ਏਸ਼ੀਆਈ ਬੱਬਰ ਸ਼ੇਰ

From Wikipedia, the free encyclopedia

ਏਸ਼ੀਆਈ ਬੱਬਰ ਸ਼ੇਰ
Remove ads

ਏਸ਼ੀਆਈ ਸ਼ੇਰ (ਵਿਗਿਆਨਕ ਨਾਂ: Panthera leo persica) ਸ਼ੇਰ ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ ਗੀਰ ਜੰਗਲ, ਗੁਜਰਾਤ, ਭਾਰਤ ਵਿੱਚ ਪਾਏ ਜਾਂਦੇ ਹਨ। ਇੱਥੇ ਇਸ ਨੂੰ ਇੰਡੀਅਨ ਸ਼ੇਰ (Indian lion) ਅਤੇ ਪਰਸ਼ੀਅਨ ਸ਼ੇਰ (Persian lion) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[2][3]

ਵਿਸ਼ੇਸ਼ ਤੱਥ ਏਸ਼ੀਆਈ ਸ਼ੇਰ, Conservation status ...
Remove ads

ਸੰਖਿਆ

ਏਸ਼ੀਆਈ ਸ਼ੇਰਾਂ ਦੀ ਭਾਰਤ ਵਿੱਚ ਪਹਿਲੀ ਵਾਰ ਗਿਣਤੀ ਵਿੰਟਰ ਬਲੈਥ ਜੋ ਕਿ ਰਾਜਕੁਮਾਰ ਕਾਲਜ਼, ਰਾਜਕੋਟ ਦੇ ਪ੍ਰਿੰਸੀਪਲ ਸਨ, ਨੇ 1950 ਈ: ਵਿੱਚ ਕੀਤੀ ਸੀ। ਉਦੋਂ ਤੋਂ ਲੈ ਕੇ ਗੁਜਰਾਤ ਸਰਕਾਰ ਹਰ ਪੰਜ ਸਾਲ ਬਾਅਦ ਇੰਨ੍ਹਾ ਦੀ ਗਿਣਤੀ ਕਰਦੀ ਆ ਰਹੀ ਹੈ। 2001 ਤੋਂ 2005 ਵਿਚਕਾਰ 32 ਏਸ਼ੀਆਈ ਸ਼ੇਰਾਂ ਦਾ ਵਾਧਾ ਹੋਇਆ ਹੈ। 2005 ਵਿੱਚ ਗੁਜਰਾਤ ਸਰਕਾਰ ਨੇ ਗਿਰ ਜੰਗਲ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ 259 ਦੱਸੀ।[4] ਮਈ 2015 ਅਨੁਸਾਰ ਭਾਰਤ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਦਾ ਅੰਦਾਜ਼ਾ 523 ਲਗਾਇਆ ਗਿਆ ਹੈ। ਜਿਹਨਾਂ ਵਿੱਚੋਂ 109 ਨਰ, 201 ਮਾਦਾ ਅਤੇ 213 ਬੱਚੇ ਹਨ।

Remove ads

ਹੋਰ

ਏਸ਼ੀਆਈ ਸ਼ੇਰ ਅੱਗੇ ਭੂਮੱਧ ਸਾਗਰ ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੁਆਰਾ ਜਿਆਦਾ ਸ਼ਿਕਾਰ ਕਰਨ ਕਰ ਕੇ, ਗੰਦਾ ਪਾਣੀ ਹੋਣ ਕਰ ਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰ ਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ ਹੈ।[5] ਇਤਿਹਾਸਕ ਤੌਰ 'ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਜਾਂਦਾ ਸੀ: ਬੰਗਾਲੀ, ਅਰਬੀ, ਅਤੇ ਪਰਸ਼ਿਅਨ ਸ਼ੇਰ[6]

ਹੁਲਿਆ ਅਤੇ ਵਰਤਾਰਾ

ਵੱਡੇ ਨਰ ਸ਼ੇਰਾਂ ਦੀ ਖੋਪਰੀ 330-340 ਮੀਲਿਮੀਟਰ, ਅਤੇ ਨਰ ਸ਼ੇਰਾਂ ਦੀ ਖੋਪਰੀ 266-277 ਮੀਲਿਮੀਟਰ ਹੁੰਦੀ ਹੈ।[7] ਨਰ ਸ਼ੇਰਾਂ ਦਾ ਭਾਰ 160-190 ਕਿਲੋਗਰਾਮ ਅਤੇ ਨਾਰ ਸ਼ੇਰਾਂ ਦਾ ਭਾਰ 110-120 ਕਿਲੋਗਰਾਮ ਹੁੰਦਾ ਹੈ।[8] ਏਸ਼ੀਆਈ ਸ਼ੇਰ ਛੋਟੇ ਝੁੰਡਾਂ ਵਿੱਚ ਰਹਿੰਦੇ ਹਨ। ਏਸ਼ੀਆਈ ਸ਼ੇਰਾਂ ਦੇ ਝੁੰਡ ਅਫ਼ਰੀਅਨ ਸ਼ੇਰਾਂ ਦੇ ਝੁੰਡਾ ਨਾਲੋਂ ਛੋਟੇ ਹੁੰਦੇ ਹਨ, ਜਿਸ ਵਿੱਚ ਆਮ-ਤੋਰ ਤੇ 2 ਨਾਰ ਸ਼ੇਰ ਹੁੰਦੇ ਹਨ, ਜਦ ਕਿ ਅਫ਼ਰੀਕਨ ਸ਼ੇਰਾਂ ਦੇ ਝੁੰਡ ਵਿੱਚ 4 ਤੋਂ 6 ਨਰ ਸ਼ੇਰ ਹੁੰਦੇ ਹਨ। ਏਸ਼ੀਆਈ ਸ਼ੇਰ ਜਿਆਦਾ ਤੋਰ ਤੇ ਹਿਰਨ ਅਤੇ ਹਿਰਨ ਵਰਗੇ ਜਾਨਵਰ, ਜੰਗਲੀ ਸੂਰ, ਅਤੇ ਬਾਕੀ ਪਸ਼ੂ ਆਦਿ ਦਾ ਸ਼ਿਕਾਰ ਕਰਦੇ ਹਨ।

ਹੋਰ ਵੇਖੋ

ਬਾਹਰੀ ਕੜੀ

Wikimedia Commons

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads