ਏਲੀਅਨਜ਼ (ਫ਼ਿਲਮ)

From Wikipedia, the free encyclopedia

ਏਲੀਅਨਜ਼ (ਫ਼ਿਲਮ)
Remove ads

ਏਲੀਅਨਜ਼ 1986 ਵਿੱਚ ਰਿਲੀਜ਼ ਹੋਈ ਵਿਗਿਆਨਿਕ ਕਲਪਨਾ ਅਧਾਰਿਤ ਐਕਸ਼ਨ ਫ਼ਿਲਮ ਹੈ ਜਿਸਨੂੰ ਜੇਮਜ਼ ਕੈਮਰੂਨ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਦੀ ਨਿਰਮਾਤਾ ਗੇਲ ਐਨੀ ਹਰਡ ਹੈ ਅਤੇ ਮੁੱਖ ਰੋਲ ਸਿਗੌਰਨੀ ਵੀਵਰ ਦੁਆਰਾ ਨਿਭਾਇਆ ਗਿਆ ਹੈ। ਇਹ 1979 ਵਿੱਚ ਰਿਲੀਜ਼ ਹੋਈ ਫ਼ਿਲਮ ਏਲੀਅਨ ਦਾ ਅਗਲਾ ਭਾਗ ਹੈ ਅਤੇ ਏਲੀਅਨ ਲੜੀ ਦਾ ਦੂਜਾ ਭਾਗ ਹੈ। ਇਸ ਫ਼ਿਲਮ ਵੀਵਰ ਦਾ ਕਿਰਦਾਰ ਐਲਨ ਰਿਪਲੇ ਦੇ ਰੂਪ ਵਿੱਚ ਹੈ ਜਦੋਂ ਉਹ ਚੰਨ ਤੋਂ ਆਉਂਦੀ ਹੈ ਜਿੱਥੇ ਉਸਦੇ ਸਮੂਹ ਨੂੰ ਏਲੀਅਨਾਂ ਦੁਆਰਾ ਬੰਦੀ ਬਣਾ ਲਿਆ ਜਾਂਦਾ ਹੈ, ਇਸ ਵਾਰ ਉਹਨਾਂ ਨਾਲ ਸਪੇਸ ਮਰੀਨ ਦੀ ਇੱਕ ਯੂਨਿਟ ਵੀ ਹੁੰਦੀ ਹੈ। ਇਸ ਤੋਂ ਇਲਾਵਾ ਹੋਰਨਾਂ ਭੂਮਿਕਾਵਾਂ ਵਿੱਚ ਕੈਰੀ ਹੀਨ, ਮਾਈਕਲ ਬੀਹਨ, ਪੌਲ ਰੀਜ਼ਰ, ਲਾਂਸ ਹੈਨਰਿਕਸਨ, ਜੈਨੇਟ ਗੋਲਡਸਟੀਨ, ਵਿਲੀਅਮ ਹੋਪ ਅਤੇ ਬਿਲ ਪੈਕਸਟਨ ਨਜ਼ਰ ਆਉਂਦੇ ਹਨ।

ਵਿਸ਼ੇਸ਼ ਤੱਥ ਏਲੀਅਨਜ਼, ਨਿਰਦੇਸ਼ਕ ...

ਬ੍ਰੈਂਡੀਵਾਈਨ ਪ੍ਰੋਡਕਸ਼ਨਜ਼ ਦੇ ਗੌਰਡਨ ਕੈਰਲ, ਡੇਵਿਡ ਗਿਲਰ, ਅਤੇ ਵਾਲਟਰ ਹਿੱਲ, ਜਿਹਨਾਂ ਨੇ ਪਹਿਲੀ ਫ਼ਿਲਮ ਅਤੇ ਇਸਦੇ ਅਗਲੇ ਭਾਗਾਂ ਦਾ ਨਿਰਮਾਣ ਕੀਤਾ ਸੀ, ਏਲੀਅਨਜ਼ ਫ਼ਿਲਮ ਵਿੱਚ ਐਕਸੈਕਟਿਵ ਪ੍ਰੋਡਿਊਸਰ ਸਨ। ਉਹ 1979 ਵਿੱਚ ਰਿਲੀਜ਼ ਹੋਈ ਫ਼ਿਲਮ ਤੋਂ ਬਾਅਦ ਅਗਲੀਆਂ ਫ਼ਿਲਮਾਂ ਵੀ ਬਣਾਉਣ ਵਿੱਚ ਰੁਚੀ ਰੱਖਦੇ ਸਨ, ਪਰ 20ਵੀਂ ਸੈਂਚਰੀ ਫ਼ੌਕਸ ਦੀ ਨਵੀਂ ਮੈਨੇਜਮੈਂਟ ਨੇ ਉਹਨਾਂ ਯੋਜਨਾਵਾਂ ਨੂੰ 1983 ਤੱਕ ਅੱਗੇ ਨਹੀਂ ਵਧਾਇਆ। ਬ੍ਰੈਡੀਵਾਈਨ ਨੇ ਕੈਮਰੂਨ ਦੀ ਫ਼ਿਲਮ ਦ ਟਰਮੀਨੇਟਰ ਦੀ ਪਟਕਥਾ ਪੜਨ ਤੋਂ ਬਾਅਦ ਉਸਨੂੰ ਇਹ ਫ਼ਿਲਮ ਬਣਾਉਣ ਲਈ ਚੁਣਿਆ ਸੀ ਜਿਹੜੀ ਕਿ 1984 ਵਿੱਚ ਬਹੁਤ ਹੀ ਸਫ਼ਲ ਫ਼ਿਲਮ ਸਾਬਿਤ ਹੋਈ ਸੀ। ਇਸ ਫ਼ਿਲਮ ਦਾ ਕੁੱਲ ਬਜਟ 18 ਮਿਲੀਅਨ ਡਾਲਰ ਸੀ। ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ਵਿੱਚ ਪਾਈਨਵੁੱਡ ਸਟੂਡੀਓਜ਼ ਅਤੇ ਲੰਡਨ ਵਿੱਚ ਸਥਿਤ ਇੱਕ ਖ਼ਸਤਾਹਾਲਤ ਪਾਵਰ ਪਲਾਂਟ ਵਿੱਚ ਸ਼ੁਰੂ ਹੋਈ ਸੀ।

ਇਸ ਫ਼ਿਲਮ ਨੂੰ 18 ਜੁਲਾਈ, 1986 ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਇਸਨੇ ਵਿਸ਼ਵਭਰ ਵਿੱਚੋਂ 180 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ ਸੀ। ਇਹ ਫ਼ਿਲਮ 7 ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਹੋਈ ਸੀ ਜਿਸ ਵਿੱਚ ਸਿਗੌਰਨੀ ਵੀਵਰ ਨੂੰ ਸਭ ਤੋਂ ਵਧੀਆ ਅਭਿਨੇਤਰੀ ਲਈ ਨਾਮਜ਼ਦ ਕੀਤਾ ਗਿਆ ਸੀ, ਇਸ ਫ਼ਿਲਮ ਨੇ ਇਹਨਾਂ ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਸਾਊਂਡ ਐਡਿਟਿੰਗ ਅਤੇ ਸਭ ਤੋਂ ਵਧੀਆ ਵਿਜ਼ੂਅਲ ਇਫ਼ੈਕਟਾਂ ਲਈ ਇਨਾਮ ਜਿੱਤਿਆ ਸੀ। ਇਸ ਫ਼ਿਲਮ ਨੇ 8 ਸੈਟਰਨ ਅਵਾਰਡ ਜਿੱਤੇ ਜਿਸ ਵਿੱਚ ਵੀਵਰ ਲਈ ਸਭ ਤੋਂ ਵਧੀਆ ਅਭਿਨੇਤਰੀ, ਪੈਕਸਟਨ ਲਈ ਸਭ ਤੋਂ ਵਧੀਆ ਸਹਾਇਕ ਅਦਾਕਾਰ, ਗੋਲਡਸਟੀਨ ਲਈ ਸਭ ਤੋਂ ਵਧੀਆ ਸਹਾਇਕ ਅਭਿਨੇਤਰੀ ਅਤੇ ਸਭ ਤੋਂ ਵਧੀਆ ਡਾਇਰੈਕਸ਼ਨ ਦਾ ਅਵਾਰਡ ਵੀ ਸ਼ਾਮਿਲ ਸੀ।

ਇਸ ਫ਼ਿਲਮ ਦਾ ਅਗਲਾ ਭਾਗ ਏਲੀਅਨ 3, 1992 ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਵੀਵਰ ਆਪਣਾ ਪਿਛਲਾ ਕਿਰਦਾਰ ਹੀ ਨਿਭਾਉਂਦੀ ਹੈ ਅਤੇ ਹੈਨਰਿਕਸਨ ਬਿਸ਼ਪ ਦੇ ਕਿਰਦਾਰ ਵਿੱਚ ਨਜ਼ਰ ਆਉਂਦਾ ਹੈ।

Remove ads

ਪਾਤਰ

Thumb
Thumb
Thumb
ਉੱਪਰੋਂ ਹੇਠਾਂ: ਪੌਲ ਰੀਜ਼ਰ, ਲਾਂਸ ਹੈਨਰਿਕਸਨ ਅਤੇ ਕੈਰੀ ਹੈਨ
  • ਸਿਗੌਰਨੀ ਵੀਵਰ, ਐਲਨ ਰਿਪਲੇ:
ਵੀਵਰ ਦਾ ਰੋਲ ਪਿਛਲੀ ਫ਼ਿਲਮ ਏਲੀਅਨ ਵਾਲਾ ਹੀ ਹੈ। ਇਸ ਰੋਲ ਲਈ ਉਸਨੂੰ ਸਭ ਤੋਂ ਵਧੀਆ ਅਭਿਨੇਤਰੀ ਲਈ ਸੈਟਰਨ ਅਵਾਰਡ ਮਿਲਿਆ ਸੀ ਅਤੇ ਉਹ ਅਕਾਦਮੀ ਇਨਾਮ ਲਈ ਨਾਮਜ਼ਦ ਵੀ ਹੋਈ ਸੀ।[8]
  • ਮਾਈਕਲ ਬੀਹਨ, ਕੌਰਪੋਰਲ ਡਵੇਨ ਹਿਕਸ:
ਬੀਹਨ ਨੂੰ ਇਸ ਫ਼ਿਲਮ ਦੀ ਸ਼ੂਟਿੰਗ ਹੋਣ ਤੋਂ ਪਿੱਛੋਂ ਫ਼ੌਰਨ ਲਿਆ ਗਿਆ ਸੀ, ਜਿਸ ਕਰਕੇ ਉਹ ਮਿਲਿਟਰੀ ਟ੍ਰੇਨਿੰਗ ਵਿੱਚ ਵੀ ਸ਼ਾਮਿਲ ਨਹੀਂ ਸੀ ਅਤੇ ਦੂਜੇ ਸਾਰੇ ਅਦਾਕਾਰ ਮਰੀਨਾਂ ਦਾ ਰੋਲ ਕਰਦੇ ਨਜ਼ਰ ਆਉਂਦੇ ਹਨ।[9][10]
  • ਪੌਲ ਰੀਜ਼ਰ, ਕਾਰਟਰ ਬਰਕ:
ਬਰਕ ਵੇਅਲੈਂਡ-ਯੂਟਾਨੀ ਕਾਰਪੋਰੇਸ਼ਨ ਦਾ ਇੱਕ ਨੁਮਾਇੰਦਾ ਹੈ, ਜਿਸਨੂੰ LV-426 ਦਾ ਨਿਰੀਖਣ ਕਰਨ ਲਈ ਭੇਜਿਆ ਗਿਆ ਸੀ।
  • ਲਾਂਸ ਹੈਨਰਿਕਸਨ, ਬਿਸ਼ਪ:
ਬਿਸ਼ਪ ਸੁਲਾਸੋ ਦੇ ਉੱਪਰ ਐਕਜ਼ੈਕਟਿਵ ਅਫ਼ਸਰ ਦੇ ਰੂਪ ਵਿੱਚ ਐਂਡਰੌਇਡ ਸਰਵਿੰਗ ਦਾ ਕੰਮ ਕਰ ਰਿਹਾ ਹੈ।
  • ਕੈਰੀ ਹੀਨ, ਰੇਬੈਕਾ ਨਿਊਟ ਜੌਰਡਨ
  • ਬਿਲ ਪੈਕਸਟਨ, ਟੈਕਨੀਸ਼ੀਨ ਪ੍ਰਾਈਵੇਟ ਹਡਸਨ:
ਪੈਕਸਟਨ ਨੂੰ ਸਭ ਤੋਂ ਵਧੀਆ ਸਹਾਇਕ ਅਭਿਨੇਤਾ ਲਈ ਸੈਟਰਨ ਅਵਾਰਡ ਮਿਲਿਆ ਸੀ।[8]
  • ਵਿਲੀਅਮ ਹੋਪ, ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਗੌਰਮੈਨ:
ਮਰੀਨਾਂ ਦਾ ਗੈਰ-ਤਜਰਬੇਕਾਰ ਕਮਾਂਡਿੰਗ ਅਫ਼ਸਰ।
  • ਜੈਨੇਟ ਗੋਲਡਸਟੀਨ, ਸਮਾਰਟ ਗਨਰ ਪ੍ਰਾਈਵੇਟ ਵਾਸਕੁਏਜ਼:
ਗੋਲਡਸਟੀਨ ਨੂੰ ਇਸ ਰੋਲ ਲਈ ਸੈਟਰਨ ਅਵਾਰਡ ਮਿਲਿਆ ਸੀ।[8]
  • ਅਲ ਮੈਥਿਊਜ਼, ਸਾਰਜੈਂਟ ਅਪੋਨੇ:
ਮਰੀਨਾਂ ਦਾ ਇੱਕ ਕਮਾਂਡਿੰਗ ਅਫ਼ਸਰ।
Remove ads

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads