ਮਾਰਵਲ ਸਿਨੇਮੈਟਿਕ ਯੁਨੀਵਰਸ
From Wikipedia, the free encyclopedia
Remove ads
ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮਸੀਯੂ) (ਪੰਜਾਬੀ ਤਰਜਮਾ: "ਮਾਰਵਲ ਸਿਨੇਮਾਈ ਬ੍ਰਹਿਮੰਡ") ਇੱਕ ਅਮਰੀਕੀ ਮੀਡੀਆ ਫ੍ਰੈਂਚਾਇਜ਼ ਅਤੇ ਸਾਂਝਾ ਬ੍ਰਹਿਮੰਡ ਹੈ, ਜੋ ਕਿ ਮਾਰਵਲ ਸਟੂਡੀਓਜ਼ ਵੱਲੋਂ ਸਿਰਜੀਆਂ ਗਈਆਂ ਸੂਪਰਹੀਰੋ ਫ਼ਿਲਮਾਂ 'ਤੇ ਕੇਂਦਰਿਤ ਹੈ। ਫ਼ਿਲਮਾਂ ਦਾ ਅਧਾਰ ਮਾਰਵਲ ਕੌਮਿਕਸ ਦੇ ਵੱਖ-ਵੱਖ ਕਿਰਦਾਰ ਹਨ। ਫ੍ਰੈਂਚਾਇਜ਼ ਵਿੱਚ ਫ਼ਿਲਮਾਂ ਤੋਂ ਅੱਡ ਟੈਲੀਵਿਜ਼ਨ ਲੜ੍ਹੀਆਂ, ਛੋਟੀਆਂ ਫ਼ਿਲਮਾਂ, ਡਿਜੀਟਲ ਲੜ੍ਹੀਆਂ, ਅਤੇ ਸਾਹਿਤ ਵੀ ਹਿੱਸਾ ਹਨ। ਇਹ ਸਾਂਝਾ ਬ੍ਰਹਿਮੰਡ, ਮਾਰਵਲ ਕੌਮਿਕਸ ਦੇ ਮਾਰਵਲ ਯੁਨੀਵਰਸ ਵਾਂਗ ਹੀ ਹੈ।
ਮਾਰਵਲ ਸਟੂਡੀਓਜ਼ ਆਪਣੀਆਂ ਫ਼ਿਲਮਾਂ "ਪੜਾਵਾਂ" ਵਿੱਚ ਜਾਰੀ ਕਰਦਾ ਹੈ, ਅਤੇ ਪਹਿਲੇ ਤਿੰਨ ਪੜਾਵਾਂ ਨੂੰ ਇਕੱਠਿਆਂ "ਦ ਇਨਫ਼ਿਨਿਟੀ ਸਾਗਾ" ਅਤੇ ਗਾਹਾਂ ਦੇ ਤਿੰਨ ਪੜਾਵਾਂ ਨੂੰ "ਦ ਮਲਟੀਵਰਸ ਸਾਗਾ" ਕਿਹਾ ਜਾਂਦਾ ਹੈ। ਐੱਮਸੀਯੂ ਦੀ ਪਹਿਲੀ ਫ਼ਿਲਮ, ਆਇਰਨ ਮੈਨ (2008) ਨੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਅਤੇ ਇਸ ਦਾ ਅੰਤ 2012 ਵਿੱਚ ਦ ਅਵੈਂਜਰਜ਼ ਫ਼ਿਲਮ ਨਾਲ਼ ਹੋਇਆ। ਦੂਜਾ ਪੜਾਅ ਦੀ ਸ਼ੁਰੂਆਤ ਆਇਰਨ ਮੈਨ 3 (2013) ਨੇ ਕੀਤੀ ਅਤੇ ਅੰਤ ਐਂਟ-ਮੈਨ (2015) ਨਾਲ਼ ਹੋਈ। ਤੀਜੇ ਪੜਾਅ ਦਾ ਮੁੱਢ ਕੈਪਟਨ ਅਮੈਰਿਕਾ: ਸਿਵਿਲ ਵੌਰ (2016) ਨੇ ਰੱਖਿਆ ਅਤੇ ਸਮਾਪਤੀ ਸਪਾਇਡਰ-ਮੈਨ: ਫਾਰ ਫ੍ਰੌਮ ਹੋਮ ਨੇ। ਚੌਥਾ ਪੜਾਅ 2021 ਦੀ ਫ਼ਿਲਮ ਬਲੈਕ ਵਿਡੋ ਦੇ ਨਾਲ਼ ਹੋਈ ਅਤੇ ਅੰਤ ਨਵੰਬਰ 2022 ਵਿੱਚ ਫ਼ਿਲਮ, ਬਲੈਕ ਪੈਂਥਰ: ਵਕਾਂਡਾ ਫੌਰਐਵਰ ਨਾਲ਼ ਹੋਵੇਗਾ। ਐਂਟ-ਮੈਨ ਐਂਡ ਦ ਵਾਸਪ: ਕੁਐਂਟਮੇਨੀਆ (2023) ਪੰਜਵੇਂ ਪੜਾਅ ਦਾ ਮੁੱਢ ਰੱਖੇਗੀ, ਅਤੇ ਇਹ ਪੜਾਅ 2024 ਵਿੱਚ ਥੰਡਰਬੋਲਟ ਫ਼ਿਲਮ ਨਾਲ਼ ਸਮਾਪਤ ਹੋ ਜਾਵੇਗਾ। ਛੇਵਾਂ ਪੜਾਅ ਵੀ ਇਸੇ ਤਰ੍ਹਾਂ 2024 ਵਿੱਚ ਫ਼ੈਂਟੈਸਟਿਕ ਫ਼ੋਰ ਨਾਲ਼ ਸ਼ੁਰੂ ਹੋਵੇਗਾ ਅਤੇ "ਦ ਮਲਟੀਵਰਸ ਸਾਗਾ" 2025 ਦੀਆਂ ਫ਼ਿਲਮਾਂ, ਅਵੈਂਜਰਜ਼: ਦ ਕੈਂਗ ਡਾਇਨੈਸਟੀ ਅਤੇ ਅਵੈਂਜਰਜ਼: ਸੀਕ੍ਰੇਟ ਵੌਰਜ਼ ਨਾਲ਼ ਖ਼ਤਮ ਹੋਵੇਗਾ।
ਮਾਰਵਲ ਟੈਲੀਵਿਜ਼ਨ ਨੇ ਐੱਮਸੀਯੂ ਦਾ ਪਸਾਰਾ ਹੋਰ ਵਧਾ ਦਿੱਤਾ, ਏਜੈਂਟਸ ਔਫ਼ ਐੱਸ.ਐੱਚ.ਆਈ.ਈ.ਐੱਲ.ਡੀ. ਏਬੀਸੀ 'ਤੇ 2013 ਵਿੱਚ ਜਾਰੀ ਹੋਇਆ ਅਤੇ ਨਾਲ਼ ਹੀ ਨਾਲ਼ ਕਈ ਹੋਰ ਟੈਲੀਵਿਜ਼ਨ ਲੜ੍ਹੀਆਂ ਨੈੱਟਫਲਿਕਸ ਅਤੇ ਹੂਲੂ 'ਤੇ ਵੀ ਜਾਰੀ ਕੀਤੀਆਂ ਗਈਆਂ। ਮਾਰਵਲ ਸਟੂਡੀਓਜ਼ ਨੇ ਡਿਜ਼ਨੀ+ ਸਟ੍ਰੀਮਿੰਗ ਸੇਵਾ ਲਈ ਆਪਣੀਆਂ ਟੈਲੀਵਿਜ਼ਨ ਲੜ੍ਹੀਆਂ ਵੀ ਬਨਾਉਣੀਆਂ ਸ਼ੁਰੂ ਕੀਤੀਆਂ, ਜਿਸ ਦੇ ਹੇਠ ਸਭ ਤੋਂ ਪਹਿਲਾਂ ਵੌਂਡਾਵਿਜ਼ਨ 2021 ਵਿੱਚ ਚੌਥੇ ਪੜਾਅ ਦੀ ਸ਼ੁਰੂਆਤ ਵੱਜੋਂ ਜਾਰੀ ਹੋਈ।
ਐੱਮਸੀਯੂ ਇੱਕ ਫ੍ਰੈਂਚਾਇਜ਼ ਦੇ ਨਜ਼ਰੀਏ ਨਾਲ਼ ਤਾਂ ਸਫ਼ਲ ਰਹੀ ਹੈ ਅਤੇ ਇਸ ਨੂੰ ਲੋਕਾਂ ਵੱਲੋਂ ਬਥੇਰਾ ਪਸੰਦ ਕੀਤਾ ਗਿਆ ਹੈ। ਇਸ ਨੇ ਕਈ ਹੋਰ ਫ਼ਿਲਮਾਂ ਅਤੇ ਟੈਲੀਵਿਜ਼ਨ ਸਟੂਡੀਓਜ਼ ਨੂੰ ਵੀ ਆਪਣਾ ਇੱਕ ਸਾਂਝਾ ਬ੍ਰਹਿਮੰਡ ਬਨਾਉਣ ਲਈ ਪ੍ਰੇਰਿਤ ਕੀਤਾ ਹੈ।
Remove ads
ਫਿਲਮਾਂ
ਦ ਇਨਫ਼ਿਨਿਟੀ ਸਾਗਾ
ਐੱਮਸੀਯੂ ਦੇ ਪਹਿਲੇ ਤਿੰਨ ਪੜਾਵਾਂ ਨੂੰ ਇਕੱਠਿਆਂ "ਦ ਇਨਫ਼ਿਨਿਟੀ ਸਾਗਾ" ਕਿਹਾ ਜਾਂਦਾ ਹੈ। ਪਹਿਲੇ ਪੜਾਅ ਵਿੱਚ ਆਇਰਨ ਮੈਨ (2008), ਦ ਇਨਕ੍ਰੈਡੀਬਲ ਹਲਕ (2008), ਆਇਰਨ ਮੈਨ 2 (2010), ਥੌਰ (2011), ਕੈਪਟਨ ਅਮੈਰਿਕਾ: ਦ ਫਰਸਟ ਅਵੈਂਜਰ (2011) ਅਤੇ ਦ ਅਵੈਂਜਰਜ਼ (2012) ਸ਼ਾਮਲ ਹਨ। ਦੂਜੇ ਪੜਾਅ ਵਿੱਚ ਆਇਰਨ ਮੈਨ 3 (2013), ਥੌਰ: ਦ ਡਾਰਕ ਵਰਲਡ (2013), ਕੈਪਟਨ ਅਮੈਰਿਕਾ: ਦ ਵਿੰਟਰ ਸੋਲਜਰ (2014), ਗਾਰਡੀਅਨਜ਼ ਔਫ਼ ਦ ਗੈਲੈਕਸੀ (2014), ਅਵੈਂਜਰਜ਼: ਏਜ ਔਫ਼ ਅਲਟ੍ਰੌਨ (2015), ਐਂਟ-ਮੈਨ (2015) ਸ਼ਾਮਲ ਹਨ। ਤੀਜਾ ਪੜਾਅ ਕੈਪਟਨ ਅਮੈਰਿਕਾ: ਦ ਸਿਵਿਲ ਵੌਰ (2016) ਨਾਲ਼ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਡੌਕਟਰ ਸਟ੍ਰੇਂਜ (2016), ਗਾਰਡੀਅਨਜ਼ ਔਫ਼ ਦ ਗੈਲੈਕਸੀ 2 (2017), ਸਪਾਇਡਰ-ਮੈਨ: ਹੋਮਕਮਿੰਗ (2017), ਥੌਰ: ਰੈਗਨਾਰੌਕ (2017), ਬਲੈਕ ਪੈਂਥਰ (2018), ਅਵੈਂਜਰਜ਼: ਇਨਫ਼ਿਨਿਟੀ ਵੌਰ (2018), ਐਂਟ-ਮੈਨ ਐਂਡ ਦ ਵਾਸਪ (2018), ਕੈਪਟਨ ਮਾਰਵਲ (2019), ਅਵੈਂਜਰਜ਼: ਐਂਡਗੇਮ (2019), ਅਤੇ ਸਪਾਇਡਰ-ਮੈਨ: ਫਾਰ ਫ੍ਰੌਰ ਹੋਮ (2019) ਜਾਰੀ ਹੋਈਆਂ।
ਦ ਮਲਟੀਵਰਸ ਸਾਗਾ
ਐੱਮਸੀਯੂ ਦੇ ਚੌਥੇ, ਪੰਜਵੇਂ ਅਤੇ ਛੇਵੇਂ ਪੜਾਵਾਂ ਨੂੰ ਇਕੱਠਿਆਂ "ਦ ਮਲਟੀਵਰਸ ਸਾਗਾ" ਆਖਿਆ ਜਾਂਦਾ ਹੈ ਅਤੇ ਇਸ ਵਿੱਚ ਡਿਜ਼ਨੀ+ ਦੀਆਂ ਟੈਲੀਵਿਜ਼ਨ ਲੜ੍ਹੀਆਂ ਵੀ ਆਉਂਦੀਆਂ ਹਨ। ਚੌਥੇ ਪੜਾਅ ਵਿੱਚ ਬਲੈਕ ਵਿਡੋ (2021), ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈਨ ਰਿੰਗਜ਼ (2021), ਇਟਰਨਲਜ਼ (2021), ਸਪਾਇਡਰ-ਮੈਨ: ਨੋ ਵੇ ਹੋਮ (2021), ਡੌਕਟਰ ਸਟ੍ਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ (2022), ਥੌਰ: ਲਵ ਐਂਡ ਥੰਡਰ (2022), ਅਤੇ ਬਲੈਕ ਪੈਂਥਰ: ਵਕਾਂਡਾ ਫੌਰਐਵਰ (2022) ਸ਼ਾਮਲ ਹਨ।
ਪੰਜਵਾਂ ਪੜਾਅ ਐਂਟ-ਮੈਨ ਐਂਡ ਦ ਵਾਸਪ ਕੁਆਂਟਮੇਨੀਆ (2023) ਨਾਲ਼ ਸ਼ੁਰੂ ਹੁੰਦਾ ਹੈ, ਜਿਸ ਤੋਂ ਬਾਅਦ ਗਾਰਡੀਅਨਜ਼ ਔਫ਼ ਦ ਗੈਲੈਕਸੀ 3 (2023), ਦ ਮਾਰਵਲਜ਼ (2023), ਬਲੇਡ (2023), ਕੈਪਟਨ ਅਮੈਰਿਕਾ: ਨਿਊ ਵਰਲਡ ਔਰਡਰ (2024), ਅਤੇ ਥੰਡਰਬੋਲਟਸ (2024) ਸ਼ਾਮਲ ਹਨ। ਛੇਵਾਂ ਪੜਾਅ ਫੈਂਟੈਸਟਿਕ ਫ਼ੋਰ (2024) ਨਾਲ਼ ਸ਼ੁਰੂ ਹੁੰਦਾ ਹੈ ਅਤੇ ਅਵੈਂਜਰਜ਼: ਦ ਕੈਂਗ ਡਾਇਨੈਸਟੀ (2025), ਅਤੇ ਅਵੈਂਜਰਜ਼: ਸੀਕਰੇਟ ਵੌਰਜ਼ (2025) ਨਾਲ਼ ਸਮਾਪਤ ਹੋਵੇਗਾ।
Remove ads
ਟੈਲੀਵਿਜ਼ਨ ਲੜ੍ਹੀਆਂ
ਮਾਰਵਲ ਟੈਲੀਵਿਜ਼ਨ ਲੜ੍ਹੀਆਂ
ਮਾਰਵਲ ਟੈਲੀਵਿਜ਼ਨ ਨੇ ਐੱਮਸੀਯੂ ਦੀਆਂ ਹਿੱਸੇਦਾਰ ਕਈ ਟੈਲੀਵਿਜ਼ਨ ਲੜ੍ਹੀਆਂ ਜਾਰੀ ਕੀਤੀਆਂ ਜਿਹੜੀਆਂ ਕਿ ਕਈ ਵੱਖ-ਵੱਖ ਸਟ੍ਰੀਮਿੰਗ ਸੇਵਾਵਾਂ ਉੱਤੇ ਚੱਲੀਆਂ। ਏਜੈਂਟਸ ਔਫ਼ ਦ ਐੱਸ.ਐੱਚ.ਆਈ.ਈ.ਐੱਲ.ਡੀ. (2013-2020), ਏਜੈਂਟ ਕਾਰਟਰ (2015-2016), ਅਤੇ ਇਨਹਿਊਮਨਜ਼ (2017) ਏਬੀਸੀ 'ਤੇ ਜਾਰੀ ਹੋਈਆਂ; ਡੇਅਰਡੈਵਿਲ (2015-2018), ਜੈੱਸਿਕਾ ਜੋਨਜ਼ (2015-2019), ਲਿਊਕ ਕੇਜ (2016-2018), ਆਇਰਨ ਫ਼ਿਸਟ (2017-2018), ਦ ਡਿਫ਼ੈਂਡਰਜ਼ (2017), ਦ ਪਨਿਸ਼ਰ (2017-2019) ਨੈੱਟਫ਼ਲਿਕਸ 'ਤੇ ਜਾਰੀ ਕੀਤੀਆਂ ਗਈਆਂ; ਰਨਅਵੇਜ਼ (2017-2019) ਹੂਲੂ ਸਟ੍ਰੀਮਿੰਗ ਸੇਵਾ 'ਤੇ ਜਾਰੀ ਹੋਈ ਅਤੇ ਕਲੋਕ ਐਂਡ ਡੈਗਰ (2018-2019) ਫ੍ਰੀਫੌਰਮ 'ਤੇ ਉਪਲਬਧ ਕਰਵਾਈ ਗਈ।
ਮਾਰਵਲ ਸਟੂਡੀਓਜ਼ ਲੜ੍ਹੀਆਂ
ਚੌਥੇ ਪੜਾਅ ਦੀ ਸ਼ੁਰੂਆਤ ਨਾਲ਼, ਟੈਲੀਵਿਜ਼ਨ ਲੜ੍ਹੀਆਂ ਜਿਹੜੀਆਂ ਕਿ ਡਿਜ਼ਨੀ+ 'ਤੇ ਜਾਰੀ ਹੋਈਆਂ, ਉਨ੍ਹਾਂ ਨੂੰ ਪੜਾਵਾਂ ਦਾ ਹਿੱਸਾ ਗਿਣਿਆ ਜਾਣ ਲੱਗਿਆ। ਚੌਥੇ ਪੜਾਅ ਵਿੱਚ ਵੌਂਡਾਵਿਜ਼ਨ (2021), ਦ ਫੈਲਕਨ ਐਂਡ ਦ ਵਿੰਟਰ ਸੋਲਜਰ (2021), ਲੋਕੀ ਦਾ ਪਹਿਲਾ ਬਾਬ (2021) ਵਟ ਇਫ...? ਐਨੀਮੇਟਡ ਲੜ੍ਹੀ ਦਾ ਪਹਿਲਾ ਬਾਬ (2021), ਹੌਕਆਈ (2021), ਮੂਨ ਨਾਈਟ (2022), ਮਿਸ ਮਾਰਵਲ (2022) ਜਾਰੀ ਹੋ ਚੁੱਕੀਆਂ ਹਨ, ਅਤੇ ਸ਼ੀ-ਹਲਕ: ਅਟਰਨੀ ਐਟ ਲੌਅ (2022), ਹੈਲੋਵੀਨ ਸਪੈਸ਼ਲ (2022), ਦ ਗਾਰਡੀਅਨਜ਼ ਔਫ਼ ਦ ਗੈਲੈਕਸੀ ਹੌਲੀਡੇ ਸਪੈਸ਼ਲ (2022) ਜਾਰੀ ਹੋਣਗੀਆਂ। ਪੰਜਵੇਂ ਪੜਾਅ ਵਿੱਚ ਵਟ ਇਫ...? (2023) ਲੜ੍ਹੀ ਦਾ ਦੂਜਾ ਬਾਬ, ਸੀਕਰੇਟ ਇਨਵੇਜ਼ਨ (2023), ਈਕੋ (2023), ਲੋਕੀ (2023) ਦਾ ਦੂਜਾ ਬਾਬ, ਆਇਰਨਹਾਰਟ (2023), ਐਗੈਥਾ: ਕੋਵਨ ਔਫ਼ ਕੇਔਸ (2023/2024), ਅਤੇ ਡੇਅਰਡੈਵਿਲ: ਬਬੌਰਨ ਅਗੇਨ (2024) ਸ਼ਾਮਲ ਹਨ।
Remove ads
Wikiwand - on
Seamless Wikipedia browsing. On steroids.
Remove ads