ਬਹਾਵਲਪੁਰ
From Wikipedia, the free encyclopedia
Remove ads
ਬਹਾਵਲਪੁਰ ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਹਾਵਲਪੁਰ ਸ਼ਹਿਰ ਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
Remove ads
ਇਤਿਹਾਸ
ਬਹਾਵਲਪੁਰ ਦੀ ਖੋਜ 1802 ਵਿੱਚ ਨਵਾਬ ਮੋਹੰਮਦ ਬਹਾਵਲ ਖਾਨ 2 ਨੇ ਕੀਤੀ। ਇਹ 7 ਅਕਤੂਬਰ 1947 ਨੂੰ ਨਵਾਬ ਸਦੀਕ ਮੋਹੰਮਦ ਖਾਨ ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇਂ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਹਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, ਸਿੰਧ, ਬਲੋਚਿਸਤਾਨ, ਖੀਬਰ ਅਤੇ ਪੰਜਾਬ, 'ਚ ਵੰਡਿਆ ਗਿਆ- ਬਹਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਹਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
Remove ads
ਵਾਤਾਵਰਨ
ਬਹਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ ਵਿੱਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
ਭਾਸ਼ਾ
ਬੋਲੀ ਅਨੁਸਾਰ ਬਹਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
ਰਿਆਸਤੀ
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ ਰਾਜਸਥਾਨੀ, ਪੰਜਾਬੀ ਅਤੇ ਮੁਲਤਾਨੀ ਦਾ ਮਿਸ਼ਰਨ ਹੈ। ਇਹ ਬਹਾਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।
ਮਾਝੀ ਅਤੇ ਮਲਵਈ
ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।
ਬਾਗੜੀ
9% ਜਨਤਾ ਪੰਜਾਬੀ 'ਤੇ ਰਾਜਸਥਾਨੀ ਦਾ ਮਿਸ਼ਰਿਤ ਰੂਪ ਬੋਲਦੀ ਹੈ।
ਹਰਿਆਣਵੀ
ਹਵਾਲੇ
Wikiwand - on
Seamless Wikipedia browsing. On steroids.
Remove ads