4 ਮਾਰਚ

From Wikipedia, the free encyclopedia

Remove ads

4 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 63ਵਾਂ (ਲੀਪ ਸਾਲ ਵਿੱਚ 64ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 302 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 1665 ਇੰਗਲੈਂਡ ਨੇ ਨੀਦਰਲੈਂਡ (ਹਾਲੈਂਡ) ਵਿਰੁਧ ਜੰਗ ਦਾ ਐਲਾਨ ਕੀਤਾ।
  • 1776 ਦਲ ਖ਼ਾਲਸਾ ਵਲੋਂ ਜ਼ਾਬਤਾ ਖ਼ਾਨ ਰੁਹੀਲਾ ਦੀ ਮਦਦ ਵਾਸਤੇ ਦਿੱਲੀ ਵਲ ਕੂਚ
  • 1788 ਕੋਲਕਾਤਾ ਗਜਟ, ਸਮਾਚਾਰ ਪੱਤਰ ਦਾ ਪ੍ਰਕਾਸ਼ਨ ਹੋਇਆ, ਇਸ ਨੂੰ 'ਗਜਟ ਆਫ ਗਵਰਨਮੈਂਟ ਆਫ ਵੈਸਟ ਬੰਗਾਲ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
  • 1849 ਰਾਸ਼ਟਰਪਤੀ ਪੋਲਮੇਸ ਦੀ ਮਿਆਦ ਐਤਵਾਰ ਖ਼ਤਮ ਹੋਣ ਕਰਕੇ ਟੇਲਰਜ਼ ਨੂੰ ਰਾਸ਼ਟਰਪਤੀ ਵਜੋਂ ਸਹੁੰ ਨਾ ਚੁਕਾਈ ਜਾ ਸਕੀ। ਸੋ ਇੱਕ ਦਿਨ ਵਾਸਤੇ ਕੋਈ ਵੀ ਰਾਸ਼ਟਰਪਤੀ ਨਹੀਂ ਸੀ।
  • 1861 ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 5 ਸਾਬਕਾ ਰਾਸ਼ਟਰਪਤੀ ਇਸ ਰਸਮ ਵਿੱਚ ਸ਼ਾਮਲ ਹੋਏ।
  • 1865 ਅਬਰਾਹਮ ਲਿੰਕਨ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ।
  • 1879 ਔਰਤਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਕਲਕੱਤਾ (ਹੁਣ ਕੋਲਕਾਤਾ) 'ਚ ਬੇਥੂਨ ਕਾਲਜ ਦੀ ਸਥਾਪਨਾ ਕੀਤੀ।
  • 1894 ਸ਼ੰਘਾਈ (ਚੀਨ) ਵਿੱਚ ਇੱਕ ਭਿਆਨਕ ਅੱਗ ਨੇ 1000 ਈਮਾਰਤਾਂ ਲੂਹ ਦਿਤੀਆਂ।
  • 1924 ਕਲਾਯਡੋਨ ਸੰਨੀ ਨੇ ਹੈਪੀ ਬਰਥਡੇਅ ਟੂ ਯੂ. ਗੀਤ ਲਿਖਿਆ।
  • 1944 ਅਮਰੀਕਾ ਨੇ ਦੂਜੀ ਸੰਸਾਰ ਜੰਗ ਦੌਰਾਨ ਬਰਲਿਨ 'ਤੇ ਬੰਬਾਰੀ ਸ਼ੁਰੂ ਕੀਤੀ।
  • 1951 ਨਵੀਂ ਦਿੱਲੀ 'ਚ ਪਹਿਲੇ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
  • 1961 ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਮ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
  • 1965 ਮਸ਼ਹੂਰ ਸ਼ਖ਼ਸੀਅਤ ਡੇਵਿਡ ਐਟਨਬੌਰੋ ਬੀ.ਬੀ.ਸੀ. ਦਾ ਕੰਟਰੋਲਰ ਬਣਿਆ।
  • 1966 ਜੌਹਨ ਲੇਨੰਨ ਨੇ ਐਲਾਨ ਕੀਤਾ, ਅਸੀਂ (ਬੀਟਲ) ਲੋਕਾਂ ਵਿੱਚ ਈਸਾ ਮਸੀਹ ਤੋਂ ਵੱਧ ਹਰਮਨ ਪਿਆਰੇ ਹਾਂ।
  • 1997 ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
  • 2012 ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਬਾਦਲ ਦਲ ਨੇ ਮੁੜ ਤਾਕਤ ਹਾਸਲ ਕੀਤੀ ਪਰ ਬਹੁਤ ਸਾਰੇ ਵਜ਼ੀਰ ਹਾਰ ਗਏ
  • 2014 ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ 'ਤੇ ਹਮਲਾ ਕੀਤਾ ਸੀ।
Remove ads

ਜਨਮ

ਮੌਤ

Loading related searches...

Wikiwand - on

Seamless Wikipedia browsing. On steroids.

Remove ads