ਊਸ਼ਾ ਮੀਨਾ
ਭਾਰਤੀ ਸਿਆਸਤਦਾਨ ਅਤੇ ਸੰਸਦ ਮੈਂਬਰ From Wikipedia, the free encyclopedia
Remove ads
ਊਸ਼ਾ ਮੀਨਾ (ਜਨਮ 1 ਜੁਲਾਈ 1 9 449) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਰਾਜ ਰਾਜਸਥਾਨ ਵਿੱਚ ਸਵਾਈ ਮਾਧੋਪੁਰ ਹਲਕੇ ਤੋਂ ਇੱਕ ਸੰਸਦ ਮੈਂਬਰ ਚੁਣੀ ਗਈ। ਉਸ ਨੇ ਇਹ ਚੋਣਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਲੜੀਆਂ।[1]
Remove ads
ਅਰੰਭਕ ਜੀਵਨ
ਉਹ 1 ਜੁਲਾਈ 1949 ਨੂੰ ਰਾਜਸਥਾਨ ਦੇ ਅਲਵਰ ਵਿਖੇ ਪੈਦਾ ਹੋਈ ਸੀ। ਉਹ ਮਰਹੂਮ ਕੈਪਟਨ ਛੁੱਟਨ ਲਾਲ ਮੀਨਾ ਦੀ ਧੀ ਹੈ ਜੋ ਸਾਬਕਾ ਸੰਸਦ ਮੈਂਬਰ ਕਾਂਗਰਸ ਰਿਹਾ। ਉਸ ਨੇ ਧਰਮ ਸਿੰਘ ਮੀਨਾ (ਆਈਏਐਸ) ਨਾਲ ਵਿਆਹ ਕਰਵਾਇਆ ਅਤੇ ਉਸ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ।[1]
ਕੈਰੀਅਰ
ਊਸ਼ਾ ਨੇ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਬੈਚਲਰ ਆਫ ਆਰਟਸ ਪੂਰੀ ਕੀਤੀ। ਉਹ ਪਹਿਲੀ ਵਾਰ 1996 'ਚ 11ਵੀਂ ਲੋਕ ਸਭਾ ਲਈ ਚੁਣੀ ਗਈ ਸੀ। 1997 ਤੱਕ, ਉਹ ਸੀ;
- ਉਦਯੋਗ ਕਮੇਟੀ ਦੀ ਮੈਂਬਰ
- ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ
1998 ਵਿਚ, ਉਹ 12ਵੀਂ ਲੋਕ ਸਭਾ ਲਈ ਦੁਬਾਰਾ ਚੁਣੀ ਗਈ ਸੀ ਅਤੇ ਇਸਨੇ ਸੇਵਾ ਨਿਭਾਈ;
- ਖੇਤੀਬਾੜੀ ਕਮੇਟੀ ਦੀ ਮੈਂਬਰ,
- ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ,
ਉਹ 1998-99 ਦੌਰਾਨ ਹਿੰਦੀ ਸਿੱਖਿਆ ਸਮਿਤੀ ਦੀ ਮੈਂਬਰ ਵੀ ਰਹੀ ਹੈ।[1]
ਹਵਾਲੇ
Wikiwand - on
Seamless Wikipedia browsing. On steroids.
Remove ads