ਜੰਮੂ ਅਤੇ ਕਸ਼ਮੀਰ (ਰਾਜ)
From Wikipedia, the free encyclopedia
Remove ads
ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ । ਜੰਮੂ ਅਤੇ ਕਸ਼ਮੀਰ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ ਦੇ ਗਠਨ ਲਈ ਵਿਵਸਥਾਵਾਂ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਦੇ ਅੰਦਰ ਸ਼ਾਮਲ ਸਨ, ਜੋ ਕਿ ਅਗਸਤ 2019 ਵਿੱਚ ਭਾਰਤ ਦੀ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤਾ ਗਿਆ ਸੀ। ਐਕਟ ਨੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਰਾਜ ਦਾ ਪੁਨਰਗਠਨ ਕੀਤਾ ਅਤੇ ਇਸਨੂੰ ਦੋ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਵਿੱਚ ਵੰਡ ਦਿੱਤਾ, ਇੱਕ ਜੰਮੂ ਅਤੇ ਕਸ਼ਮੀਰ ਅਤੇ ਦੂਜਾ ਲੱਦਾਖ਼। ਇਹ ਕਾਨੂੰਨ 31 ਅਕਤੂਬਰ 2019 ਤੋਂ ਪ੍ਰਭਾਵੀ ਹੈ।
ਇਸ ਲੇਖ ਦਾ ਉਦਾਸੀਨ ਨਜ਼ਰੀਆ ਤਕਰਾਰਸ਼ੁਦਾ ਹੈ। ਸਬੰਧਤ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਉਦਾਸੀਨ ਨਜ਼ਰੀਏ ਤੋਂ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। |
Remove ads
ਇਤਿਹਾਸ
ਇਤਿਹਾਸ ਵਿੱਚ ਜੰਮੂ ਅਤੇ ਕਸ਼ਮੀਰ ਅਨੇਕਾਂ ਪੜਾ ਪਾਰ ਕਰਦਾ ਆਇਆ ਹੈ। ਕਦੇ ਇਹ ਸੂਬਾ ਹਿੰਦੂ ਸ਼ਾਸਕਾਂ ਦੇ ਹੇਠ ਰਿਹਾ, ਕਦੀ ਬੋਧਿਆਂ ਨੇ ਇਥੇ ਰਾਜ ਕੀਤਾ, ਕਦੀ ਇਸਲਾਮ ਦਾ ਅਤੇ ਫਿਰ ਸਿੱਖ ਰਾਜ ਦਾ ਹਿੱਸਾ ਬਣਿਆ। ਇਹ ਹੀ ਵਜ੍ਹਾ ਹੈ ਕਿ ਇਥੇ ਇੰਨ੍ਹਾਂ ਵੱਖ-ਵੱਖ ਧਰਮਾਂ ਦੀ ਝਲਕ ਅਤੇ ਇੰਨ੍ਹਾਂ ਨੂੰ ਮੰਨਣ ਵਾਲੇ ਅੱਜ ਵੀ ਮੌਜੂਦ ਹਨ। ਅਮੀਰ ਖ਼ੁਸਰੋ ਨੇ ਇਥੋਂ ਦੀ ਖੂਬਸੂਰਤੀ ਨੂੰ ਦੇਖ ਕੇ ਇਸਨੂੰ ਧਰਤੀ ਉੱਤੇ ਜੰਨਤ ਕਿਹਾ ਸੀ।
ਵਿਵਾਦ
ਜੰਮੂ ਅਤੇ ਕਸ਼ਮੀਰ,ਭਾਰਤ ਅਤੇ ਪਾਕਿਸਤਾਨ ਵਿੱਚ ਵਿਵਾਦਿਤ ਹੈ। ਜੰਮੂ ਅਤੇ ਕਸ਼ਮੀਰ ਦਾ ਖੇਤਰਫਲ 42,241 km2 (16,309 sq mi) ਹੈ, ਜਿਸ ਵਿੱਚੋਂ 13,297 km2 (5,134 sq mi) ਖੇਤਰ ਭਾਰਤ ਦੁਆਰਾ ਨਿਅੰਤਰਿਤ ਕੀਤਾ ਜਾਂਦਾ ਹੈ ਅਤੇ ਬਾਕੀ ਦਾ ਹਿੱਸਾ ਪਾਕਿਸਤਾਨ ਦੁਆਰਾ ਅਜ਼ਾਦ ਕਸ਼ਮੀਰ ਦੇ ਨਾਮ ਨਾਲ ਨਿਅੰਤਰਿਤ ਕਰਦਾ ਹੈ, ਪਰ ਇਸ ਖੇਤਰ ਤੇ ਵੀ ਭਾਰਤ ਦੁਆਰਾ ਹੀ ਦਾਅਵਾ ਕੀਤਾ ਜਾਂਦਾ ਹੈ
ਜ਼ਿਲ੍ਹੇ
- ਅਨੰਤਨਾਗ ਜ਼ਿਲ੍ਹਾ
- ਊਧਮਪੁਰ ਜ਼ਿਲ੍ਹਾ
- ਕਠੂਆ ਜ਼ਿਲ੍ਹਾ
- ਕਾਰਗਿਲ ਜ਼ਿਲ੍ਹਾ
- ਕੁਪਵਾੜਾ ਜ਼ਿਲ੍ਹਾ
- ਜੰਮੂ ਜ਼ਿਲ੍ਹਾ
- ਡੋਡਾ ਜ਼ਿਲ੍ਹਾ
- ਪੁੰਛ ਜ਼ਿਲ੍ਹਾ
- ਪੁਲਵਾਮਾ ਜ਼ਿਲ੍ਹਾ
- ਬੜਗਾਂਵ ਜ਼ਿਲ੍ਹਾ
- ਬਾਰਾਮੂਲਾ ਜ਼ਿਲ੍ਹਾ
- ਲੇਹ ਜ਼ਿਲ੍ਹਾ
- ਰਾਜੌਰੀ ਜ਼ਿਲ੍ਹਾ
- ਸ੍ਰੀਨਗਰ ਜ਼ਿਲ੍ਹਾ
ਹਵਾਲੇ
Wikiwand - on
Seamless Wikipedia browsing. On steroids.
Remove ads