ਡੈਬੀਅਨ
ਆਪਰੇਟਿੰਗ ਸਿਸਟਮ From Wikipedia, the free encyclopedia
Remove ads
ਡੈਬੀਅਨ (/ˈdɛbiən/) ਇੱਕ ਲਿਨਅਕਸ ਆਪਰੇਟਿੰਗ ਸਿਸਟਮ ਹੈ ਜੋ ਮੁੱਖ ਤੌਰ ’ਤੇ ਆਜ਼ਾਦ ਅਤੇ ਖੁੱਲ੍ਹੇ-ਸਰੋਤ ਸਾਫ਼ਟਵੇਅਰਾਂ ਤੋਂ ਬਣਿਆ ਹੈ ਜਿਹਨਾਂ ਵਿੱਚੋਂ ਜ਼ਿਆਦਾਤਰ ਗਨੂ ਜਨਰਲ ਪਬਲਿਕ ਲਾਇਸੰਸ ਦੇ ਤਹਿਤ ਜਾਰੀ ਕੀਤੇ ਗਏ ਹਨ।
ਡੈਬੀਅਨ ਟਿਕਾਊ, ਨਿੱਜੀ ਕੰਪਿਊਟਰਾਂ ਅਤੇ ਨੈੱਟਵਰਕ ਸਰਵਰਾਂ ਤੇ ਸਭ ਤੋਂ ਵੱਧ ਵਰਤੇ ਜਾਂਦੇ ਲਿਨਅਕਸ ਵਿੱਚੋਂ ਇੱਕ ਹੈ। ਇਹ ਅਨੇਕਾਂ ਹੋਰ ਲਿਨਕਸ ਆਪਰੇਟਿੰਗ ਸਿਸਟਮਾਂ ਲਈ ਬੁਨਿਆਦ ਵਜੋਂ ਵੀ ਵਰਤਿਆ ਜਾਂਦਾ ਹੈ ਜਿਵੇਂ ਕਿ ਉਬੁੰਟੂ।
ਡੈਬੀਅਨ ਪਹਿਲੀ ਵਾਰ 1993 ਵਿੱਚ ਈਅਨ ਮਰਡੌਕ ਵੱਲੋਂ ਐਲਾਨਿਆ ਗਿਆ ਅਤੇ ਪਹਿਲੀ ਟਿਕਾਊ ਰਿਲੀਜ਼ 1996 ਵਿੱਚ ਹੋਈ।
ਡੈਬੀਅਨ ਮੁੱਖ ਤੌਰ ’ਤੇ ਤਿੰਨ ਕਰਨਲਾਂ ਲਿਨਅਕਸ, ਕੇ ਫ਼੍ਰੀ-ਬੀ.ਐੱਸ.ਡੀ. ਅਤੇ ਹਰਡ ਦੀ ਵਰਤੋਂ ਕਰਦਾ ਹੈ ਅਤੇ ਇਹਨਾਂ ਮੁਤਾਬਕ ਇਹ ਤਰਤੀਬਵਾਰ ਡੈਬੀਅਨ ਗਨੂ/ਲਿਨਅਕਸ, ਡੈਬੀਅਨ ਗਨੂ/ਕੇ ਫ਼੍ਰੀ-ਬੀ.ਐੱਸ.ਡੀ. ਅਤੇ ਡੈਬੀਅਨ ਗਨੂ/ਹਰਡ ਕਹਾਉਂਦਾ ਹੈ।
Remove ads
ਇਤਿਹਾਸ
ਡੈਬੀਅਨ ਪ੍ਰਾਜੈਕਟ 16 ਅਗਸਤ 1993 ਨੂੰ ਈਅਨ ਮਰਡੌਕ ਦੀ ਅਗਵਾਈ ਵਿੱਚ ਸ਼ੁਰੂ ਹੋਇਆ। ਇਸ ਦਾ ਨਾਮ ਈਅਨ ਅਤੇ ਇਸ ਦੀ ਪ੍ਰੇਮਿਕਾ (ਹੁਣ ਪਤਨੀ) ਡੈਬਰਾ ਦੇ ਨਾਂਵਾਂ ਤੋਂ ਮਿਲ ਕੇ ਬਣਿਆ ਹੈ।
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads