰ ਭਿੰਡੀਬਾਜ਼ਾਰ ਘਰਾਣੇ ਦੇ ਅਮਾਨ ਅਲੀ ਖਾਨ ਦੁਆਰਾ ਕੀਤੇ ਜਾਨ ਵਾਲੇ ਅਭਿਆਸ ਵਰਗਾ ਹੈ। 'ਇੰਦੌਰ ਘਰਾਣੇ' ਵਿੱਚ ਖਿਆਲ ਗਾਇਕੀ ਨੂੰ ਧਰੁਪਦ ਵਾਂਗ ਧੀਮੀ ਰਫਤਾਰ ਨੂੰ ਬਰਕਰਾਰ ਰੱਖਿਆ ਗਿਆ ਹੈ ਪਰ ਤਾਮਝਾਮ ਤੋ ਪਰਹੇਜ਼ ਕੀਤਾ ਗਿਆ ਹੈ। ਮੋਹਨ ਨਾਡਕਰਨੀ ਨੇ ਅਮੀਰ ਖ਼ਾਨ ਦੇ ਸੰਗੀਤ ਬਾਰੇ ਕਿਹਾ ਕਿ ਜਿੱਥੇ ਵੱਡੇ ਗੁਲਾਮ ਅਲੀ ਖ਼ਾਨ ਦਾ ਸੰਗੀਤ ਬਾਹਰੀ ਅਤੇ ਵਿਸਮਾਦ ਵਾਲਾ ਸੀ, ਉੱਥੇ ਹੀ ਅਮੀਰ ਖ਼ਾਨ ਦਾ ਸੰਗੀਤ ਇੱਕ ਅੰਤਰਮੁਖੀ, ਸਨਮਾਨਜਨਕ 'ਦਰਬਾਰ' ਸ਼ੈਲੀ ਵਾਲਾ ਹੈ।

ਅਮੀਰ ਖ਼ਾਨ ਨੇ ਖ਼ਿਆਲ ਗਾਇਕੀ ਵਿੱਚ ਕਵਿਤਾ ਨੂੰ ਬਹੁਤ ਮਹੱਤਵ ਦਿੱਤਾ (ਉਹ 'ਸੁਰ-ਰੰਗ' ਦੇ ਉਪਨਾਮ ਨਾਲ ਰਚਨਾ ਕਰਦੇ ਸਨ) ਇਸ ਵਿਸ਼ੇਸ਼ਤਾ ਨੇ ਵੀ 'ਇੰਦੌਰ ਘਰਾਣੇ' ਦੀ ਗਾਇਕੀ ਦੀ ਨਿਸ਼ਾਨਦੇਹੀ ਕੀਤੀ ਹੈ।

ਇੰਦੌਰ ਘਰਾਣੇ ਵਿੱਚ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਹਨ:-

  • ਹੌਲੀ-ਗਤੀ 'ਚ ਰਾਗ ਦਾ ਵਿਕਾਸ
  • ਜ਼ਿਆਦਾਤਰ ਹੇਠਲੇ ਅਤੇ ਮੱਧ ਸਪਤਕ ਵਿੱਚ ਮੌਕੇ ਦੇ ਹਿਸਾਬ ਨਾਲ ਵਿਸਤਾਰ
  • ਗੰਭੀਰ ਅਤੇ ਵਿਸਤ੍ਰਿਤ (ਦਰਬਾਰੀ) ਰਾਗਾਂ ਵੱਲ ਰੁਝਾਨ
  • ਧੁਨ 'ਤੇ ਜ਼ੋਰ
  • ਬੋਲ ਅਲਾਪ ਅਤੇ ਸਰਗਮ ਮੇਰੂਖੰਡ ਪੈਟਰਨ ਦੀ ਵਰਤੋਂ ਕਰਦੇ ਹੋਏ
  • ਅੰਤਰਮੁਖੀ ਗੁਣਵੱਤਾ ਨੂੰ ਸੁਰੱਖਿਅਤ ਰੱਖਣ ਲਈ ਮੁਰਕੀ ਅਤੇ ਹੋਰ ਸ਼ਿੰਗਾਰ ਦੀ ਵਰਤੋਂ ਨੂੰ ਛੱਡਣਾ
  • ਪ੍ਰਦਰਸ਼ਨ ਦੇ ਸਾਰੇ ਹਿੱਸਿਆਂ ਵਿੱਚ ਕੰਨਾਂ ਦੇ ਸੁਰਾਂ ( ਐਕਸੀਕੈਟੁਰਾ) ਦੀ ਵਰਤੋਂ
  • ਤਿਹਾਈ ਦੀ ਦੁਰਲੱਭ ਵਰਤੋਂ
  • ਬੰਦਿਸ਼ ਦੇ ਪਾਠ ਦੀ ਸਾਵਧਾਨੀ ਨਾਲ ਵਿਆਖਿਆ - ਬੰਦਿਸ਼ ਪ੍ਰਦਰਸ਼ਨ ਵਿੱਚ ਅੰਤਰਾ ਸ਼ਾਮਲ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ ਹੈ
  • ਇੱਕ ਤਾਨ ਵਿੱਚ ਕਈ ਸੁਰਾਂ ਨੂੰ ਕਈ ਤਰਾਂ ਦੀ ਜਾਤੀ 'ਚ ਲੈ ਕੇ ਕਈ ਤਰਾਂ ਦੀਆਂ ਦੀ ਲਯ ਜਾਂ ਗਤੀ 'ਚ ਗਾਨਾ
  • ਇੱਕ ਤਾਨ ਵਿੱਚ ਤਾਨ ਦੀਆਂ ਕਿਸਮਾਂ ਦਾ ਮਿਸ਼ਰਣ
  • ਰੁਬਾਈਦਰ ਤਰਾਨੇ ਦੀ ਵਰਤੋਂ (ਛੋਟਾ ਖਿਆਲ ਦੇ ਸਮਾਨ ਮੰਨਿਆ ਜਾਂਦਾ ਹੈ)

1974 ਵਿੱਚ ਕੋਲਕਾਤਾ ਵਿੱਚ ਇੱਕ ਕਾਰ ਹਾਦਸੇ ਵਿੱਚ ਅਮੀਰ ਖਾਨ ਦੀ ਮੌਤ ਤੋਂ ਬਾਅਦ, "ਇੰਦੌਰ ਘਰਾਣਾ" ਆਧੁਨਿਕ ਹਿੰਦੁਸਤਾਨੀ ਸੰਗੀਤ ਵਿੱਚ ਇੱਕ ਸ਼ਕਤੀਸ਼ਾਲੀ ਧਾਰਾ ਬਣ ਗਿਆ ਹੈ। ਅਮੀਰ ਖਾਨ ਦੇ ਖਾਸ ਚੇਲਿਆਂ ਵਿੱਚ ਪੰਡਿਤ ਅਮਰਨਾਥ, ਸ਼ੰਕਰ ਲਾਲ ਮਿਸ਼ਰਾ, ਕੰਕਨਾ ਬੈਨਰਜੀ, ਪੂਰਵੀ ਮੁਖਰਜੀ ਅਤੇ ਹੋਰ ਸ਼ਾਮਲ ਸਨ। ਹਾਲਾਂਕਿ, ਸੁਲਤਾਨ ਖਾਨ (ਸਾਰੰਗੀ ਵਾਦਕ) ਸਮੇਤ ਬਹੁਤ ਸਾਰੇ ਪ੍ਰਭਾਵਸ਼ਾਲੀ ਸੰਗੀਤਕਾਰਾਂ ਨੇ 'ਇੰਦੌਰ ਘਰਾਣੇ' ਦੇ ਪ੍ਰਭਾਵ ਅਧੀਨ ਆਪਣਾ ਸੰਗੀਤ ਵਿਕਸਿਤ ਕੀਤਾ ਹੈ।

Remove ads

ਪ੍ਰਮੁੱਖ ਵਿਆਖਿਆਕਾਰ

Loading related searches...

Wikiwand - on

Seamless Wikipedia browsing. On steroids.

Remove ads