ਉਰੂਗੁਏ

ਦੱਖਣੀ ਅਮਰੀਕਾ ਵਿੱਚ ਦੇਸ਼ From Wikipedia, the free encyclopedia

ਉਰੂਗੁਏ
Remove ads

ਉਰੂਗੁਏ, ਅਧਿਕਾਰਕ ਤੌਰ 'ਤੇ ਉਰੂਗੁਏ ਦਾ ਓਰਿਐਂਟਲ ਗਣਰਾਜ[1][6] ਜਾਂ ਉਰੁਗੂਏ ਦਾ ਪੂਰਬੀ ਗਣਰਾਜ[7](Spanish: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਦੇਸ਼ ਹੈ। ਇੱਥੇ 33 ਲੱਖ[1] ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ 18 ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ 88% ਨਿਵਾਸੀ ਯੂਰਪੀ ਮੂਲ ਦੇ ਹਨ[1]। 176,000 ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।

ਵਿਸ਼ੇਸ਼ ਤੱਥ ਉਰੂਗੁਏ ਦਾ ਪੂਰਬੀ ਗਣਰਾਜRepública Oriental del Uruguay, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...

ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ 1680 ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ 1811-28 ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।

Remove ads

ਨਿਰੁਕਤੀ

República Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸ ਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ। ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ[8] "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।

ਤਸਵੀਰਾਂ

ਪ੍ਰਸ਼ਾਸਕੀ ਟੁਕੜੀਆਂ

Thumb
A map of the departments of Uruguay.

ਉਰੂਗੁਏ ਨੂੰ 19 ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਹਨਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।

ਹੋਰ ਜਾਣਕਾਰੀ ਵਿਭਾਗ, ਰਾਜਧਾਨੀ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads