ਸ਼ੇਰ

ਟਾਈਗਰ From Wikipedia, the free encyclopedia

ਸ਼ੇਰ
Remove ads

ਸ਼ੇਰ ਜਾਂ ਟਾਈਗਰ ਬਿੱਲੀ ਪਰਿਵਾਰ ਦਾ ਇੱਕ ਮਾਸਾਹਾਰੀ ਜਾਨਵਰ ਹੈ। ਇਹ ਪੈਨਥੇਰਾ (Panthera) ਦੀ ਜਿਨਸ ਵਿੱਚੋਂ ਸਭ ਤੋਂ ਵੱਡੀ ਬਿੱਲੀ ਹੈ।

ਵਿਸ਼ੇਸ਼ ਤੱਥ ਬਾਘ, Conservation status ...
Remove ads

ਕਿਸਮਾਂ

ਟਾਈਗਰ ਦਿਆਂ ਅੱਠ ਕਿਸਮਾਂ ਪਾਈਆਂ ਜਾਂਦੀਆਂ ਹਨ, ਇਹਨਾਂ ਵਿੱਚੋਂ 2 ਅਪ੍ਰਚਲਿਤ ਹੋ ਚੁਕੀਆਂ ਹਨ। ਇਹਨਾਂ ਦੀ ਰਹਿਣ ਵਾਲੀ ਜਗ੍ਹਾ ਅੱਜ ਬਹੁਤ ਘਟ ਗਈ ਹੈ, ਪਹਿਲਾਂ ਇਹ ਬੰਗਲਾਦੇਸ਼, ਸਾਈਬੀਰੀਆ, ਈਰਾਨ, ਅਫ਼ਗਾਨੀਸਤਾਨ, ਭਾਰਤ, ਚੀਨ, ਦੱਖਣ-ਪੂਰਬੀ ਏਸ਼ੀਆ ਅਤੇ ਇੰਡੋਨੇਸ਼ੀਆ ਦੇ ਟਾਪੂਆਂ ਵਿੱਚ ਪਾਏ ਜਾਂਦੇ ਸਨ। ਬਚੀਆਂ ਹੋਈਆਂ ਟਾਈਗਰ ਦਿਆਂ ਕਿਸਮਾਂ ਹੇਂਠ ਜਨ-ਸੰਖਿਆ ਦੇ ਹਿਸਾਬ ਨਾਲ ਲਿਖੀ ਹੋਈ ਹੈ:

Thumb
ਬੰਗਾਲ ਟਾਈਗਰ
  • ਬੰਗਾਲ ਟਾਈਗਰ (Panthera tigris tigris) ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਣ, ਅਤੇ ਬਰਮਾ ਵਿੱਚ ਪਾਏ ਜਾਂਦੇ ਹਨ। ਟਾਈਗਰ ਖੁਲੇ ਘਾ ਵਾਲੇ ਮੇਦਾਨ ਅਤੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਨਰ ਟਾਈਗਰ ਦਾ ਭਾਰ ਆਮ ਤੋਰ ਤੇ 205 ਤੋਂ 227 ਕਿਲੋਗਰਾਮ ਹੁੰਦਾ ਹੈ, ਜਦ ਕਿ ਨਾਰ ਟਾਈਗਰ ਦਾ ਭਾਰ ਲਗ-ਭੱਗ 141 ਕਿਲੋਗਰਾਮ ਹੁੰਦਾ ਹੈ।[4] ਪਰ ਉੱਤਰੀ ਭਾਰਤ ਅਤੇ ਨੇਪਾਲ ਵਿੱਚ ਪਾਏ ਜਾਣ ਵਾਲੇ ਬੰਗਾਲ ਟਾਈਗਰ ਥੋੜੇ ਮੋਟੇ ਹੁੰਦੀ ਹਨ, ਅਤੇ ਇਸ ਖੇਤਰ ਵਿੱਚ ਨਰ ਟਾਈਗਰ ਦਾ ਭਾਰ 235 ਕਿਲੋਗਰਾਮ ਹੁੰਦਾ ਹੈ।[4] ਭਾਰਤੀ ਸਰਕਾਰ ਦੀ ਨੇਸ਼ਨਲ ਟਾਈਗਰ ਸੁਰੱਖਿਆ ਅਧਿਕਾਰ ਦੇ ਅਨੁਸਾਰ ਬੰਗਾਲ ਟਾਈਗਰਾਂ ਦੀ ਗਿਣਤੀ ਜੰਗਲਾਂ ਵਿੱਚ ਸਿਰਫ਼ 1,411 ਸੀ, ਜੋ 10 ਸਾਲ ਤੋਂ ਪਹਿਲਾਂ ਦੀ ਗਿਣਤੀ ਅਨੁਸਾਰ 60% ਘੱਟ ਗਈ ਹੈ।[5] 1972 ਤੋਂ, ਬੰਗਾਲ ਟਾਈਗਰਾਂ ਨੂੰ ਬਚਾਣ ਲਈ ਪਰੋਜੇਕਟ ਟਾਈਗਰ ਸ਼ੁਰੂ ਕਿਤਾ ਸੀ।
Thumb
ਹਿੰਦ-ਚੀਨੀ ਟਾਈਗਰ
  • ਹਿੰਦ-ਚੀਨੀ ਟਾਈਗਰ (Panthera tigris corbetti), ਇਸ ਨੂੰ ਕੋਰਬੇਟਜ਼ ਟਾਈਗਰ ਵੀ ਕਿਹਾ ਜਾਂਦਾ ਹੈ, ਕੇਮਬੋਡੀਆ, ਚੀਨ, ਲਾਓਸ, ਬਰਮਾ, ਥਾਈਲੈਂਡ, ਅਤੇ ਵੀਅਤਨਾਮ ਦੇ ਵਿੱਚ ਪਾਏ ਜਾਂਦੇ ਹਨ। ਇਹ ਟਾਇਗਰ ਬੰਗਾਲ ਟਾਈਗਰਾਂ ਨਾਲੋਂ ਛੋਟੇ ਹੁੰਦੇ ਹਨ: ਨਰ ਦਾ ਭਾਰ 150 ਤੋਂ 190 ਕਿਲੋਗਰਾਮ, ਅਤੇ ਨਾਰ ਦਾ ਭਾਰ 110 ਤੋਂ 140 ਕਿਲੋਗਰਾਮ ਹੁੰਦਾ ਹੈ। ਇਹ ਜਿਆਦਾ ਤਰ ਪਹਾੜਾਂ ਤੇ ਬਣੇ ਜੰਗਲਾਂ ਵਿੱਚ ਰਹਿੰਦੇ ਹਨ। ਹਿੰਦ-ਚੀਨੀ ਟਾਈਗਰਾਂ ਦੀ ਜਨ-ਸੰਖਿਆ ਦਾ ਅੰਦਾਜ਼ਾ 1200 ਤੋਂ 1800 ਤੱਕ ਲਗਾਇਆ ਜਾਂਦਾ ਹੈ, ਅਤੇ ਇਹਨਾਂ ਵਿੱਚੋਂ ਕੁਝ ਸੇਂਕੜੇ ਹੀ ਜੰਗਲੀ ਹਨ। ਇਹਨਾਂ ਨੂੰ ਸ਼ਿਕਾਰ ਦੇ ਘਟਣ, ਇਹਨਾਂ ਦਾ ਮਨੁੱਖਾਂ ਦੁਆਰਾ ਸ਼ਿਕਾਰ ਕਰਨ, ਅਤੇ ਇਹਨਾਂ ਦੀ ਰਹਿਣ ਵਾਲੀ ਥਾਂ ਘਟਦੀ ਹੋਣ ਕਰ ਕੇ ਇਹਨਾਂ ਦਾ ਭਵਿਖ ਖਤਰੇ ਵਿੱਚ ਹੈ।
Thumb
ਸਾਇਬੇਰੀਆਈ ਟਾਈਗਰ
  • ਸਾਇਬੇਰੀਆਈ ਟਾਈਗਰ (Panthera tigris altaica), ਇਸ ਨੂੰ ਅਮੁਰ, ਮੇਨਚੂਰੀਅਨ, ਆਲਟੈਕ, ਕੋਰੀਅਨ, ਜਾਂ ਉੱਤਰੀ ਚੀਨੀ ਟਾਈਗਰ ਵੀ ਕਿਹਾ ਜਾਂਦਾ ਹੈ। ਇਹ ਸਾਇਬੇਰੀਆ ਵਿੱਚ ਅਮੁਰ ਅਤੇ ਉਸਾਉਰੀ ਦਰਿਆਵਾਂ ਦੇ ਖੇਤਰ ਪਰਾਈਮੋਰਸਕੀ ਕਰਾਏ ਅਤੇ ਖਾਬਰੋਵਸਕ ਕਰਾਏ ਵਿੱਚ ਪਾਇਆ ਜਾਂਦਾ ਹੈ। ਇਹ ਟਾਈਗਰ ਦੀ ਸਭ ਤੋਂ ਵੱਡੀ ਕਿਸਮ ਮੰਨੀ ਜਾਂਦੀ ਹੈ। ਨਰ ਸਾਇਬੇਰੀਆਈ ਟਾਈਗਰਾਂ ਦੀ ਲੰਬਾਈ 190-230 ਸੈਂਟੀਮੀਟਰ[4] ਅਤੇ ਭਾਰ ਤਕਰੀਬਨ 227 ਕਿਲੋਗਰਾਮ ਹੁੰਦਾ ਹੈ। ਇਸ ਦੀ ਖਲ ਮੋਟੀ ਅਤੇ ਇਸ ਉੱਤੇ ਘੱਟ ਧਾਰੀਆਂ ਹੁੰਦੀਆਂ ਹਨ। ਰੀਕਾਰਡ ਵਿੱਚ ਸਭ ਤੋਂ ਭਾਰਾ ਸਾਇਬੇਰੀਆਈ ਟਾਈਗਰ 284 ਕਿਲੋਗਰਾਮ ਦਾ ਸੀ।[6] ਛੇ ਮਹਿਨੇ ਦਾ ਸਾਇਬੇਰੀਆਈ ਟਾਈਗਰ ਇੱਕ ਵੱਡੇ ਲੈਪਰਡ ਜਿਡਾ ਹੋ ਜਾਂਦਾ ਹੈ। ਇਸ ਦੀ ਜੰਗਲੀ ਜਨ-ਸੰਖਿਆ 450-500 ਦੱਸੀ ਗਈ ਸੀ। ਸੰਨ 2009 ਦੇ ਵਿੱਚ ਜਿਨੇਟਿਕ ਰੀਸਰਚ ਦੇ ਦੂਆਰਾ ਇਹ ਪਤਾ ਲਗਾਇਆ ਗਿਆ ਸੀ, ਕਿ ਕੇਸਪੀਅਨ ਟਾਈਗਰ ਅਤੇ ਸਾਇਬੇਰੀਆਈ ਟਾਈਗਰ ਇੱਕੋ ਹੀ ਕਿਸਮ ਹੈ। ਪਹਿਲਾਂ ਕੇਸਪੀਅਨ ਟਾਈਗਰ ਨੂੰ ਟਾਈਗਰ ਦੀ ਵੱਖਰੀ ਕਿਸਮ ਸਮਜਿਆ ਜਾਂਦਾ ਸੀ।[7][8]
Remove ads

ਬਾਹਰੀ ਕੜੀਆਂ

Wikimedia Commons

ਇਹ ਵੀ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads