ਆਂਤੋਨਾਂ ਆਖ਼ਤੋ
From Wikipedia, the free encyclopedia
Remove ads
ਐਨਤੋਨਿਨ ਮੇਰੀ ਜੋਸਿਫ ਆਖ਼ਤੋ, ਆਮ ਪ੍ਰਚਲਿਤ ਐਨਤੋਨਿਨ ਆਖ਼ਤੋ (ਫ਼ਰਾਂਸੀਸੀ: [aʁto]; 4 ਸਤੰਬਰ 1896 – 4 ਮਾਰਚ 1948), ਫ਼ਰਾਂਸੀਸੀ ਨਾਟਕਕਾਰ, ਕਵੀ, ਅਦਾਕਾਰ ਅਤੇ ਥੀਏਟਰ ਡਾਇਰੈਕਟਰ ਸੀ[1] ਜਿਸਨੂੰ ਬੀਹਵੀਂ-ਸਦੀ ਥੀਏਟਰ ਅਤੇ ਯੂਰਪੀ ਐਵਾਂ-ਗਾਰਦ ਦੀ ਇੱਕ ਪ੍ਰਮੁੱਖ ਹਸਤੀ ਵਜੋਂ ਵਿਆਪਕ ਮਾਨਤਾ ਮਿਲੀ।[1][2][3]।
Remove ads
ਮੁੱਢਲੀ ਜ਼ਿੰਦਗੀ
ਆਂਤੋਨਾਂ ਆਖ਼ਤੋ ਦਾ ਜਨਮ 4 ਸਤੰਬਰ 1896 ਨੂੰ ਮਾਰਸਾਇਲ, ਫ਼ਰਾਂਸ ਵਿੱਚ ਯੂਫ਼ਰੇਸੀ ਨਲਪਾਸ ਅਤੇ ਆਂਤੋਨਾਂ-ਰੋਈ ਆਖ਼ਤੋ ਦੇ ਘਰ ਹੋਇਆ ਸੀ।[4] ਉਸ ਦੇ ਮਾਪੇ ਸਮੁਰਨੇ (ਅਜੋਕਾ İzmir) ਦੇ ਵਾਸੀ ਸਨ ਅਤੇ ਉਹ ਆਪਣੇ ਯੂਨਾਨੀ ਪਿਛੋਕੜ ਤੋਂ ਬਹੁਤ ਪ੍ਰਭਾਵਿਤ ਸੀ।[4] ਉਸ ਦੀ ਮਾਤਾ ਨੇ ਨੌ ਬੱਚਿਆਂ ਨੂੰ ਜਨਮ ਦਿੱਤ, ਪਰ ਸਿਰਫ ਆਂਤੋਨਾਂ ਤੇ ਦੋ ਹੋਰ ਭੈਣਭਰਾ ਬਚਪਨ ਪਾਰ ਕਰ ਸਕੇ। ਉਹ ਚਾਰ ਸਾਲ ਦੀ ਉਮਰ ਦਾ ਸੀ, ਜਦ ਆਖ਼ਤੋ ਨੂੰ ਮੈਨਿਨਜਾਈਟਿਸ ਦਾ ਗੰਭੀਰ ਰੋਗ ਚਿੰਬੜ ਗਿਆ ਜਿਸਨੇ ਪੁੰਗਰਦੀ ਜਵਾਨੀ ਦੇ ਦੌਰਾਨ ਉਸ ਨੂੰ ਇੱਕ ਘਬਰਾਹਟ ਵਾਲਾ ਅਤੇ ਚਿੜਚਿੜੇ ਸੁਭਾਅ ਦਾ ਬਣਾ ਦਿੱਤਾ। ਉਹ ਥਥਲਾਉਣ, neuralgia ਅਤੇ ਕਲੀਨੀਕਲ ਡਿਪਰੈਸ਼ਨ ਦੇ ਗੰਭੀਰ ਦੌਰਿਆਂ ਤੋਂ ਵੀ ਪੀੜਤ ਸੀ।
Remove ads
ਥੀਏਟਰ ਆਫ ਕਰੂਅਲਟੀ
ਹਵਾਲੇ
Wikiwand - on
Seamless Wikipedia browsing. On steroids.
Remove ads