2 ਨਵੰਬਰ
From Wikipedia, the free encyclopedia
Remove ads
2 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 306ਵਾਂ (ਲੀਪ ਸਾਲ ਵਿੱਚ 307ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸਾਲ ਦੇ 59 ਦਿਨ ਬਾਕੀ ਰਹਿ ਜਾਂਦੇ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਕੱਤਕ ਬਣਦਾ ਹੈ।
ਵਾਕਿਆ
- 1789 – ਫ਼ਰਾਂਸ ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਆਪਣੇ ਕਬਜ਼ੇ ਵਿੱਚ ਲੈ ਲਈ।
- 1879 – ਸਿੰਘ ਸਭਾ ਲਾਹੌਰ ਕਾਇਮ ਹੋਈ, ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਇਸ ਦੇ ਮੁੱਖ ਆਗੂ ਸਨ।
- 1903 – ਲੰਡਨ ਵਿੱਚ 'ਡੇਲੀ ਮਿਰਰ' ਅਖ਼ਬਾਰ ਛਪਣਾ ਸ਼ੁਰੂ ਹੋਇਆ।
- 1917 – ਅਮਰੀਕਾ ਅਤੇ ਜਾਪਾਨੀ ਰਾਜਦੂਤ ਵਿਚਕਾਰ ਲੀਸਿੰਗ-ਇਸ਼ੀ ਸਮਝੋਤਾ ਹੋਇਆ।
- 1930 – ਹੇਲੀ ਸਿਲਾਸੀ ਇਥੋਪੀਆ ਦਾ ਬਾਦਸ਼ਾਹ ਬਣਿਆ।
- 1948 – ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੈਨਰੀ ਐਸ. ਟਰੂਮੈਨ ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ ਸ਼ਿਕਾਗੋ ਟਿ੍ਬਿਊਨ ਨੇ ਇੱਕ ਐਡੀਸ਼ਨ ਛਾਪ ਦਿਤਾ ਜਿਸ ਦਾ ਮੁੱਖ ਹੈਡਿੰਗ ਸੀ ਡਿਊਈ ਡਿਫ਼ੀਟਸ ਟਰੂਮੈਨ; ਯਾਨਿ ਉਸ ਨੇ ਜੇਤੂ ਨੂੰ ਹਾਰਿਆ ਐਲਾਨ ਕਰ ਦਿਤਾ।
- 1960 – ਲੰਡਨ ਦੀ ਇੱਕ ਅਦਾਲਤ ਨੇ 'ਲੇਡੀ ਚੈਟਰਲੇਜ਼ ਲਵਰ' ਨੂੰ ਅਸ਼ਲੀਲਤਾ ਦੇ ਦੋਸ਼ ਤੋਂ ਬਰੀ ਕਰ ਦਿਤਾ। ਇਸ ਨਾਵਲ ਵਿੱਚ ਸੈਕਸ ਦੇ ਦਿ੍ਸ਼ ਬਹੁਤ ਤਫ਼ਸੀਲ ਨਾਲ ਬਿਆਨ ਕੀਤੇ ਹੋਏ ਸਨ।
- 1984 – ਹੋਂਦ ਚਿੱਲੜ ਕਾਂਡ ਵਾਪਰਿਆ ਜਿਸ 'ਚ 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ।
Remove ads
ਜਨਮ
- 971 – ਅਫਗਾਨ ਧਾੜਵੀ ਮਹਿਮੂਦ ਗਜ਼ਨਵੀ ਦਾ ਜਨਮ।(ਮੌਤ 1030)
- 1780 – ਮਹਾਰਾਜਾ ਰਣਜੀਤ ਸਿੰਘ ਦਾ ਜਨਮ।
- 1897 – ਭਾਰਤੀ ਪਾਰਸੀ ਥੀਏਟਰ ਅਤੇ ਫਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸੋਹਰਾਬ ਮੋਦੀ ਦਾ ਜਨਮ।
- 1932 – ਭਾਰਤ ਦਾ ਇੱਕ ਯੋਗੀ, ਕਵੀ ਅਤੇ ਚਿੱਤਰਕਾਰ ਸੋਹਣ ਕਾਦਰੀ ਦਾ ਜਨਮ।
- 1940 – ਭਾਰਤੀ ਕਹਾਣੀਕਾਰ, ਡਰਾਮਾ, ਨਿਬੰਧ, ਕਵਿਤਾ ਅਤੇ ਪੱਤਰਕਾਰੀ ਲੇਖਿਕਾ ਮਮਤਾ ਕਾਲੀਆ ਦਾ ਜਨਮ।
- 1941 – ਭਾਰਤੀ ਪੱਤਰਕਾਰ, ਲੇਖਕ ਅਤੇ ਸਿਆਸਤਦਾਨ ਅਰੁਣ ਸ਼ੌਰੀ ਦਾ ਜਨਮ।
- 1960 – ਫ਼ਿਲਮੀ ਸੰਗੀਤਕਾਰ ਅਨੂੰ ਮਲਿਕ ਦਾ ਜਨਮ।
- 1965 – ਭਾਰਤੀ ਫਿਲਮੀ ਅਦਾਕਾਰ, ਨਿਰਮਾਤਾ ਅਤੇ ਟੈਲੀਵਿਜ਼ਨ ਮੇਜ਼ਬਾਨ ਸ਼ਾਹ ਰੁਖ ਖ਼ਾਨ ਦਾ ਜਨਮ।
- 1966 – ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ ਡੇਵਿਡ ਸ਼ਵੀਮਰ ਦਾ ਜਨਮ।
- 1978 – ਭਾਰਤੀ ਲੇਖਕ ਅਨੁਰਾਗ ਅਨੰਦ ਦਾ ਜਨਮ।
- 1978 – ਭਾਰਤੀ ਸੁਪਰਮਾਡਲ ਤੇ ਅਭਿਨੇਤਰੀ ਦਿਪਾਨੀਤਾ ਸ਼ਰਮਾ ਦਾ ਜਨਮ।
- 1981 – ਭਾਰਤੀ ਫ਼ਿਲਮੀ ਅਦਾਕਾਰਾ ਏਸ਼ਾ ਦਿਓਲ ਦਾ ਜਨਮ।
Remove ads
ਦਿਹਾਂਤ
- 1950 – ਆਇਰਿਸ਼ ਨਾਟਕਕਾਰ ਜਾਰਜ ਬਰਨਾਰਡ ਸ਼ਾਅ ਦਾ ਦਿਹਾਂਤ।
- 1959 – ਰੂਸੀ ਸੋਵੀਅਤ ਸਾਹਿਤਕ ਵਿਦਵਾਨ ਅਤੇ ਇਤਿਹਾਸਕਾਰ ਬੋਰਿਸ ਈਖਨਬੌਮ ਦਾ ਦਿਹਾਂਤ।
- 1961 – ਅਮਰੀਕੀ ਕਾਰਟੂਨਿਸਟ, ਲੇਖਕ, ਪੱਤਰਕਾਰ, ਨਾਟਕਕਾਰ ਜੇਮਜ ਥਰਬਰ ਦਾ ਦਿਹਾਂਤ।
- 1982 – ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਪ੍ਰਕਾਸ਼ ਕੌਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads