ਉੱਲੀਸੱਸ ਐਸ. ਗਰਾਂਟ

From Wikipedia, the free encyclopedia

ਉੱਲੀਸੱਸ ਐਸ. ਗਰਾਂਟ
Remove ads

ਉੱਲੀਸੱਸ ਐਸ. ਗਰਾਂਟ (27 ਅਪ੍ਰੈਲ 1822- 23 ਜੁਲਾਈ 1885) ਅਮਰੀਕਾ ਦਾ ਅਠਾਰ੍ਹਵਾਂ ਰਾਸ਼ਟਰਪਤੀ ਸੀ। ਉਸ ਨੇ ਆਪਣੀ ਇੱਛਾ ਦੇ ਵਿਰੁੱਧ ਵੈਸਟ ਪੁਵਾਇੰਟ ਤੋਂ ਗਰੈਜੂਏਸ਼ਨ ਅਤੇ ਫੌਜ ਵਿੱਚ ਭਰਤੀ ਹੋ ਕੇ ਮੈਕਸੀਕਨ ਅਮਰੀਕਾ ਯੁੱਧ ਵਿੱਚ ਜਨਰਲ ਜੈਚਰੀ ਟਾਇਲਰ ਦੇ ਅਧੀਨ ਡਟ ਕੇ ਲੜਿਆ। ਆਪ ਨੇ ਗੇਲਾਨਾ, ਇਲੀਨੋਇਸ ਵਿਖੇ ਆਪਣੇ ਪਿਤਾ ਦੇ ਚਮੜੇ ਦੇ ਸਟੋਰ ਵਿੱਚ ਕੰਮ ਕੀਤਾ। ਆਪ ਨੇ ਗਵਰਨਰ, ਸਤੰਬਰ 1861 ਬ੍ਰਿਗੇਡੀਅਰ ਜਨਰਲ ਦੇ ਅਹੁਦਾ ਤੇ ਕੰਮ ਕੀਤਾ। ਇਸ ਸਮੇਂ ਦੌਰਾਨ ਆਪ ਨੇ ਮਿਸੀਸਿਪੀ ਘਾਟੀ ਨੂੰ ਜਿੱਤਣਾ ਚਾਹਿਆ ਅਤੇ ਫਰਵਰੀ 1862 ਵਿੱਚ ਉਸ ਨੇ ਫੋਰਟ ਹੈਨਰੀ 'ਤੇ ਕਬਜ਼ਾ ਕਰ ਲਿਆ ਅਤੇ ਨਾਲ ਹੀ ਫੋਰਟ ਡੋਨੇਲਸਨ 'ਤੇ ਹਮਲਾ ਕਰ ਦਿੱਤਾ। ਆਪ ਨੇ ਮੇਜਰ ਜਨਰਲ, ਜਨਰਲ-ਇਨ-ਚੀਫ ਆਪ ਨੇ ਬਤੌਰ ਰਾਸ਼ਟਰਪਤੀ ਗਰਾਂਟ ਨੇ ਸਰਕਾਰ ਉੱਪਰ ਵੀ ਉਸੇ ਤਰ੍ਹਾਂ ਦੇ ਸਾਸ਼ਨ ਦੀ ਨੀਤੀ ਅਪਣਾਈ ਜਿਸ ਤਰ੍ਹਾਂ ਉਸ ਨੇ ਫੌਜ ਨੂੰ ਚਲਾਇਆ ਸੀ। ਉਸ ਨੇ ਆਪਣੀ ਫੌਜ ਦੇ ਅੱਧੇ ਸਟਾਫ ਨੂੰ ਵੀ ਵਾਈਟ ਹਾਊਸ ਲੈ ਆਂਦਾ। ਆਪ ਨੂੰ ਗਲੇ ਦਾ ਕੈਂਸਰ ਹੋ ਗਿਆ ਤੇ ਆਪ ਨੇ ਪਰਿਵਾਰ ਨੂੰ ਚਲਾਉਣ ਅਤੇ ਕਰਜ਼ੇ ਮੋੜਨ ਲਈ ਆਪਣੀਆਂ ਯਾਦਾਂ ਲਿਖਣੀਆਂ ਸ਼ੁਰੂ ਕੀਤੀਆਂ, ਮੌਤ ਵੱਲ ਨੂੰ ਵਧਦੇ ਹੋਏ ਉਸ ਨੇ ਯਾਦਾਂ ਲਿਖਣ ਦਾ ਇਹ ਕੰਮ ਪੂਰਾ ਕਰ ਲਿਆ, ਜਿਸ ਤੋਂ ਉਸ ਨੂੰ ਚਾਰ ਲੱਖ ਪੰਜਾਹ ਹਜ਼ਾਰ ਡਾਲਰ ਰਾਸ਼ੀ ਮਿਲ ਗਈ। 1885 ਵਿੱਚ ਜਿਉਂ ਹੀ ਉਸ ਨੇ ਆਪਣੀਆਂ ਯਾਦਾਂ ਦਾ ਆਖਰੀ ਪੰਨਾ ਮੁਕੰਮਲ ਕੀਤਾ ਤਾਂ ਇਸੇ ਵਰ੍ਹੇ ਦੀ 23 ਜੁਲਾਈ 1885 ਨੂੰ ਮੌਤ ਹੋ ਗਈ।[1]

ਵਿਸ਼ੇਸ਼ ਤੱਥ ਆਰਮੀ ਦਾ ਜਰਨਲਉੱਲੀਸੱਸ ਐਸ. ਗਰਾਂਟ, 18ਵਾਂ ਰਾਸ਼ਟਰਪਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads