ਈਲਖਾਨੀ ਸਲਤਨਤ
From Wikipedia, the free encyclopedia
Remove ads
ਈਲਖਾਨੀ ਸਲਤਨਤ 13ਵੀਂ ਸਦੀ ਵਿੱਚ ਈਰਾਨ ਵਿੱਚ ਕਾਇਮ ਹੋਣ ਵਾਲੀ ਮੰਗੋਲ ਰਿਆਸਤ ਸੀ। ਜਿਹੜੀ ਮੰਗੋਲ ਸਲਤਨਤ ਦਾ ਹਿੱਸਾ ਸਮਝੀ ਜਾਂਦੀ ਸੀ। ਈਲਖਾਨੀ ਹੁਕਮਰਾਨਾਂ ਚੋਂ ਗ਼ਾਜ਼ਾਨ ਪਹਿਲਾ ਹੁਕਮਰਾਨ ਸੀ ਜਿਸ ਨੇ ਇਸਲਾਮ ਕਬੂਲ ਕੀਤਾ, ਇਸ ਇਲਾਕੇ ਦੇ ਰਹਿਣ ਵਾਲੇ ਜ਼ਿਆਦਾ ਤਰ ਲੋਕ ਮੁਸਲਮਾਨ ਸਨ। ਈਲਖਾਨੀ ਸਲਤਨਤ ਵਿੱਚ ਅੱਜ ਦਾ ਸਾਰਾ ਈਰਾਨ, ਇਰਾਕ, ਅਫ਼ਗ਼ਾਨਿਸਤਾਨ, ਤਿਰਕਮਾਨਿਸਤਾਨ, ਆਰਮੀਨੀਆ, ਆਜ਼ਰਬਾਈਜਾਨ, ਜਾਰਜੀਆ (ਗਰਜਸਤਾਨ) ਤੇ ਤੁਰਕੀ ਦੇ ਜ਼ਿਆਦਾ ਤਰ ਹਿੱਸੇ ਤੇ ਮਗ਼ਰਿਬੀ ਪਾਕਿਸਤਾਨ ਸ਼ਾਮਿਲ ਸਨ। 1219-1224 ਦੀ ਚੰਗੇਜ਼ ਖ਼ਾਨ ਦੀ ਸ਼ਾਹੀ ਸਲਤਨਤ ਦੇ ਖ਼ਿਲਾਫ਼ ਮੁਹਿੰਮ ਤੋਂ ਬਾਅਦ ਖ਼ਵਾਰਜ਼ਮ ਸ਼ਾਹੀ ਸਲਤਨਤ ਦੇ ਬਾਦਸ਼ਾਹ ਅਲਾਉਦੀਨ ਮੁਹੰਮਦ ਦੋਮ ਨੇ ਮੰਗੋਲ ਤਾਜਰਾਂ ਨੂੰ ਹਰਾਇਆ, ਚੰਗੇਜ਼ ਖ਼ਾਨ ਨੇ 1219ਈ. ਖ਼ਵਾਰਜ਼ਮ ਦੇ ਹਕੂਮਤ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ। ਮੰਗੋਲਾਂ ਨੇ ਖ਼ਵਾਰਜ਼ਮ ਸ਼ਾਹੀ ਸਲਤਨਤ ਦੀ ਇੱਟ ਨਾਲ਼ ਇੱਟ ਖੜਕਾ ਦਿੱਤੀ ਤੇ 1219 ਈ. ਤੋਂ 1221 ਈ. ਵਿਚਕਾਰ ਸਾਰੇ ਵੱਡੇ ਸ਼ਹਿਰਾਂ ਤੇ ਕਬਜ਼ਾ ਕਰ ਲਿਆ। ਇਰਾਨੀ ਇਰਾਕ ਦੇ ਇਲਾਕੇ ਨੂੰ ਮੰਗੋਲਾਂ ਨੇ ਜੁਬੇ ਤੇ ਸੌ ਬਦਾਈ ਬਹਾਦਰ ਦੀ ਅਗਵਾਈ ਵਿੱਚ ਖੰਡਰਾਂ ਵਿੱਚ ਬਦਲ ਦਿੱਤਾ। ਇਸ ਜੰਗ ਦੇ ਬਾਅਦ ਮਾਵਰਾ-ਏ-ਅਲਨਹਰ ਦਾ ਇਲਾਕਾ ਮੰਗੋਲਾਂ ਦੇ ਕਬਜ਼ੇ ਵਿੱਚ ਆਇਆ।
ਈਲਖਾਨੀ ਸਲਤਨਤ ਦਾ ਅਸਲ ਬਾਨੀ ਚੰਗੇਜ਼ ਖ਼ਾਨ ਦਾ ਪੋਤਾ, ਮੋਨਗਕੇ ਖ਼ਾਨ ਤੇ ਕਬਲਾਈ ਖ਼ਾਨ ਦਾ ਭਾਈ ਹਿਲਾ ਕੁ ਖ਼ਾਨ ਸੀ। ਮੋਨਕਕੇ ਨੇ ਉਸਨੂੰ ਮਸ਼ਰਿਕ ਵਸਤੀ ਵਿੱਚ ਤੂਲੀ ਖ਼ਾਨ ਦੇ ਟੱਬਰ ਦੇ ਇਥੇ ਇਕਤਦਾਰ ਨੂੰ ਮਜ਼ਬੂਤ ਕਰਨ ਲਈ ਭੇਜਿਆ ਤੇ ਹੁਕਮ ਦਿੱਤਾ ਕਿ ਕੰਮ ਹੋ ਜਾਣ ਦੇ ਬਾਅਦ ਮੰਗੋਲੀਆ ਵਾਪਸ ਆ ਜਾਏ। ਇਸ ਦੇ ਪੋਤੇ ਹਿਲਾ ਕੁ ਖ਼ਾਨ ਨੇ 1256ਈ. ਵਿੱਚ ਈਲਖਾਨੀ ਸਲਤਨਤ ਦੀ ਬੁਨਿਆਦ ਰੱਖੀ ਇਹ ਸਲਤਨਤ 1335ਈ. ਤੱਕ ਕਾਇਮ ਰਹੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads