ਏਕੋਨ

ਸੇਨੇਗਲ-ਅਮਰੀਕੀ ਗਾਇਕ, ਰੈਪਰ, ਰਿਕਾਰਡ ਨਿਰਮਾਤਾ ਅਤੇ ਪਰਉਪਕਾਰੀ (ਜਨਮ 1973) From Wikipedia, the free encyclopedia

ਏਕੋਨ
Remove ads

ਅਲੀਔਨ ਦਮਾਲਾ ਬਦਰ ਏਕੋਨ ਥਿਅਮ (ਜਨਮ ਅਪ੍ਰੈਲ 16, 1973) ਏਕੋਨ ਨਾਮ ਨਾਲ ਜਾਣਿਆ ਜਾਣ ਵਾਲਾ ਅਮਰੀਕੀ ਗਾਇਕ, ਗੀਤਕਾਰ, ਰੈਪਰ, ਰਿਕਾਰਡ ਨਿਰਮਾਤਾ, ਅਦਾਕਾਰ ਹੈ। ਏਕੋਨ ਨੂੰ ਉਸਦੀ 2004 ਵਿੱਚ ਰਿਲੀਜ਼ ਹੋਈ ਐਲਬਮ ਲੌਕਡ ਅੱਪ ਦੇ ਗਾਣੇ ਟ੍ਰਬਲ ਨਾਲ ਮਿਲੀ। ਉਸਨੇ ਦੋ ਕਾਮਯਾਬ ਰਿਕਾਰਡਜ਼ ਕੋਨਵਿਕਟ ਮਿਊਜ਼ਿਕ ਅਤੇ ਕੋਨ ਲਾਈਵ ਬਣਾਏ। ਉਸਦੀ ਦੂਜੀ ਐਲਬਮ ਕੋਨਵਿਕਟਡ ਨੇ ਦੋ ਗ੍ਰੈਮੀ ਨਾਮਜ਼ਦਗੀਆਂ ਮਿਲੀਆਂ। ਏਕੋਨ ਦੇ ਚਾਰ ਗਾਣੇ 3 × ਪਲੈਟਿਨਮ, ਤਿੰਨ ਗਾਣੇ, 2 × ਪਲੈਟਿਨਮ, ਦਸ ਤੋਂ ਵੱਧ ਗਾਣੇ 1 × ਪਲੈਟਿਨਮ ਦੇ ਤੌਰ 'ਤੇ ਤਸਦੀਕ ਕੀਤੇ ਗਏ ਹਨ। ਏਕੋਨ ਨੇ ਤਾਮਿਲ, ਹਿੰਦੀ ਅਤੇ ਸਪੈਨਿਸ਼ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਹਨ।

ਵਿਸ਼ੇਸ਼ ਤੱਥ Akon, ਜਨਮ ...

2010 ਵਿੱਚ ਫੋਰਬਸ ਨੇ ਏਕੋਨ ਨੂੰ ਫੋਬਰਸ ਸੇਲਿਬ੍ਰਟੀ 100 ਦੀ ਸੂਚੀ ਵਿੱਚ 80 ਵੇਂ ਸਥਾਨ 'ਤੇ[2] ਅਤੇ 2011 ਵਿੱਚ ਅਫ੍ਰੀਕਾ ਦੀਆਂ 40 ਸਭ ਤੋਂ ਸ਼ਕਤੀਸ਼ਾਲੀ ਹਸਤੀਆਂ ਦੀ ਸੂਚੀ ਵਿੱਚ 5 ਵੇਂ ਸਥਾਨ 'ਤੇ ਰੱਖਿਆ ਸੀ।[3] ਬਿਲਬੋਰਡ ਨੇ ਏਕੋਨ ਨੂੰ ਦਹਾਕੇ ਦੇ ਟਾੱਪ ਡਿਜੀਟਲ ਸੌਗ ਆਰਟਿਸਟ ਦੀ ਸੂਚੀ ਵਿੱਚ 6 ਵਾਂ ਦਰਜਾ ਦਿੱਤਾ ਸੀ।[4]

Remove ads

ਮੁੱਢਲਾ ਜੀਵਨ

ਏਕੋਨ ਦਾ ਜਨਮ ਸੇਂਟ ਲੁਈਸ, ਮਿਜ਼ੂਰੀ, ਅਮਰੀਕਾ ਵਿਖੇ ਹੋਇਆ ਸੀ ਪਰ ਉਸਨੇ ਆਪਣੇ ਬਚਪਨ ਦਾ ਬਹੁਤਾ ਸਮਾਂ ਪੱਛਮੀ ਅਫ਼ਰੀਕੀ ਦੇਸ਼ ਦੇ ਸੇਨੇਗਲ ਵਿੱਚ ਬਿਤਾਇਆ, ਜਿਸ ਨੂੰ ਉਸ ਨੇ ਆਪਣਾ "ਜੱਦੀ ਸ਼ਹਿਰ" ਦੱਸਿਆ ਹੈ। ਉਸਦੀ ਮਾਂ ਇੱਕ ਡਾਂਸਰ ਅਤੇ ਪਿਤਾ ਪਰਕਸੀਸ਼ਨਿਸਟ ਸੀ। 7 ਸਾਲ ਦੀ ਉਮਰ ਵਿੱਚ, ਉਹ ਆਪਣੇ ਪਰਿਵਾਰ ਨਾਲ ਯੂਨੀਅਨ ਸਿਟੀ, ਨਿਊ ਜਰਸੀ ਚਲਾ ਗਿਆ।[5] ਜਦੋਂ ਉਹ ਅਤੇ ਉਸਦਾ ਵੱਡਾ ਭਰਾ ਹਾਈ ਸਕੂਲ ਪਹੁੰਚੇ, ਤਾਂ ਉਸਦੇ ਮਾਪਿਆਂ ਨੇ ਉਨ੍ਹਾਂ ਨੂੰ ਜਰਸੀ ਸਿਟੀ ਵਿੱਚ ਛੱਡ ਦਿੱਤਾ ਅਤੇ ਬਾਕੀ ਦੇ ਪਰਿਵਾਰ ਨਾਲ ਅਟਲਾਂਟਾ, ਜਾਰਜੀਆ ਵਿੱਚ ਚਲੇ ਗਏ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads