ਐਂਟੀਗੁਆ ਅਤੇ ਬਰਬੂਡਾ
From Wikipedia, the free encyclopedia
Remove ads
ਐਂਟੀਗੁਆ ਅਤੇ ਬਰਬੂਡਾ ("ਪੁਰਾਤਨ" ਅਤੇ "ਦਾੜ੍ਹੀ ਵਾਲਾ" ਲਈ ਸਪੇਨੀ ਸ਼ਬਦ) ਇੱਕ ਜੌੜਾ-ਟਾਪੂ ਮੁਲਕ ਹੈ ਜੋ ਕੈਰੀਬੀਅਨ ਸਾਗਰ ਅਤੇ ਅੰਧ ਮਹਾਂਸਾਗਰ ਵਿਚਕਾਰ ਪੈਂਦਾ ਹੈ। ਇਸ ਦੇਸ਼ ਵਿੱਚ ਦੋ ਪ੍ਰਮੁੱਖ ਵਸੇ ਹੋਏ ਟਾਪੂ ਹਨ, ਐਂਟੀਗੁਆ ਅਤੇ ਬਰਬੂਡਾ, ਅਤੇ ਹੋਰ ਕਈ ਛੋਟੇ ਟਾਪੂ ਹਨ(ਗ੍ਰੇਟ ਬਰਡ, ਗ੍ਰੀਨ, ਗਿਨੀ, ਲਾਂਗ, ਮੇਡਨ ਅਤੇ ਯਾਰਕ ਟਾਪੂ ਅਤੇ ਹੋਰ ਦੱਖਣ ਵੱਲ ਰੇਡੋਂਡਾ ਦਾ ਟਾਪੂ)|
ਦੇਸ਼ ਦੀ ਸਥਾਈ ਅਬਾਦੀ ਤਕਰੀਬਨ 81,800 ਹੈ (2011 ਮਰਦਮਸ਼ੁਮਾਰੀ ਮੁਤਾਬਕ) ਅਤੇ ਰਾਜਧਾਨੀ ਤੇ ਸਭ ਤੋਂ ਵੱਡੀ ਬੰਦਰਗਾਹ ਅਤੇ ਸ਼ਹਿਰ ਸੇਂਟ ਜਾਨਜ਼ ਹੈ ਜੋ ਕਿ ਐਂਟੀਗੁਆ ਉੱਤੇ ਹੈ।
ਕੁਝ ਸਮੁੰਦਰੀ ਮੀਲਾਂ ਦੇ ਫ਼ਰਕ ਨਾਲ ਪੈਂਦੇ ਇਹ ਦੋ ਟਾਪੂ ਲੀਵਾਰਡ ਟਾਪੂਆਂ ਦੇ ਮੱਧ ਵਿੱਚ ਹਨ ਜੋ ਕਿ ਲੈਸਰ ਐਂਟੀਲਸ ਦਾ ਭਾਗ ਹਨ ਅਤੇ ਮੱਧ-ਰੇਖਾ ਤੋਂ 17 ਡਿਗਰੀ ਉੱਤਰ ਵੱਲ ਨੂੰ ਹਨ। ਇਸ ਦੇਸ਼ ਦਾ ਉਪਨਾਮ "365 ਬੀਚਾਂ ਦਾ ਦੇਸ਼" ਹੈ। ਕਿਉਂਕਿ ਇੱਥੋਂ ਦੇ ਟਾਪੂਆਂ ਉੱਤੇ ਬਹੁਤ ਸਾਰੇ ਸੁੰਦਰ ਬੀਚ ਹਨ। ਇਸ ਦੀ ਸਰਕਾਰ ਪ੍ਰਣਾਲੀ, ਭਾਸ਼ਾ ਅਤੇ ਸੱਭਿਆਚਾਰ ਬਰਤਾਨਵੀ ਸਾਮਰਾਜ ਤੋਂ ਬਹੁਤ ਪ੍ਰਭਾਵਤ ਹੋਏ ਹਨ, ਜਿਸਦਾ ਇਹ ਪਹਿਲਾਂ ਹਿੱਸਾ ਸੀ।
Remove ads
ਪ੍ਰਸ਼ਾਸਨ
ਐਂਟੀਗੁਆ ਅਤੇ ਬਰਬੂਡਾ ਛੇ ਪਾਦਰੀ ਸੂਬਿਆਂ (ਪੈਰਿਸ਼) ਅਤੇ ਦੋ ਪਰਤੰਤਰ ਰਾਜਾਂ ਵਿੱਚ ਵੰਡਿਆ ਹੋਇਆ ਹੈ:

|
|
ਨੋਟ: ਚਾਹੇ ਬਰਬੂਡਾ ਅਤੇ ਰੇਡੋਂਡਾ ਅਧੀਨ ਰਾਜ ਹਨ ਪਰ ਇਹ ਮੁਲਕ ਦੇ ਅਟੁੱਟ ਹਿੱਸੇ ਹਨ ਜਿਸ ਕਾਰਨ ਇਹ ਪ੍ਰਸ਼ਾਸਕੀ ਟੁਕੜੀਆਂ ਹੀ ਹਨ। ਪਰਤੰਤਰ ਰਾਜ ਸਿਰਫ਼ ਇੱਕ ਸਿਰਨਾਵਾਂ ਹੈ।
Remove ads
ਵਿਦੇਸ਼ੀ ਸਬੰਧ

ਐਂਟੀਗੁਆ ਅਤੇ ਬਰਬੂਡਾ ਸੰਯੁਕਤ ਰਾਸ਼ਟਰ, ਅਮਰੀਕੀਆਂ ਦਾ ਬੋਲੀਵਾਰੀ ਗੱਠਜੋੜ, ਰਾਸ਼ਟਰਮੰਡਲ, ਕੈਰੀਬੀਅਨ ਭਾਈਚਾਰਾ, ਪੂਰਬੀ ਕੈਰੀਬਿਅਨ ਮੁਲਕ ਸੰਗਠਨ, ਅਮਰੀਕੀ ਮੁਲਕ ਸੰਗਠਨ, ਵਿਸ਼ਵ ਵਪਾਰ ਸੰਸਥਾ ਅਤੇ ਪੂਰਬੀ ਕੈਰੀਬੀਅਨ ਖੇਤਰੀ ਸੁਰੱਖਿਆ ਪ੍ਰਣਾਲੀ ਦਾ ਮੈਂਬਰ ਹੈ।
ਇਹ ਅੰਤਰਰਾਸ਼ਟਰੀ ਮੁਜਰਮ ਅਦਾਲਤ ਦਾ ਵੀ ਮੈਂਬਰ ਹੈ।
ਫੌਜ
ਸ਼ਾਹੀ ਐਂਟੀਗੁਆ ਅਤੇ ਬਰਬੂਡਾ ਸੁਰੱਖਿਆ ਦਸਤੇ ਦੇ 285 ਮੈਂਬਰ ਹਨ; ਉਸ ਵਿੱਚੋਂ 200 12-18 ਸਾਲਾਈ ਬੱਚੇ ਐਂਟੀਗੁਆ ਅਤੇ ਬਰਬੂਡਾ ਕੈਡੇਟ ਕੋਰ ਬਣਾਉਂਦੇ ਹਨ।
ਭੂਗੋਲ
ਟਾਪੂ
|
|
|
|
Remove ads
ਹਵਾਲੇ
Wikiwand - on
Seamless Wikipedia browsing. On steroids.
Remove ads