ਐਨਾ ਸਵਾਨਵਿਕ
ਬਰਤਾਨਵੀ ਲੇਖਕ From Wikipedia, the free encyclopedia
Remove ads
ਐਨਾ ਸਵਾਨਵਿਕ (22 ਜੂਨ 1813 – 2 ਨਵੰਬਰ 1899)[1] ਇੱਕ ਅੰਗਰੇਜ਼ੀ ਲੇਖਕ ਅਤੇ ਨਾਰੀਵਾਦੀ ਸੀ।

ਜੀਵਨ
ਐਨਾ ਸਵਾਨਵਿਕ ਜਾਨ ਸਵਾਨਵਿਕ ਅਤੇ ਉਸ ਦੀ ਪਤਨੀ, ਹੈਨਾ ਹਿਲਡਿਚ ਦੀ ਛੋਟੀ ਧੀ ਸੀ। ਉਸ ਦਾ ਜਨਮ ਲਿਵਰਪੂਲ ਵਿੱਖੇ 22 ਜੂਨ 1813 ਵਿੱਚ ਹੋਇਆ ਹੋਇਆ। ਸਵਾਨਵਿਕਸ ਵੰਸ਼ 17 ਵੀਂ ਸਦੀ ਦੇ ਗੈਰ-ਸਥਾਪਨਵਾਦੀ ਡੇਵਿਡ ਫਿਲਿਪ ਹੈਨਰੀ ਤੋਂ ਸੀ। ਐਨਾ ਨੇ ਮੁੱਖ ਤੌਰ 'ਤੇ ਘਰ ਵਿੱਚ ਹੀ ਪੜ੍ਹਾਈ ਕੀਤੀ, ਪਰ, ਬਾਅਦ ਵਿੱਚ ਉਹ 1839 ਵਿੱਚ ਬਰਲਿਨ ਚਲੀ ਗਈ ਜਿੱਥੇ ਉਸ ਨੇ ਜਰਮਨ ਅਤੇ ਗ੍ਰੀਕ ਦਾ ਅਧਿਐਨ ਕੀਤਾ ਅਤੇ ਹਿਬਰੂ ਦਾ ਗਿਆਨ ਪ੍ਰਾਪਤ ਕੀਤਾ।[2]
ਉਹ 1843 ਵਿੱਚ ਇੰਗਲੈਂਡ ਵਾਪਸ ਆ ਗਈ ਅਤੇ ਕੁਝ ਜਰਮਨ ਨਾਟਕਕਾਰਾਂ ਦਾ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਪਹਿਲੀ ਕਿਤਾਬ 1843 ਵਿੱਚ ਪ੍ਰਕਾਸ਼ਿਤ ਹੋਈ। ਸਵਾਨਵਿਕ ਦੀ ਚੋਣ ਵਿੱਚ ਗੇਟੇ ਦੇ ਟੋਕ਼ਾਟੋ ਟਾਸੋ ਅਤੇ ਇਫੀਗੇਨਾ ਇਨ ਟਾਊਰਿਸ ਅਤੇ ਸ਼ਿੱਲਰ ਦੇ ਮੇਡ ਆਫ਼ ਓਰਲਿਨਸ ਸ਼ਾਮਿਲ ਹਨ। [2]
ਉਸ ਦੀ ਮੌਤ 2 ਨਵੰਬਰ, 1899 ਵਿੱਚ ਟੂਨਬ੍ਰਿਜ ਵੈਲਸ ਵਿੱਖੇ ਹੋਈ ਅਤੇ ਉਸ ਨੂੰ 7 ਨੂੰ ਹਾਈਗੇਟ ਸਿਮਟਰੀ ਵਿੱਖੇ ਦਫਨਾਇਆ ਗਿਆ।[2]
ਉਸ ਦਾ ਨਾਮ ਲੰਡਨ ਵਿੱਚ ਕੇਨਸਲ ਗ੍ਰੀਨ ਸਿਮਟਰੀ ਵਿੱਚ ਸੁਧਾਰਕਾਂ ਦੀ ਯਾਦਗਾਰ ਦੇ ਦੱਖਣ ਪਾਸੇ ਦਿਖਾਈ ਦਿੰਦਾ ਹੈ।
Remove ads
ਹਵਾਲੇ
ਸਰੋਤ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads