ਏਲੀਅਨ (ਫ਼ਿਲਮ)

1979 ਦੀ ਕਲਪਨਾ ਅਧਾਰਿਤ ਵਿਗਿਆਨਿਕ ਫਿਲਮ। From Wikipedia, the free encyclopedia

ਏਲੀਅਨ (ਫ਼ਿਲਮ)
Remove ads

ਏਲੀਅਨ 1979 ਦੀ ਇੱਕ ਵਿਗਿਆਨਿਕ ਕਲਪਨਾ ਅਧਾਰਿਤ ਹੌਰਰ ਫ਼ਿਲਮ ਹੈ ਜਿਸਨੂੰ ਰਿਡਲੀ ਸਕੌਟ ਦੁਆਰਾ ਨਿਰਦੇਸ਼ਿਤ ਕੀਤਾ ਹੈ। ਇਸ ਫ਼ਿਲਮ ਵਿੱਚ ਸਿਗੌਰਨੀ ਵੀਵਰ, ਟੌਮ ਸਕੇਰਿਟ, ਵੇਰੌਨਿਕਾ ਕਾਰਟਰ੍ਹਾਈਟ, ਹੈਰੀ ਡੀਨ ਸਟੈਂਟਨ, ਜੌਨ ਹਰਟ, ਇਆਨ ਹੋਲਮ ਅਤੇ ਯਾਫੇ ਕੋਟੋ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਏਲੀਅਨ ਫ਼ਰੈਂਚਾਇਜ਼ੀ ਦੀ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦਾ ਸਿਰਲੇਖ ਇੱਕ ਬਹੁਤ ਜ਼ਿਆਦਾ ਤਿੱਖੇ ਸੁਭਾਅ ਵਾਲੇ ਆਲੌਲਿਕ ਪ੍ਰਾਣੀ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਕਿ ਇੱਕ ਸਪੇਸਸ਼ਿਪ ਦੇ ਉੱਪਰ ਹਮਲਾ ਕਰ ਦਿੰਦਾ ਹੈ। ਇਸ ਫ਼ਿਲਮ ਦਾ ਨਿਰਮਾਣ ਗੋਰਡਨ ਕੈਰਲ, ਡੇਵਿਡ ਗਿਲਰ ਅਤੇ ਵਾਲਟਰ ਹਿੱਲ ਦੁਆਰਾ ਉਹਨਾਂ ਦੀ ਕੰਪਨੀ ਬਰੈਂਡੀਵਾਈਨ ਪ੍ਰੋਡਕਸ਼ਨਜ਼ ਦੇ ਜ਼ਰੀਏ ਕੀਤਾ ਗਿਆ ਸੀ। ਇਸਦੀ ਵੰਡ 20ਵੀਂ ਸੈਂਚਰੀ ਫ਼ੌਕਸ ਦੁਆਰਾ ਕੀਤੀ ਗਈ ਸੀ।

ਵਿਸ਼ੇਸ਼ ਤੱਥ ਏਲੀਅਨ, ਨਿਰਦੇਸ਼ਕ ...

ਏਲੀਅਨ 25 ਮਈ, 1979 ਨੂੰ ਅਮਰੀਕਾ ਵਿੱਚ 6 ਸਤੰਬਰ ਨੂੰ ਇੰਗਲੈਂਡ ਵਿੱਚ ਰਿਲੀਜ਼ ਕੀਤੀ ਗਈ। ਇਸ ਫ਼ਿਲਮ ਨੂੰ ਬਹੁਤ ਸਰਾਹਿਆ ਗਿਆ ਅਤੇ ਸਭ ਤੋਂ ਵਧੀਆ ਵਿਜ਼ੂਅਲ ਇਫ਼ੈਕਟਾਂ ਲਈ ਇਸ ਫ਼ਿਲਮ ਨੂੰ ਅਕਾਦਮੀ ਇਨਾਮ ਮਿਲਿਆ।[9][10] ਇਸ ਤੋਂ ਇਲਾਵਾ ਇਸਨੂੰ ਤਿੰਨ ਸੈਟਰਨ ਅਵਾਰਡ ਵੀ ਮਿਲੇ ਜਿਸ ਵਿੱਚ ਸਭ ਤੋਂ ਵਧੀਆ ਵਿਗਿਆਨਿਕ ਕਲਪਨਾ ਅਧਾਰਿਤ ਫ਼ਿਲਮ, ਸਭ ਤੋਂ ਵਧੀਆ ਨਿਰਦੇਸ਼ਨ ਅਤੇ ਸਭ ਤੋਂ ਵਧੀਆ ਸਹਾਇਕ ਅਭਿਨੇਤਰੀ ਦੇ ਅਵਾਰਡ ਸ਼ਾਮਿਲ ਸਨ।[11][12] ਇਸ ਫ਼ਿਲਮ ਨੂੰ ਅੱਜਤੱਕ ਦੀਆਂ ਸਭ ਤੋਂ ਵਧੀਆ ਫ਼ਿਲਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। 2002 ਵਿੱਚ ਇਸਨੂੰ ਲਾਇਬ੍ਰੇਬੀ ਔਫ਼ ਕੌਂਗਰੈਸ ਦੁਆਰਾ ਨੈਸ਼ਨਲ ਫ਼ਿਲਮ ਰਜਿਸਟਰੀ ਵਿੱਚ ਵੀ ਰੱਖਿਆ ਗਿਆ ਸੀ।[12][13][14] 2008 ਵਿੱਚ ਇਸ ਫ਼ਿਲਮ ਨੂੰ ਅਮੈਰੀਕਨ ਫ਼ਿਲਮ ਇੰਸਟੀਟਿਊਟ ਦੁਆਰਾ ਸਭ ਤੋਂ ਵਧੀਆ ਵਿਗਿਆਨਿਕ ਕਲਪਨਾ ਅਧਾਰਿਤ ਫ਼ਿਲਮਾਂ ਦੀ ਸੂਚੀ ਵਿੱਚ ਸੱਤਵੇਂ ਸਥਾਨ ਉੱਤੇ ਰੱਖਿਆ ਗਿਆ ਸੀ ਅਤੇ ਐਂਪਾਇਰ ਮੈਗਜ਼ੀਨ ਦੁਆਰਾ 500 ਫ਼ਿਲਮਾਂ ਦੀ ਸੂਚੀ ਵਿੱਚ 33ਵੇਂ ਸਥਾਨ ਉੱਤੇ ਰੱਖਿਆ ਗਿਆ ਸੀ।[15][16]

ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਏਲੀਅਨ ਫ਼ਰੈਂਚਾਈਜ਼ੀ ਨੇ ਬਹੁਤ ਸਾਰੇ ਨਾਵਲ, ਕੌਮਿਕ ਕਿਤਾਬਾਂ, ਵੀਡੀਓ ਗੇਮਾਂ ਅਤੇ ਖਿਡਾਉਣਿਆਂ ਦੀ ਦੀ ਰਚਨਾ ਕੀਤੀ। ਇਹ ਫ਼ਿਲਮ ਵੀਵਰ ਦੀ ਪਹਿਲੀ ਫ਼ਿਲਮ ਸੀ ਜਿਸ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ। ਉਸਦਾ ਕਿਰਦਾਰ ਐਲਨ ਰਿਪਲੇ ਏਲੀਅਨ ਪ੍ਰਾਣੀਆਂ ਨਾਲ ਲੜਦਾ ਹੈ ਜਿਹੜਾ ਕਿ ਇਸ ਫ਼ਿਲਮ ਲੜੀ ਦੇ ਅਗਲੇ ਭਾਗਾਂ ਵਿੱਚ ਜਾਰੀ ਰਹਿੰਦਾ ਹੈ ਜਿਸ ਵਿੱਚ ਏਲੀਅਨਜ਼ (1986), ਏਲੀਅਨ 3 (1992) ਅਤੇ ਏਲੀਅਨ ਰੈਸੂਰੈਕਸ਼ਨ (1997) ਫ਼ਿਲਮਾਂ ਸ਼ਾਮਿਲ ਹਨ।[17]

Remove ads

ਕਥਾਨਕ

ਇੱਕ ਵਪਾਰਕ ਅੰਤਰਿਕਸ਼ ਜਹਾਜ਼ ਨੌਸਤ੍ਰੋਮੋ ਧਰਤੀ ਉੱਪਰ ਵਾਪਿਸ ਆ ਰਿਹਾ ਹੈ ਜਿਸ ਵਿੱਚ ਸੱਤ ਮੈਂਬਰ ਸਵਾਰ ਹਨ: ਕੈਪਟਨ ਡੱਲਾਸ (ਟੌਮ ਸਕੇਰਿਟ), ਐਕਜ਼ੈਕਟਿਵ ਔਫ਼ਿਸਰ ਕੇਨ (ਜੌਨ ਹਰਟ), ਵਾਰੰਟ ਔਫ਼ੀਸਰ ਰਿਪਲੇ (ਸਿਗੌਰਨੀ ਵੀਵਰ), ਨੈਵੀਗੇਟਰ ਲੈਂਬਰਟ (ਵੇਰੌਨਿਕਾ ਕਾਰਟਰ੍ਹਾਈਟ), ਵਿਗਿਆਨ ਔਫ਼ੀਸਰ ਐਸ਼ (ਇਆਨ ਹੋਲਮ) ਅਤੇ ਦੋ ਇੰਜੀਨੀਅਰ, ਪਾਰਕਰ (ਯਾਫੇ ਕੋਟੋ) ਅਤੇ ਬਰੈਟ (ਹੈਰੀ ਡੀਨ ਸਟੈਂਟਨ)। ਉਹਨਾਂ ਨੂੰ ਨੇੜਲੇ ਗ੍ਰਹਿ LV-426 ਤੋਂ ਤਰੰਗਾਂ ਮਿਲਣ ਤੇ, ਜਹਾਜ਼ ਦਾ ਕੰਪਿਊਟਰ, ਸਮੂਹ ਨੂੰ ਜਗਾ ਦਿੰਦਾ ਹੈ। ਕੰਪਨੀ ਦਾ ਪਾਲਿਸੀ ਦੇ ਅਧੀਨ ਉਹਨਾਂ ਨੂੰ ਅਜਿਹੀਆਂ ਤਰੰਗਾਂ ਦਾ ਨਿਰੀਖਣ ਕਰਨਾ ਪੈਣਾ ਹੈ, ਇਸ ਕਰਕੇ ਉਹ ਉਸ ਛੋਟੇ ਗ੍ਰਹਿ ਉੱਪਰ ਉਤਰ ਜਾਂਦੇ ਹਨ, ਜਿਸ ਕਰਕੇ ਉਹਨਾਂ ਦੇ ਜਹਾਜ਼ ਨੂੰ ਉਸ ਗ੍ਰਹਿ ਦੇ ਵਾਤਾਵਰਨ ਅਤੇ ਪਥਰੀਲੀ ਸਤਹਿ ਕਰਕੇ ਨੁਕਸਾਨ ਵੀ ਪੁੱਜਦਾ ਹੈ। ਪਾਰਕਰ ਅਤੇ ਬਰੈਟ ਜਹਾਜ਼ ਨੂੰ ਠੀਕ ਕਰਨ ਵਿੱਚ ਲੱਗ ਜਾਂਦੇ ਹਨ ਜਦਕਿ ਡੱਲਾਸ, ਕੇਨ ਅਤੇ ਲੈਂਬਰਟ ਨਿਰੀਖਣ ਕਰਨ ਲਈ ਨਿਕਲਦੇ ਹਨ। ਉਹ ਪਤਾ ਲਾਉਂਦੇ ਹਨ ਕਿ ਸਿਗਨਲ ਇੱਕ ਛੱਡੇ ਹੋਏ ਏਲੀਅਨ ਯਾਨ ਤੋਂ ਆ ਰਹੇ ਹਨ ਅਤੇ ਉਹ ਉਸ ਵਿੱਚ ਵੜ ਜਾਂਦੇ ਹਨ, ਜਿਸ ਨਾਲ ਉਹਨਾਂ ਦਾ ਐਸ਼ ਨਾਲ ਸੰਪਰਕ ਟੁੱਟ ਜਾਂਦਾ ਹੈ। ਅੰਦਰ ਉਹ ਇੱਕ ਬਹੁਤ ਵੱਡੇ ਏਲੀਅਨ ਪ੍ਰਾਣੀ ਦੀ ਰਹਿੰਦ-ਖੂੰਦ ਵੇਖਦੇ ਹਨ।

ਰਿਪਲੇ ਸਿਗਨਲ ਦੇ ਇੱਕ ਹਿੱਸੇ ਦਾ ਮਤਲਬ ਕੱਢਦੀ ਹੈ, ਜਿੱਥੋਂ ਉਸਨੂੰ ਪਤਾ ਲੱਗਦਾ ਹੈ ਕਿ ਉਹ ਕੋਈ ਬਿਪਤਾ ਵਾਲਾ ਸਿਗਨਲ ਨਹੀਂ ਸਗੋਂ ਇੱਕ ਕਿਸਮ ਦੀ ਚੇਤਾਵਨੀ ਹੈ। ਏਲੀਅਨ ਜਹਾਜ਼ ਵਿੱਚ ਕੇਨ ਇੱਕ ਕਮਰਾ ਵੇਖਦਾ ਹੈ ਜਿਸ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਵੱਡੇ ਆਂਡਿਆਂ ਦੀ ਸ਼ਕਲ ਵਾਲੇ ਪਦਾਰਥ ਪਏ ਹਨ। ਜਦੋਂ ਉਹ ਇੱਕ ਨੂੰ ਹੱਥ ਲਾਉਂਦਾ ਹੈ ਤਾਂ ਪ੍ਰਾਣੀ ਬਾਹਰ ਨਿਕਲ ਆਉਂਦਾ ਹੈ ਅਤੇ ਕੇਨ ਦਾ ਸਪੇਸਸੂਟ ਦੇ ਮੂੰਹ ਦੇ ਸ਼ੀਸ਼ੇ ਨਾਲ ਚਿੰਬੜ ਜਾਂਦਾ ਹੈ। ਡੱਲਾਸ ਅਤੇ ਲੈਂਬਰਟ ਬੇਹੋਸ਼ ਹੋਏ ਕੇਨ ਨੂੰ ਨੌਸਤ੍ਰੋਮੋ ਵਾਪਿਸ ਲੈ ਜਾਂਦੇ ਹਨ। ਸੀਨੀਅਰ ਅਫ਼ਸਰ ਦੇ ਅਧਾਰ ਤੇ ਰਿਪਲੇ ਕੁਝ ਕਾਰਨਾਂ ਕਰਕੇ ਉਹਨਾਂ ਨੂੰ ਜਹਾਜ਼ ਤੇ ਲੈਣ ਤੋਂ ਇਨਕਾਰ ਕਰ ਦਿੰਦੀ ਹੈ ਪਰ ਐਸ਼ ਰਿਪਲੇ ਦੀ ਗੱਲ ਨਹੀਂ ਮੰਨਦਾ ਅਤੇ ਉਹਨਾਂ ਨੂੰ ਅੰਦਰ ਆਉਣ ਦਿੰਦਾ ਹੈ। ਸਮੂਹ ਕੇਨ ਦੇ ਮੂੰਹ ਤੋਂ ਉਸ ਪ੍ਰਾਣੀ ਨੂੰ ਉਤਾਰਨ ਦੀ ਅਸਫ਼ਲ ਕੋਸ਼ਿਸ਼ ਕਰਦੇ ਹਨ, ਅਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸਦਾ ਖ਼ੂਨ ਇੱਕ ਬਹੁਤ ਹੀ ਤੇਜ਼ ਗਾਲਣ ਵਾਲੇ ਪਦਾਰਥ ਦਾ ਬਣਿਆ ਹੋਇਆ ਹੈ। ਇਹ ਆਪਣੇ ਆਪ ਹੀ ਉਸਦੇ ਮੂੰਹ ਤੋਂ ਉਤਰ ਜਾਂਦਾ ਹੈ ਅਤੇ ਮਰ ਜਾਂਦਾ ਹੈ। ਜਹਾਜ਼ ਨੂੰ ਅੱਧਾ ਕੁ ਠੀਕ ਕਰ ਲਿਆ ਗਿਆ ਹੈ, ਅਤੇ ਸਮੂਹ ਉਡਾਣ ਭਰਦਾ ਹੈ। ਕੇਨ ਥੋੜ੍ਹੇ ਜਿਹੇ ਯਾਦਦਾਸ਼ਤ ਦੇ ਨੁਕਸਾਨ ਨਾਲ ਉੱਠਦਾ ਹੈ ਪਰ ਉਸਨੂੰ ਹੋਰ ਕੋਈ ਨੁਕਸਾਨ ਨਹੀਂ ਪੁੱਜਾ। ਥੋੜ੍ਹੀ ਦੇਰ ਪਿੱਛੋਂ ਉਸਨੂੰ ਇੱਕ ਤਿੱਖੀ ਪੀੜ ਹੁੰਦੀ ਹੈ ਅਤੇ ਉਹ ਮਰ ਜਾਂਦਾ ਹੈ। ਮਰਦੇ ਵੇਲੇ ਉਸਦੇ ਸਰੀਰ ਵਿੱਚੋਂ ਇੱਕ ਛੋਟਾ ਜਿਹਾ ਏਲੀਅਨ ਪ੍ਰਾਣੀ ਨਿਕਲਦਾ ਹੈ ਅਤੇ ਜਹਾਜ਼ ਉੱਪਰ ਗਾਇਬ ਹੋ ਜਾਂਦਾ ਹੈ। ਮੈਂਬਰ ਉਸਨੂੰ ਲੱਭਣ ਅਤੇ ਉਸ ਪਿੱਛੋਂ ਉਸਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।

ਬ੍ਰੈਟ ਸਮੂਹ ਦੁਆਰਾ ਸਮੂਹ ਦੀ ਬਿੱਲੀ, ਜੋਨਜ਼ ਦਾ ਪਿੱਛਾ ਕਰਦਾ ਹੈ ਅਤੇ ਇਸ ਦੌਰਾਨ ਇੰਜਣ ਰੂਮ ਵਿੱਚ ਪੂਰੀ ਤਰ੍ਹਾਂ ਵਿਕਸਿਤ ਇੱਕ ਖ਼ਤਰਨਾਕ ਏਲੀਅਨ ਉਸ ਉੱਪਰ ਹਮਲਾ ਕਰ ਦਿੰਦਾ ਹੈ ਅਤੇ ਉਸਨੂੰ ਮਾਰ ਦਿੰਦਾ ਹੈ। ਇਸ ਪਿੱਛੋਂ ਉਹ ਏਅਰ ਸ਼ਾਫ਼ਟਾਂ ਵਿੱਚ ਲੁਕ ਜਾਂਦਾ ਹੈ। ਇੱਕ ਤਿੱਖੀ ਬਹਿਸ ਤੋਂ ਬਾਅਦ, ਸਮੂਹ ਫ਼ੈਸਲਾ ਕਰਦਾ ਹੈ ਕਿ ਉਹ ਏਲੀਅਨ ਪ੍ਰਾਣੀ ਹਵਾ ਵਾਲੀਆਂ ਸ਼ਾਫ਼ਟਾਂ ਵਿੱਚ ਹੋਣਾ ਚਾਹੀਦਾ ਹੈ। ਡੱਲਾਸ ਉਹਨਾਂ ਪਾਈਪਾਂ ਵਿੱਚ ਜਾਂਦਾ ਹੈ ਕਿ ਉਸ ਏਲੀਅਨ ਨੂੰ ਏਅਰਲੌਕਾਂ ਵਿੱਚ ਧੱਕਾ ਦਿੱਤਾ ਜਾਵੇ ਅਤੇ ਬਾਹਰ ਖਲਾਅ ਵਿੱਚ ਸੁੱਟ ਦਿੱਤਾ ਜਾਵੇ। ਪਰ ਏਲੀਅਨ ਉਸ ਉੱਪਰ ਘਾਤ ਲਾ ਕੇ ਹਮਲਾ ਕਰਦਾ ਹੈ ਅਤੇ ਉਸਨੂੰ ਮਾਰ ਦਿੰਦਾ ਹੈ। ਲੈਂਬਰਟ ਸਾਰਿਆਂ ਨੂੰ ਸਲਾਹ ਦਿੰਦਾ ਹੈ ਕਿ ਉਹ ਇਸ ਜਹਾਜ਼ ਨੂੰ ਛੱਡ ਦੇਣ ਅਤੇ ਇੱਕ ਛੋਟੀ ਸ਼ਟਲ ਨੂੰ ਲੈ ਕੇ ਭੱਜ ਜਾਣ। ਪਰ ਇੰਚਾਰਜ ਰਿਪਲੀ ਕਹਿੰਦੀ ਹੈ ਕਿ ਸ਼ਟਲ ਚਾਰ ਲੋਕਾਂ ਨੂੰ ਲਿਜਾਣ ਦੇ ਸਮਰੱਥ ਨਹੀਂ ਹੈ ਅਤੇ ਉਹ ਡੱਲਾਸ ਦੀ ਤਰਕੀਬ ਦਾ ਸਮਰਥਨ ਕਰਦੀ ਹੈ ਕਿ ਏਲੀਅਨ ਨੂੰ ਬਾਹਰ ਧੱਕ ਦਿੱਤਾ ਜਾਵੇ।

ਮੁੱਖ ਕੰਪਿਊਟਰ ਤੋਂ ਰਿਪਲੀ ਨੂੰ ਪਤਾ ਲੱਗਦਾ ਕਿ ਕੰਪਨੀ ਨੇ ਐਸ਼ ਉਸ ਏਲੀਅਨ ਨੂੰ ਉਹਨਾਂ ਤੱਕ ਪੁਚਾਉਣ ਦਾ ਹੁਕਮ ਦਿੱਤਾ ਹੈ। ਰਿਪਲੀ ਐਸ਼ ਦਾ ਸਾਹਮਣਾ ਕਰਦਾ ਹੈ ਜਿਹੜਾ ਕਿ ਉਸਨੂੰ ਜਾਨੋਂ ਮਾਰਨ ਦਾ ਯਤਨ ਕਰਦਾ ਹੈ। ਇੱਕਦਮ ਪਾਰਕਰ ਆ ਜਾਂਦਾ ਹੈ ਅਤੇ ਐਸ਼ ਨੂੰ ਮਾਰਦਾ ਹੈ ਜਿਸ ਨਾਲ ਉਸਦਾ ਸਿਰ ਧੜ ਤੋਂ ਵੱਖ ਹੋ ਜਾਂਦਾ ਹੈ ਅਤੇ ਉਹ ਵੇਖਦੇ ਹਨ ਕਿ ਐਸ਼ ਇੱਕ ਰੋਬੋਟ ਹੈ। ਪਾਰਕਰ ਐਸ਼ ਦੇ ਸਿਰ ਨੂੰ ਠੀਕ ਕਰਦੇ ਹਨ ਅਤੇ ਉਸ ਤੋਂ ਇਸ ਬਾਰੇ ਪੁੱਛਦੇ ਹਨ। ਉਸ ਦੱਸਦਾ ਹੈ ਕਿ ਉਸਨੂੰ ਨੌਸਤ੍ਰੋਮੋ ਉੱਪਰ ਕਿਸੇ ਵੀ ਕੀਮਤ ਨੇ ਉਸ ਏਲੀਅਨ ਪ੍ਰਾਣੀ ਨੂੰ ਕੰਪਨੀ ਤੱਕ ਲਿਆਉਣ ਲਈ ਲਾਇਆ ਗਿਆ ਹੈ ਚਾਹੇ ਇਸ ਲਈ ਸਾਰਿਆਂ ਸਮੂਹ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਐਸ਼ ਉਹਨਾਂ ਨੂੰ ਇਹ ਵੀ ਕਹਿੰਦਾ ਹੈ ਕਿ ਉਹ ਉਸ ਸੰਪੂਰਨ ਪ੍ਰਾਣੀ ਤੋਂ ਨਹੀਂ ਬਚ ਸਕਣਗੇ। ਰਿਪਲੀ ਐਸ਼ ਦੇ ਸਿਰ ਨੂੰ ਅਲੱਗ ਕਰ ਦਿੰਦੀ ਹੈ ਅਤੇ ਪਾਰਕਰ ਉਸਨੂੰ ਪੂਰੀ ਤਰ੍ਹਾਂ ਸਾੜ ਦਿੰਦਾ ਹੈ।

ਰਿਪਲੀ, ਲੈਂਬਰਟ ਅਤੇ ਪਾਰਕਰ ਨੌਸਤ੍ਰੋਮੋ ਨੂੰ ਖ਼ਤਮ ਕਰਕੇ ਸ਼ਟਲ ਵਿੱਚ ਭੱਜ ਜਾਣ ਦਾ ਫ਼ੈਸਲਾ ਕਰਦੇ ਹਨ। ਪਾਰਕਰ ਅਤੇ ਲੈਂਬਰਟ ਨੂੰ ਏਲੀਅਨ ਦੁਆਰਾ ਮਾਰ ਦਿੱਤਾ ਜਾਂਦਾ ਹੈ ਜਦੋਂ ਉਹ ਸ਼ਟਲ ਵਿੱਚ ਜ਼ਿੰਦਾ ਰਹਿਣ ਲਈ ਸਮਾਨ ਇਕੱਠਾ ਕਰ ਰਹੇ ਸਨ। ਰਿਪਲੇ ਜਹਾਜ਼ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰਕੇ ਸ਼ਟਲ ਵੱਲ ਭੱਜਦੀ ਹੈ ਪਰ ਰਸਤੇ ਵਿੱਚ ਉਸਨੂੰ ਏਲੀਅਨ ਮਿਲ ਜਾਂਦਾ ਹੈ। ਉਹ ਵਾਪਸ ਭੱਜਦੀ ਹੈ ਕਿ ਜਹਾਜ਼ ਨੂੰ ਨਸ਼ਟ ਹੋਣ ਤੋਂ ਰੋਕਣ ਲਈ ਕੋਸ਼ਿਸ਼ ਕਰਦੀ ਹੈ ਪਰ ਹੁਣ ਦੇਰ ਹੋ ਚੁੱਕੀ ਹੁੰਦੀ ਹੈ। ਉਹ ਸ਼ਟਲ ਵੱਲ ਭੱਜਦੀ ਹੈ ਅਤੇ ਰਸਤੇ ਵਿੱਚ ਉਸਨੂੰ ਏਲੀਅਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜਹਾਜ਼ ਨਸ਼ਟ ਹੋਣ ਤੋਂ ਕੁਝ ਚਿਰ ਪਹਿਲਾਂ ਹੀ ਸ਼ਟਲ ਵਿੱਚ ਪਹੁੰਚ ਜਾਂਦੀ ਹੈ ਅਤੇ ਉਸਨੂੰ ਜਹਾਜ਼ ਤੋਂ ਅਲੱਗ ਕਰ ਲੈਂਦੀ ਹੈ।

ਜਦੋਂ ਉਹ ਆਪਣੇ-ਆਪ ਨੂੰ ਠੀਕ ਕਰਦੀ ਹੈ ਅਤੇ ਅਚਾਨਕ ਉਸਨੂੰ ਪਤਾ ਲੱਗਦਾ ਹੈ ਕਿ ਏਲੀਅਨ ਉਸਦੀ ਸ਼ਟਲ ਵਿੱਚ ਲੁਕਿਆ ਹੋਇਆ ਹੈ। ਉਹ ਸਪੇਸ-ਸੂਟ ਪਾਉਂਦੀ ਹੈ ਅਤੇ ਸ਼ਟਲ ਦਾ ਏਅਰਲੌਕ ਖੋਲ੍ਹ ਦਿੰਦੀ ਹੈ। ਇਹ ਕਰਨ ਨਾਲ ਖਲਾਅ ਏਲੀਅਨ ਨੂੰ ਖਿੜਕੀ ਤੋਂ ਬਾਹਰ ਖਿੱਚਣ ਲੱਗਦਾ ਹੈ। ਰਿਪਲੀ ਉਸਨੂੰ ਇੱਕ ਹੂਕ ਨਾਲ ਬਾਹਰ ਸੁੱਟਣ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਏਅਰਲੌਕ ਬੰਦ ਹੁੰਦਾ ਹੈ ਤਾਂ ਉਹ ਉਸ ਹੁਕ ਨਾਲ ਅਟਕ ਜਾਂਦਾ ਹੈ। ਏਲੀਅਨ ਇੰਜਣਾਂ ਵਿੱਚ ਘਿਸੜਨ ਦੀ ਕੋਸ਼ਿਸ ਕਰਦਾ ਹੈ ਪਰ ਰਿਪਲੀ ਉਸ ਉੱਪਰ ਅੱਗ ਵਾਲੇ ਉਪਕਰਨ ਨਾਲ ਹਮਲਾ ਕਰ ਦਿੰਦੀ ਹੈ ਜਿਸ ਨਾਲ ਏਲੀਅਨ ਸ਼ਟਲ ਵਿੱਚੋਂ ਬਾਹਰ ਚਲਾ ਜਾਂਦਾ ਹੈ। ਇੱਕ ਆਖ਼ਰੀ ਵੀਡੀਓ ਬਣਾ ਕੇ ਉਹ ਬਿੱਲੀ ਅਤੇ ਆਪਣੇ-ਆਪ ਨੂੰ ਸਟੇਟਿਸ ਵਿੱਚ ਪਾ ਲੈਂਦੀ ਹੈ ਅਤੇ ਸ਼ਟਲ ਧਰਤੀ ਵੱਲ ਤੁਰਦੀ ਜਾਂਦੀ ਹੈ।

Remove ads

ਪਾਤਰ

The seven principal cast members of the film stand in front of a white backdrop, in costume and holding prop weapons from the film.
ਜਹਾਜ਼ ਉੱਪਰ ਸਮੂਹ ਦੇ ਮੈਂਬਰ (ਖੱਬੇ ਤੋਂ ਸੱਜੇ, ਹੋਲਮ, ਸਟੈਂਟਨ, ਵੀਵਰ, ਕੋਟੋ, ਸਕੇਰਿਟ, ਕਾਰਟਰ੍ਹਾਈਟ ਅਤੇ ਹਰਟ।)
  • ਟੌਮ ਸਕੇਰਿਟ, ਡੱਲਾਸ, ਨੌਸਤ੍ਰੋਮੋ ਦਾ ਕਪਤਾਨ।[18][19]}}
  • ਸਿਗੌਰਨੀ ਵੀਵਰ, ਐਲਨ ਰਿਪਲੀ
  • ਵੇਰੌਨਿਕਾ ਕਾਰਟਰ੍ਹਾਈਟ, ਲੈਂਬਰਟ
  • ਹੈਰੀ ਡੀਨ ਸਟੈਂਟਨ, ਬ੍ਰੈਟ
  • ਜੌਨ ਹਰਟ, ਕੇਨ
  • ਇਆਨ ਹੋਮ, ਐਸ਼, ਜਿਸਦਾ ਮਗਰੋਂ ਪਤਾ ਲੱਗਦਾ ਹੈ ਕਿ ਇੱਕ ਰੋਬੋਟ ਹੈ।
  • ਯਾਫੇ ਕੋਟੋ, ਪਾਰਕਰ
Remove ads

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads