ਐਂਟ-ਮੈਨ ਐਂਡ ਦ ਵਾਸਪ

From Wikipedia, the free encyclopedia

Remove ads

ਐਂਟ-ਮੈਨ ਐਂਡ ਦ ਵਾਸਪ 2018 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜੋ ਕਿ ਮਾਰਵਲ ਕੌਮਿਕਸ ਦੇ ਸਕੌਟ ਲੈਂਗ / ਐਂਟ ਮੈਨ ਅਤੇ ਹੋਪ ਪਿਮ / ਵਾਸਪ ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ, ਇਹ ਫ਼ਿਲਮ ਐਂਟ-ਮੈਨ (2015) ਫ਼ਿਲਮ ਦਾ ਦੂਜਾ ਭਾਗ ਹੈ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੀ 20ਵੀਂ ਫ਼ਿਲਮ ਹੈ। ਪੇਟਨ ਰੀਡ ਵਲੋਂ ਇਸ ਦਾ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਇਸਦੇ ਲਿਖਣਹਾਰ ਕ੍ਰਿਸ ਮੈੱਕੇਨਾ, ਐਰਿਕ ਸਮਰਜ਼, ਪੌਲ ਰੱਡ, ਐਂਡਰਿਊ ਬੈਰਰ, ਅਤੇ ਗੈਬਰਿਐੱਲ ਫਰਾਰੀ ਹਨ। ਇਸ ਵਿੱਚ ਰੱਡ ਨੇ ਲੈਂਗ ਦਾ ਅਤੇ ਇਵੈਂਜਲੀਨ ਲਿਲੀ ਨੇ ਹੋਪ ਵੈਨ ਡਾਇਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ ਹੀ ਨਾਲ ਇਸ ਵਿੱਚ ਮਾਈਕਲ ਪੈੱਨਿਆ, ਵੌਲਟਨ ਗੌਗਿਨਜ਼, ਬੌਬੀ ਕੈਨਾਵੈਲ, ਜੂਡੀ ਗਰੀਰ, ਟਿਪ "ਟੀ.ਆਈ." ਹੈਰਿਸ, ਡੇਵਿਡ ਡਾਸਟਮਾਲਚਿਆਨ, ਹੈਨਾਹ ਜ੍ਹੌਨ-ਕੈਮੈੱਨ, ਐੱਬੀ ਰਾਈਡਰ ਫੋਰਟਸੰਨ, ਰੈਂਡੌਲ ਪਾਰਕ, ਮਿਛੈੱਲ ਪਫੇਇਫਰ, ਲੌਰੈਂਸ ਫਿਸ਼ਬਰਨ, ਅਤੇ ਮਾਈਕਲ ਡਗਲਸ। ਐਂਟ-ਮੈਨ ਐਂਡ ਦ ਵਾਸਪ, ਸਕੌਟ ਲੈਂਗ, ਹੋਪ ਪਿਮ, ਅਤੇ ਹੈਂਕ ਪਿਮ, ਜੈਨੇੱਟ ਵੈਨ ਡਾਇਨ ਨੂੰ ਕੁਆਂਟਮ ਰੈਲਮ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ।

ਐਂਟ-ਮੈਨ ਐਂਡ ਦ ਵਾਸਪ ਦਾ ਵਿਸ਼ਵ ਪ੍ਰੀਮੀਅਰ ਹਾਲੀਵੁੱਡ ਵਿੱਚ 25 ਜੂਨ, 2018 ਨੂੰ ਹੋਇਆ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਫ਼ਿਲਮ ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੇ ਫੇਜ਼ 3 ਦੇ ਹਿੱਸੇ ਵੱਜੋਂ 6 ਜੁਲਾਈ, 2018 ਨੂੰ ਜਾਰੀ ਕੀਤਾ ਗਿਆ। ਫ਼ਿਲਮ ਨੇ ਕੁੱਲ 622 ਮਿਲੀਅਨ ਅਮਰੀਕੀ ਡਾਲਰ ਦੀ ਕਮਾਈ ਕੀਤੀ ਅਤੇ ਇਸ ਦਾ ਅਗਲਾ ਭਾਗ ਐਂਟ-ਮੈਨ ਐਂਡ ਦ ਵਾਸਪ: ਕੁਆਂਟਮੇਨੀਆ ਜੁਲਾਈ 2023 ਵਿੱਚ ਜਾਰੀ ਕੀਤਾ ਜਾਵੇਗਾ।

ਵਿਸ਼ੇਸ਼ ਤੱਥ ਐਂਟ-ਮੈਨ ਐਂਡ ਦ ਵਾਸਪ, ਨਿਰਦੇਸ਼ਕ ...
Remove ads

ਅਦਾਕਾਰ ਅਤੇ ਕਿਰਦਾਰ

Loading related searches...

Wikiwand - on

Seamless Wikipedia browsing. On steroids.

Remove ads