ਉਰਮਿਲਾ ਮਾਤੋਂਡਕਰ

From Wikipedia, the free encyclopedia

ਉਰਮਿਲਾ ਮਾਤੋਂਡਕਰ
Remove ads

ਉਰਮਿਲਾ ਮਾਤੋਂਡਕਰ (ਜਨਮ 4 ਫਰਵਰੀ 1974)[2] ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਸਿਆਸਤਦਾਨ ਹੈ।[3] ਜਿਸਨੇ ਮੁੱਖ ਰੂਪ ਵਿੱਚ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਇਸ ਤੋਂ ਇਲਾਵਾ ਉਰਮਿਲਾ ਨੇ ਮਰਾਠੀ, ਤੇਲਗੂ, ਤਾਮਿਲ ਅਤੇ ਮਲਿਆਲਮ ਭਾਸ਼ਾ ਫਿਲਮ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਕੇ ਆਪਣੀ ਪਛਾਣ ਬਣਾਈ। ਉਸਨੇ ਫਿਲਮਫੇਅਰ ਅਵਾਰਡ ਅਤੇ ਨੰਦੀ ਅਵਾਰਡ ਸਮੇਤ ਕਈ ਅਵਾਰਡ ਪ੍ਰਾਪਤ ਕੀਤੇ ਹਨ।[4] ਆਪਣੀਆਂ ਫਿਲਮਾਂ ਦੀਆਂ ਭੂਮਿਕਾਵਾਂ ਦੁਆਰਾ, ਉਸਨੇ ਇੱਕ ਵਿਲੱਖਣ ਆਨ-ਸਕਰੀਨ ਸ਼ਖਸੀਅਤ ਸਥਾਪਤ ਕੀਤੀ ਜੋ ਉਸਦੀ ਤੀਬਰ ਸ਼ੈਲੀ ਅਤੇ ਨੱਚਣ ਦੇ ਹੁਨਰ ਬਣ ਕੇ ਉੱਭਰੀ।[5][6]

ਵਿਸ਼ੇਸ਼ ਤੱਥ ਉਰਮਿਲਾ ਮਾਤੋਂਡਕਰ, ਜਨਮ ...

1977 ਦੀ ਫਿਲਮ ਕਰਮ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ,[7] ਉਰਮਿਲਾ ਨੇ ਮਾਸੂਮ (1983) ਨਾਲ ਪਛਾਣ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਕੁਝ ਹੋਰ ਫਿਲਮਾਂ ਵਿੱਚ ਨਜ਼ਰ ਆਈ। ਉਸਦੀ ਪਹਿਲੀ ਮੁੱਖ ਭੂਮਿਕਾ ਮਲਿਆਲਮ ਫਿਲਮ ਚਾਣਕਯਾਨ(1989) ਵਿੱਚ ਸੀ, ਅਤੇ ਹਿੰਦੀ ਸਿਨੇਮਾ ਵਿੱਚ ਉਸਦੀ ਅਗਲੀ ਮੁੱਖ ਭੂਮਿਕਾ ਐਕਸ਼ਨ ਡਰਾਮਾ ਨਰਸਿਮਹਾ (1991) ਵਿੱਚ ਸੀ, ਦੋਵੇਂ ਫਿਲਮਾਂ ਵਪਾਰਕ ਸਫਲਤਾਵਾਂ ਸਨ।

ਥੋੜ੍ਹੇ ਜਿਹੇ ਵਕਫ਼ੇ ਤੋਂ ਬਾਅਦ, ਉਰਮਿਲਾ ਨੇ ਆਪਣੇ ਆਪ ਨੂੰ ਰੋਮਾਂਟਿਕ ਡਰਾਮਾ ਰੰਗੀਲਾ (1995) ਨਾਲ ਹਿੰਦੀ ਸਿਨੇਮਾ ਦੀ ਇੱਕ ਪ੍ਰਮੁੱਖ ਅਭਿਨੇਤਰੀ ਵਜੋਂ ਸਥਾਪਿਤ ਕੀਤਾ; ਜਿਸ ਤੋਂ ਬਾਅਦ ਉਸਨੇ ਡਰਾਮਾ ਜੁਦਾਈ (1997), ਅਪਰਾਧ ਫਿਲਮ ਸਤਿਆ (1998), ਰੋਮਾਂਟਿਕ ਕਾਮੇਡੀ ਖੁਬਸੂਰਤ (1999), ਅਤੇ ਥ੍ਰਿਲਰ ਜੰਗਲ (2000) ਨਾਲ ਹੋਰ ਸਫਲਤਾ ਪ੍ਰਾਪਤ ਕੀਤੀ। ਉਸਨੇ ਅੰਥਮ (1992), ਗਯਾਮ (1993), ਇੰਡੀਅਨ (1996) ਅਤੇ ਅਨਾਗਾਨਾਗਾ ਓਕਾ ਰੋਜੂ (1997) ਵਿੱਚ ਅਭਿਨੈ ਦੀਆਂ ਭੂਮਿਕਾਵਾਂ ਨਾਲ ਤੇਲਗੂ ਅਤੇ ਤਾਮਿਲ ਸਿਨੇਮਾ ਵਿੱਚ ਸਫਲਤਾ ਪ੍ਰਾਪਤ ਕੀਤੀ।[8][9] ਉਸਨੇ ਕਈ ਮਨੋਵਿਗਿਆਨਕ ਥ੍ਰਿਲਰ ਅਤੇ ਡਰਾਉਣੀਆਂ ਫਿਲਮਾਂ ਵਿੱਚ ਤੀਬਰ ਕਿਰਦਾਰਾਂ ਨਾਲ ਆਲੋਚਨਾਤਮਕ ਮਾਨਤਾ ਪ੍ਰਾਪਤ ਕੀਤੀ, ਜਿਸ ਵਿੱਚ ਇੱਕ ਸੀਰੀਅਲ ਕਿਲਰ ਕੌਨ (1999), ਪਿਆਰ ਤੂਨੇ ਕਯਾ ਕਿਆ (2001) ਵਿੱਚ ਇੱਕ ਜਨੂੰਨੀ ਪ੍ਰੇਮੀ, ਭੂਤ ਵਿੱਚ ਇੱਕ ਕਾਬਜ਼ ਔਰਤ ਅਤੇ (2003) ਏਕ ਹਸੀਨਾ ਥੀ (2004) ਵਿੱਚ ਇੱਕ ਹਿੰਸਕ ਬਦਲਾ ਲੈਣ ਵਾਲੀ ਸ਼ਾਮਲ ਹਨ। ਇਹਨਾਂ ਸਾਲਾਂ ਦੌਰਾਨ, ਉਰਮਿਲਾ ਨੇ ਆਰਟ-ਹਾਊਸ ਸਿਨੇਮਾ ਵਿੱਚ ਸੁਤੰਤਰ ਫਿਲਮ ਨਿਰਮਾਤਾਵਾਂ ਨਾਲ ਸਹਿਯੋਗ ਕੀਤਾ, ਜਿਸ ਵਿੱਚ ਨਾਟਕ ਤਹਿਜ਼ੀਬ (2003), ਪਿੰਜਰ (2003), ਮੈਂਨੇ ਗਾਂਧੀ ਕੋ ਨਹੀਂ ਮਾਰਾ (2005), ਬਸ ਏਕ ਪਲ (2006) ਅਤੇ ਮਰਾਠੀ ਫਿਲਮ ਅਜੋਬਾ (2014) ਸ਼ਾਮਲ ਹਨ।[10]

ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ, ਉਰਮਿਲਾ ਕਈ ਮਾਨਵਤਾਵਾਦੀ ਕੰਮਾਂ ਵਿੱਚ ਸ਼ਾਮਲ ਹੈ ਅਤੇ ਔਰਤਾਂ ਅਤੇ ਬੱਚਿਆਂ ਦੁਆਰਾ ਦਰਪੇਸ਼ ਮੁੱਦਿਆਂ ਬਾਰੇ ਬੋਲਦੀ ਹੈ। ਉਸਨੇ ਕੰਸਰਟ ਟੂਰ ਅਤੇ ਸਟੇਜ ਸ਼ੋਅ ਵਿੱਚ ਹਿੱਸਾ ਲਿਆ ਹੈ, ਅਤੇ ਝਲਕ ਦਿਖਲਾ ਜਾ ਸਮੇਤ ਵੱਖ-ਵੱਖ ਡਾਂਸ ਰਿਐਲਿਟੀ ਸ਼ੋਅ ਲਈ ਇੱਕ ਜੱਜ ਵਜੋਂ ਸ਼ਾਮਲ ਹੋਈ।

Remove ads

ਮੁੱਢਲਾ ਜੀਵਨ ਅਤੇ ਪਿਛੋਕੜ

ਉਰਮਿਲਾ ਮਾਤੋਂਡਕਰ ਦਾ ਜਨਮ 4 ਫਰਵਰੀ 1974 ਨੂੰ ਸ਼੍ਰੀਕਾਂਤ ਅਤੇ ਸੁਨੀਤਾ ਮਾਤੋਂਡਕਰ ਦੇ ਘਰ ਮੁੰਬਈ ਵਿੱਚ ਹੋਇਆ। ਉਸਦੀ ਇੱਕ ਛੋਟੀ ਭੈਣ ਮਮਤਾ ਅਤੇ ਇੱਕ ਵੱਡਾ ਭਰਾ ਕੇਦਾਰ ਹੈ ਜੋ ਭਾਰਤੀ ਹਵਾਈ ਸੈਨਾ ਵਿੱਚ ਇੱਕ ਜਹਾਜ਼ ਦੀ ਮੈਂਟੇਨੈਂਸ ਟੈਕਨੀਸ਼ੀਅਨ ਵਜੋਂ ਕਾਰਜ ਕਰਦਾ ਸੀ। ਮਮਤਾ ਇੱਕ ਸਾਬਕਾ ਅਦਾਕਾਰਾ ਹੈ। ਉਰਮਿਲਾ ਦੀ ਮੂਲ ਭਾਸ਼ਾ ਹੈ ਮਰਾਠੀ ਹੈ। ਉਰਮਿਲਾ ਨੇ ਦਸਵੀਂ 1984 ਵਿੱਚ ਮੁੰਬਈ ਤੋਂ ਕੀਤੀ।

3 ਮਾਰਚ 2016 ਨੂੰ ਉਰਮਿਲਾ ਨੇ ਕਸ਼ਮੀਰ ਅਧਾਰਿਤ ਕਾਰੋਬਾਰੀ ਅਤੇ ਮਾਡਲ ਮੋਹਸੀਨ ਅਖਤਰ ਨਾਲ ਵਿਆਹ ਕਰਵਾ ਲਿਆ।[11][12]

Thumb
ਮਾਤੋਂਡਕਰ, ਜੁਲਾਈ 2010 ਵਿੱਚ
Remove ads

ਫ਼ਿਲਮੋਗ੍ਰਾਫੀ ਅਤੇ ਅਵਾਰਡ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads