ਐੱਮ. ਕੇ. ਰੈਨਾ
From Wikipedia, the free encyclopedia
Remove ads
ਮਹਾਰਾਜ ਕ੍ਰਿਸ਼ਨ ਰੈਨਾ, ਆਮ ਪ੍ਰਚਲਿਤ ਐਮ ਕੇ ਰੈਨਾ ਭਾਰਤ ਦੇ ਸਭ ਤੋਂ ਵਧੀਆ ਮੰਨੇ ਜਾਂਦੇ ਥੀਏਟਰ ਅਦਾਕਾਰਾਂ ਅਤੇ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਉਸਨੇ ਸਰਬੋਤਮ ਅਦਾਕਾਰੀ ਪੁਰਸਕਾਰ ਦੇ ਨਾਲ 1970 ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਗ੍ਰੈਜੂਏਸ਼ਨ ਕੀਤੀ। 1972 ਤੋਂ ਉਹ ਫ਼ਰੀਲਾਂਸਰ ਥੀਏਟਰ ਕਲਾਕਾਰ ਦੇ ਤੌਰ 'ਤੇ ਭਾਰਤ ਭਰ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਬਹੁਤ ਸਾਰੇ ਰਵਾਇਤੀ ਰੂਪਾਂ ਵਿੱਚ ਕੰਮ ਕਰ ਰਿਹਾ ਹੈ।
Remove ads
ਮੁੱਢਲੀ ਜ਼ਿੰਦਗੀ
ਕ੍ਰਿਸ਼ਨਾ ਮਹਾਰਾਜ ਰੈਨਾ ਦਾ ਜਨਮ (1948) ਸ੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ ਵਿੱਚ ਹੋਇਆ।[1] ਮਹਾਰਾਜ ਨੇ ਸ੍ਰੀਨਗਰ ਤੋਂ ਆਪਣੀ ਕਾਲਜ ਦੀ ਪੜ੍ਹਾਈ ਮੁਕੰਮਲ ਕੀਤੀ ਅਤੇ ਫਿਰ ਇੱਕ ਰਾਜਕੀ ਸਕਾਲਰਸ਼ਿਪ ਤੇ ਦਿੱਲੀ ਐਨਐਸਡੀ ਚਲਿਆ ਗਿਆ।[2] ਰੈਨਾ, ਡਾਕਟਰਾਂ ਅਤੇ ਇੰਜਨੀਅਰਾਂ ਦੀ ਪਿੱਠਭੂਮੀ ਵਾਲੇ ਇੱਕ ਕਸ਼ਮੀਰੀ ਪੰਡਿਤ ਪਰਿਵਾਰ ਵਿੱਚ ਜੰਮਿਆ ਪਲਿਆ। ਉਸ ਦੇ ਪਿਤਾ ਇੱਕ ਸਿਆਸੀ ਕਾਰਕੁਨ ਸੀ, ਅਤੇ ਰੈਨਾ ਉਸ ਤੋਂ ਵੀ ਪ੍ਰਭਾਵਿਤ ਹੋਇਆ ਅਤੇ ਸਮਾਜਿਕ ਸਰਗਰਮੀਆਂ ਵਿੱਚ ਕੁੱਦ ਪਿਆ।[3] ਭਾਰਤੀ ਸੰਗੀਤ ਨਾਟਕ ਅਕਾਦਮੀ ਨੇ 1995 ਵਿੱਚ ਉਸ ਨੂੰ ਸਰਬੋਤਮ ਨਿਰਦੇਸ਼ਨ ਦਾ ਇਨਾਮ ਪ੍ਰਦਾਨ ਕੀਤਾ।
Remove ads
ਕੈਰੀਅਰ ਅਤੇ ਕੰਮ
ਥੀਏਟਰ ਅਤੇ ਡਰਾਮਾ
1970 ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਗ੍ਰੈਜੂਏਟ ਬਣਨ ਦੇ ਬਾਅਦ, ਉਸ ਨੇ ਭਾਰਤੀ ਪੈਰਲਲ ਸਿਨੇਮਾ ਦੀ ਹਿੰਦੀ ਫ਼ਿਲਮ "27 ਡਾਊਨ", ਵਿੱਚ ਆਪਣਾ ਕੰਮ ਸ਼ੁਰੂ ਕੀਤਾ ਅਤੇ ਇਸ ਵਿੱਚ ਰੈਨਾ 'ਸੰਜੇ' ਦੀ ਲੀਡ ਭੂਮਿਕਾ ਨਿਭਾਈ। ਉਹ 13 ਭਾਸ਼ਾਵਾਂ ਵਿੱਚ 130 ਨਾਟਕ ਪੇਸ਼ ਕਰ ਚੁੱਕਿਆ ਹੈ।[2] ਦੇਸ਼ ਭਰ ਵਿੱਚ ਦਿਹਾਤੀ ਅਤੇ ਸ਼ਹਿਰੀ ਥੀਏਟਰ ਦੇ ਨਾਲ ਉਸ ਦੇ ਸੰਬੰਧਾਂ ਨੇ ਇੱਕ ਵਿਲੱਖਣ ਸ਼ੈਲੀ ਵਿਕਸਿਤ ਕੀਤੀ ਹੈ, ਜਿਥੇ ਦੋਨੋਂ ਰੂਪ ਘੁਲਮਿਲ ਗਏ ਹਨ, ਪਰ ਸਮਕਾਲੀ ਅਰਥਾਂ ਅਤੇ ਅਹਿਮੀਅਤ ਨਾਲ ਵੀ ਅਮੀਰ ਹਨ।
ਇੱਕ ਅਦਾਕਾਰ ਦੇ ਤੌਰ 'ਤੇ, ਉਸਨੇ ਸੌ ਤੋਂ ਵੀ ਵੱਧ ਨਾਟਕਾਂ ਵਿੱਚ ਕੰਮ ਕੀਤਾ ਹੈ। ਉਸ ਨੇ ਕਬੀਰਾ ਖੜਾ ਬਾਜ਼ਾਰ ਮੇਂ, ਕਰਮਾਵਾਲੀ, ਲੋਅਰ ਡੈਪਥਸ, ਪਰਾਈ ਕੁੱਖ, ਕਭੀ ਨਾ ਛਾਡੈ ਖੇਤ ਅਤੇ ਮਾਂ ਵਰਗੀਆਂ ਕਈ ਯਾਦਗਾਰੀ ਸਿਰਜਨਾਵਾਂ ਦਾ ਨਿਰਦੇਸ਼ਨ ਕੀਤਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads