ਉਬੁੰਟੂ (ਆਪਰੇਟਿੰਗ ਸਿਸਟਮ)
ਡੇਬੀਅਨ-ਅਧਾਰਤ ਲੀਨਕਸ ਓਪਰੇਟਿੰਗ ਸਿਸਟਮ From Wikipedia, the free encyclopedia
Remove ads
ਉਬੁੰਟੂ (ਅਸਲ ਤੌਰ ’ਤੇ /ʊˈbuːntʊ/ uu-BOON-tuu ਉਬੂਨਟੁ, ਕੰਪਨੀ ਦੀ ਵੈੱਬਸਾਇਟ ਮੁਤਾਬਕ /ʊˈbʊntuː/ uu-BUUN-too ਉਬੁੰਟੂ)[7][8], ਉਬੂਨਟੁ ਜਾਂ ਊਬੁੰਟੂ ਇੱਕ ਡੈਬੀਅਨ-ਅਧਾਰਤ ਲਿਨਕਸ ਆਪਰੇਟਿੰਗ ਸਿਸਟਮ ਹੈ ਜਿਸਦਾ ਡਿਫ਼ਾਲਟ ਡੈਕਸਟਾਪ ਵਾਤਾਵਰਨ ਯੂਨਿਟੀ ਹੈ। ਇਹ ਆਜ਼ਾਦ ਸਾਫ਼ਟਵੇਅਰ ’ਤੇ ਅਧਾਰਤ ਹੈ ਅਤੇ ਇਸ ਦਾ ਨਾਮ ਦੱਖਣੀ ਅਫ਼ਰੀਕੀ ਫ਼ਲਸਫ਼ੇ "ਉਬੂਨਟੁ" ’ਤੇ ਰੱਖਿਆ ਗਿਆ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ।
ਇਹ ਸਭ ਤੋਂ ਮਸ਼ਹੂਰ ਲਿਨਕਸ ਆਪਰੇਟਿੰਗ ਸਿਸਟਮ ਹੈ ਜੋ 2004 ਵਿੱਚ ਕੈਨੋਨੀਕਲ ਲਿਮਿਟਿਡ ਵੱਲੋਂ ਸ਼ੁਰੂ ਕੀਤਾ ਗਿਆ। ਇਸਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਿੱਜੀ ਕੰਪਿਊਟਰਾਂ ’ਤੇ ਇੰਸਟਾਲ ਕਰ ਕੇ ਵਰਤਿਆ ਜਾ ਸਕਦਾ ਹੈ। ਇੰਸਟਾਲ ਕਰਨ ਤੋਂ ਪਹਿਲਾਂ, ਡੀਵੀਡੀ ਜਾਂ ਪੈੱਨ ਡ੍ਰਾਇਵ ਤੋਂ, ਇਸ ਦੀ ਸਿੱਧੀ ਪਰਖ ਵੀ ਕੀਤੀ ਜਾ ਸਕਦੀ ਹੈ ਜੋ ਕਿ ਇਸ ਦੇ ਇੰਸਟਾਲ ਹੋਣ ਵਰਗਾ ਅਹਿਸਾਸ ਕਰਵਾਉਂਦੀ ਹੈ।
Remove ads
ਗੁਣ / ਫ਼ੀਚਰ
ਉਬੁੰਟੂ ਦੀ ਆਮ ਇੰਸਟਾਲ ਵਿੱਚ ਕਾਫ਼ੀ ਸਾਫ਼ਟਵੇਅਰ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਜਿੰਨ੍ਹਾਂ ਵਿੱਚਲਿਬਰੇਆਫ਼ਿਸ, ਫ਼ਾਇਰਫ਼ੌਕਸ, ਥੰਡਰਬਰਡ, ਟ੍ਰਾਂਸਮਿਸ਼ਨ, ਅਤੇ ਕਈ ਹਲਕੀਆਂ ਖੇਡਾਂ ਜਿਵੇਂ ਸੂਡੋਕੂ ਅਤੇ ਸ਼ਤਰੰਜ ਆਦਿ ਸ਼ਾਮਲ ਹਨ।[9][10] ਹੋਰ ਵਾਧੂ ਸਾਫ਼ਟਵੇਅਰ ਜੋ ਆਮ ਇੰਸਟਾਲ ਵਿੱਚ ਨਹੀਂ ਹੁੰਦੇ ਉਹਨਾਂ ਵਿੱਚ ਐਵੋਲਿਊਸ਼ਨ, ਗਿੰਪ, ਵਿੱਚੇ ਦਿੱਤੇ ਗਏ ਉਬੁੰਟੂ ਸਾਫ਼ਟਵੇਅਰ ਕੇਂਦਰ ਤੋਂ ਲਏ ਜਾ ਸਕਦੇ ਹਨ। ਮਾਈਕ੍ਰੋਸਾਫ਼ਟ ਆਫ਼ਿਸ ਅਤੇ ਮਾਈਕ੍ਰੋਸਾਫ਼ਟ ਵਿੰਡੋਜ਼ ਦੇ ਹੋਰ ਸਾਫ਼ਟਵੇਅਰ ਵਾਈਨ ਜਾਂ ਵਰਚੂਅਲ ਮਸ਼ੀਨ ਜਿਵੇਂ ਕਿ ਵਰਚੂਅਲਬਾਕਸ ਜਾਂ ਵੀ.ਐਮ.ਵੇਅਰ ਵਰਕਸਟੇਸ਼ਨ ਦੀ ਮਦਦ ਨਾਲ਼ ਚਲਾਏ ਜਾ ਸਕਦੇ ਹਨ।
Remove ads
ਇੰਸਟਾਲ ਕਰਨਾ

ਉਬੁੰਟੂ ਦੇ ਵੱਖ-ਵੱਖ ਉਤਪਾਦਾਂ ਲਈ ਸਿਸਟਮ ਜ਼ਰੂਰਤਾਂ ਵੱਖ-ਵੱਖ ਹਨ। ਉਬੁੰਟੂ ਦੀ 14.04 ਡੈਸਕਟਾਪ ਰਿਲੀਜ਼ ਦੀ ਇੱਕ ਨਿੱਜੀ ਕੰਪਿਊਟਰ ਇੰਸਟਾਲ ਲਈ 768ਮੈਗਾਬਾਈਟ ਰੈਮ ਅਤੇ 5ਗੀਗਾਬਾਈਟ ਡਿਸਕ ਥਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।[11] ਘੱਟਤਾਕਤਵਰ ਕੰਪਿਊਟਰਾਂ ਲਈ ਉਬੁੰਟੂ ਦੇ ਹੋਰ ਰੂਪ, ਲੂਬੁੰਟੂ ਅਤੇ ਜ਼ੂਬੁੰਟੂ ਮੌਜੂਦ ਹਨ। 12.04 ਤੋਂ ਉਬੁੰਟੂ ਏ.ਆਰ.ਐੱਮ. ਬਣਤਰ ਦੀ ਵੀ ਹਿਮਾਇਤ ਕਰਦਾ ਹੈ।[2][3][4][5] ਉਬੁੰਟੂ ਪਾਵਰਪੀਸੀ,[2][12][13] ਅਤੇ SPARC ਪਲੇਟਫ਼ਾਰਮਾਂ ਉੱਤੇ ਵੀ ਉਪਲਬਧ ਹੈ ਹਾਲਾਂਕਿ ਕਿ ਇਹਨਾਂ ਪਲੇਟਫ਼ਾਰਮ ਦੀ ਅਧਿਕਾਰਿਤ ਰੂਪ ਵਿੱਚ ਹਿਮਾਇਤ ਨਹੀਂ ਕੀਤੀ ਗਈ।[14]
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads