ਉੱਚ ਸ਼ਰੀਫ਼
From Wikipedia, the free encyclopedia
Remove ads
ਉਚ ਜਾਂ ਉਚ ਸ਼ਰੀਫ਼ Urdu: اوچ شریف) ਦੱਖਣੀ ਪੰਜਾਬ, ਪਾਕਿਸਤਾਨ ਵਿੱਚ ਬਹਾਵਲਪੁਰ (ਬਹਾਵਲਪੁਰ ਜ਼ਿਲ੍ਹਾ) ਤੋਂ 73 ਕਿਲੋਮੀਟਰ ਦੂਰ ਸਥਿਤ ਅਸਥਾਨ ਹੈ। ਉੱਚ ਇੱਕ ਮਹੱਤਵਪੂਰਨ ਇਤਿਹਾਸਕ ਸ਼ਹਿਰ ਹੈ। ਪਹਿਲਾਂ ਇਹ ਸਿੰਧ ਅਤੇ ਚਨਾਬ ਦਰਿਆ ਦੇ ਸੰਗਮ ਤੇ ਸਥਿਤ ਹੁੰਦਾ ਸੀ।
ਇਤਹਾਸ
ਇਸ ਖੇਤਰ ਵਿੱਚ ਘੱਟੋ-ਘੱਟ 500 ਈਸਾਪੂਰਵ ਤੋਂ ਹਿੰਦੂਆਂ ਦੀ ਬਸਤੀਆਂ ਸੀ। ਕਿਹਾ ਜਾਂਦਾ ਹੈ ਕਿ ਜਦੋਂ 325 ਈਸਾਪੂਰਵ ਵਿੱਚ ਸਿਕੰਦਰ ਮਹਾਨ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਤਾਂ ਉਸਨੇ ਸਿੰਧੁ ਨਦੀ ਅਤੇ ਚਨਾਬ ਨਦੀ ਦੇ ਸੰਗਮ ਉੱਤੇ ਆਪਣੇ ਨਾਮ ਦਾ ਇੱਕ ਸ਼ਹਿਰ ਬਣਾਉਣ ਦਾ ਆਦੇਸ਼ ਦਿੱਤਾ। ਇਸ ਸ਼ਹਿਰ ਨੂੰ ਅਲੈਗਜ਼ੈਂਡਰੀਆ ਏਨ ਇੰਡੋ ਪੋਤਾਮੋ (ਯੂਨਾਨੀ: Alexandria en Indo Potamo, ਮਤਲਬ: ਭਾਰਤੀ ਨਦੀ ਦੇ ਕੰਢੇ ਅਲੈਗਜ਼ੈਂਡਰੀਆ ) ਨਾਮ ਨਾਲ ਸਥਾਪਤ ਕੀਤਾ ਗਿਆ ਅਤੇ ਇਹੀ ਸ਼ਹਿਰ ਅੱਗੇ ਜਾ ਕੇ ਉੱਚ ਸ਼ਹਿਰ ਕਹਾਇਆ। ਸਮੇਂ ਦੇ ਬੀਤਣ ਨਾਲ ਚਨਾਬ ਅਤੇ ਸਿੰਧ ਨਦੀਆਂ ਨੇ ਆਪਣਾ ਰੁਖ ਕੁੱਝ ਬਦ ਲਿਆ ਅਤੇ ਹੁਣ ਉਹਨਾਂ ਦਾ ਸੰਗਮ ਇੱਥੋਂ 100 ਕਿਮੀ ਦੂਰ ਮਿਠਨਕੋਟ ਸ਼ਹਿਰ ਦੇ ਕੋਲ ਪੈਂਦਾ ਹੈ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads