ਐਟਿਲਾ
From Wikipedia, the free encyclopedia
Remove ads
ਐਟਿਲਾ ( /AE T ɪ l ə, ə T ɪ L ə / ; . FL . ੲ 406-453), ਜਿਸਨੂੰ ਅਕਸਰ ਐਟਿਲਾ ਹੂਨ, ਕਿਹਾ ਜਾਂਦਾ ਹੈ, 434 ਤੋਂ ਮਾਰਚ 453 ਵਿੱਚ ਆਪਣੀ ਮੌਤ ਤਕ ਹੂਣਾਂ ਦਾ ਰਾਜਾ ਸੀ। ਉਹ ਕੇਂਦਰੀ ਅਤੇ ਪੂਰਬੀ ਯੂਰਪ ਵਿੱਚ ਹੂਣਾਂ, ਓਸਤ੍ਰੋਗੋਥਾਂ ਅਤੇ ਐਲਨਾਂ ਸਮੇਤ ਹੋਰਨਾਂ ਲੋਕਾਂ ਦੇ ਇੱਕ ਕਬਾਇਲੀ ਸਾਮਰਾਜ ਦਾ ਆਗੂ ਵੀ ਸੀ।
ਆਪਣੇ ਰਾਜ ਦੇ ਸਮੇਂ, ਉਹ ਪੱਛਮੀ ਅਤੇ ਪੂਰਬੀ ਰੋਮਨ ਸਾਮਰਾਜ ਦੇ ਸਭ ਤੋਂ ਡਰਾਉਣੇ ਦੁਸ਼ਮਣਾਂ ਵਿੱਚੋਂ ਇੱਕ ਸੀ। ਉਸਨੇ ਦੋ ਵਾਰ ਡੈਨਿਊਬ ਨੂੰ ਪਾਰ ਕੀਤਾ ਅਤੇ ਬਲਕਨਾਂ ਨੂੰ ਲੁੱਟਿਆ, ਪਰ ਕਾਂਸਤਾਂਤਨੋਪਲ ਨੂੰ ਹਥਿਆਉਣ ਵਿੱਚ ਅਸਮਰਥ ਰਿਹਾ। ਫ਼ਾਰਸ ਵਿੱਚ ਉਸ ਦੀ ਅਸਫਲ ਮੁਹਿੰਮ ਦੇ ਬਾਦ 441 ਵਿੱਚ ਉਸਨੇ ਪੂਰਬੀ ਰੋਮਨ (ਬਾਈਜੈਂਟਾਈਨ) ਸਾਮਰਾਜ ਤੇ ਚੜ੍ਹਾਈ ਕੀਤੀ, ਜਿਸ ਦੀ ਸਫਲਤਾ ਨੇ ਐਟਿਲਾ ਨੂੰ ਪੱਛਮ ਉੱਤੇ ਹਮਲਾ ਕਰਨ ਲਈ ਉਤਸ਼ਾਹਤ ਕੀਤਾ। [3] ਉਸਨੇ ਰੋਮਨ ਗੌਲ (ਆਧੁਨਿਕ ਫਰਾਂਸ) ਨੂੰ ਵੀ ਜਿੱਤਣ ਦੀ ਕੋਸ਼ਿਸ਼ ਕੀਤੀ, ਕੈਟਲੂਨਿਅਨ ਮੈਦਾਨਾਂ ਦੀ ਲੜਾਈ ਹਾਰਨ ਤੋਂ ਪਹਿਲਾਂ 1451 ਵਿੱਚ ਰਾਈਨ ਪਾਰ ਕਰਦਿਆਂ ਉਹ ਓਰਲੀਅਨਜ਼ ਤੱਕ ਪਹੁੰਚ ਗਿਆ ਸੀ।
ਬਾਅਦ ਵਿੱਚ ਉਸਨੇ ਇਟਲੀ ਉੱਤੇ ਹਮਲਾ ਕੀਤਾ, ਉੱਤਰੀ ਪ੍ਰਾਂਤਾਂ ਨੂੰ ਤਬਾਹ ਕਰ ਦਿੱਤਾ, ਪਰ ਰੋਮ ਨੂੰ ਜਿੱਤ ਲੈਣ ਵਿੱਚ ਅਸਮਰਥ ਰਿਹਾ। ਉਸਨੇ ਰੋਮਨਾਂ ਦੇ ਵਿਰੁੱਧ ਹੋਰ ਮੁਹਿੰਮਾਂ ਦੀ ਯੋਜਨਾ ਬਣਾਈ, ਪਰ 453 ਵਿੱਚ ਉਸ ਦੀ ਮੌਤ ਹੋ ਗਈ। ਐਟੀਲਾ ਦੀ ਮੌਤ ਤੋਂ ਬਾਅਦ, ਉਸਦੇ ਨਜ਼ਦੀਕੀ ਸਲਾਹਕਾਰ, ਜੇਪੀਦ ਦੇ ਅਰਦਰਿਕ, ਨੇ ਹੂਣ ਹਕੂਮਤ ਦੇ ਵਿਰੁੱਧ ਜਰਮਨ ਬਗ਼ਾਵਤ ਦੀ ਅਗਵਾਈ ਕੀਤੀ, ਜਿਸ ਤੋਂ ਬਾਅਦ ਹੂਣ ਸਾਮਰਾਜ ਦਾ ਤੇਜ਼ੀ ਨਾਲ ਪਤਨ ਹੋ ਗਿਆ।
Remove ads
ਦਿੱਖ ਅਤੇ ਚਰਿੱਤਰ
ਐਟਿਲਾ ਦੀ ਸ਼ਕਲ ਦਾ ਪਹਿਲਾ ਭਰੋਸੇਯੋਗ ਬਚਿਆ ਹੋਇਆ ਵੇਰਵਾ ਨਹੀਂ ਮਿਲਦਾ, ਪਰ ਇੱਕ ਸੰਭਾਵਤ ਦੂਜੇ ਹੱਥ ਦਾ ਸਰੋਤ ਜੋਰਡਾਨੀਜ਼ ਨੇ ਦਿੱਤਾ ਗਿਆ ਹੈ, ਉਸਨੇ ਪ੍ਰਿਸਕਸ ਕੋਲੋਂ ਮਿਲੇ ਵੇਰਵੇ ਦਾ ਹਵਾਲਾ ਦਿੱਤਾ ਹੈ।[4] [5]
ਕੁਝ ਵਿਦਵਾਨਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਹੁਲੀਆ ਵਿਸ਼ੇਸ਼ ਤੌਰ 'ਤੇ ਪੂਰਬੀ ਏਸ਼ੀਆਈ ਹੈ, ਕਿਉਂਕਿ ਇਸ ਵਿੱਚ ਸਾਰੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਹਨ ਜੋ ਪੂਰਬੀ ਏਸ਼ੀਆ ਦੇ ਲੋਕਾਂ ਦੇ ਨਾਲ ਮਿਲਦੀਆਂ ਜੁਲਦੀਆਂ ਹਨ, ਅਤੇ ਐਟਿਲਾ ਦੇ ਪੂਰਵਜ ਉਥੋਂ ਆਏ ਹੋ ਸਕਦੇ ਹਨ।[5] [6] ਕੁਝ ਹੋਰ ਇਤਿਹਾਸਕਾਰ ਇਹ ਵੀ ਮੰਨਦੇ ਸਨ ਕਿ ਇਹੋ ਹੁਲੀਆ ਕੁਝ ਸਿਥੀਅਨ ਲੋਕਾਂ ਨਾਲ ਵੀ ਸਪਸ਼ਟ ਮਿਲਦਾ ਸੀ।
Remove ads
ਗੈਲਰੀ
ਨੋਟ
Wikiwand - on
Seamless Wikipedia browsing. On steroids.
Remove ads