ਈਸ਼ਵਰ ਚਿੱਤਰਕਾਰ

ਪੰਜਾਬੀ ਲੇਖਕ From Wikipedia, the free encyclopedia

Remove ads

ਈਸ਼ਵਰ ਚਿੱਤਰਕਾਰ (11 ਦਸੰਬਰ 1910 - 02 ਦਸੰਬਰ 1968[1]) ਪੰਜਾਬੀ ਦੇ ਇੱਕ ਉਘੇ ਚਿੱਤਰਕਾਰ, ਕਵੀ ਤੇ ਲੇਖਕ ਹੋਏ ਹਨ।

ਵਿਸ਼ੇਸ਼ ਤੱਥ ਈਸ਼ਵਰ ਚਿੱਤਰਕਾਰ ...

ਜੀਵਨ

ਈਸ਼ਵਰ ਸਿੰਘ ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਪੋਸੀ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਤਾ ਹਰਬੰਸ ਕੌਰ ਅਤੇ ਪਿਤਾ ਭਗਵਾਨ ਸਿੰਘ ਬੇਦੀ ਦੇ ਘਰ ਹੋਇਆ। ਉਹਨਾਂ ਨੇ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। 1933 ਵਿੱਚ ਮੇਉ ਸਕੂਲ ਆਫ ਆਰਟਸ,ਲਾਹੌਰ ਤੋਂ ਡਰਾਇੰਗ ਟੀਚਰ ਦਾ ਕੋਰਸ ਪਾਸ ਕੀਤਾ ਅਤੇ ਕਈ ਵਰ੍ਹੇ ਸਕੂਲਾਂ ਵਿੱਚ ਡਰਾਇੰਗ ਅਧਿਆਪਕ ਵਜੋਂ ਸੇਵਾ ਵੀ ਕੀਤੀ ਅਤੇ ਬਾਅਦ ਵਿੱਚ ਪੇਂਟਿੰਗ ਕਰਨ ਲਗੇ। ਉਹ ਕਵੀ ਵੀ ਸਨ ਅਤੇ ਆਪਣੇ ਕਾਵਿਕ ਖਿਆਲਾਂ ਤੇ ਭਾਵਾਂ ਨੂੰ ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਦੁਆਰਾ ਚਿੱਤਰਾਂ ਵਿੱਚ ਢਾਲਣ ਦੇ ਮਾਹਿਰ ਸਨ। ਉਹ ਅਮੂਰਤ ਕਲਾ, ਘਣਵਾਦ, ਪੜਯਥਾਰਥਵਾਦ ਅਤੇ ਪ੍ਰਭਾਵਵਾਦ ਆਦਿ ਕਲਾ ਸੈਲੀਆਂ ਦੇ ਚੰਗੇ ਪਾਰਖੂ ਸਨ। ਸਾਲ 1961 ਦੌਰਾਨ ਉਹ ਇੰਗਲੈਂਡ ਚਲੇ ਗਏ।[2]

Remove ads

ਰਚਨਾਵਾਂ

ਕਵਿਤਾ

  • ਸੂਲ ਸਰਾਹੀ
  • ਭਖਦੀਆਂ ਲਹਿਰਾਂ (ਦੂਜਾ ਅਡੀਸ਼ਨ, 1972)

ਵਾਰਤਕ

  • ਕਲਮ ਦੀ ਆਵਾਜ਼ (1943, ਦੂਜਾ ਅਡੀਸ਼ਨ, 1972)
  • ਗੱਲਬਾਤ (1955)[3]

ਹੋਰ

  • ਈਸ਼ਵਰ ਦੇ ਖਤ
  • ਤ੍ਰਿਬੈਣੀ (1941)

ਈਸ਼ਵਰ ਚਿਤਰਕਾਰ ਬਾਰੇ ਪੁਸਤਕਾਂ

  • ਵਾਰਤਕਕਾਰ ਈਸ਼ਵਰ ਚਿਤਰਕਾਰ, ਕੰਵਲ ਦੀਪ ਕੌਰ
  • ਈਸ਼ਵਰ ਚਿਤਰਕਾਰ: ਜੀਵਨ ਤੇ ਰਚਨਾ, ਹਰਭਜਨ ਸਿੰਘ ਬਟਾਲਵੀ
  • ਈਸ਼ਵਰ ਚਿਤਰਕਾਰ ਸਿਮਰਤੀ ਗ੍ਰੰਥ, ਸੰਪਾਦਕ, ਪੁਰਦਮਨ ਸਿੰਘ ਬੇਦੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads