ਐਸ ਕੇ ਪੋਟੇਕੱਟ

ਭਾਰਤੀ ਸਿਆਸਤਦਾਨ From Wikipedia, the free encyclopedia

ਐਸ ਕੇ ਪੋਟੇਕੱਟ
Remove ads

ਸ਼ੰਕਰਨ ਕੁੱਟੀ ਪੋਟੇਕੱਟ (14 ਮਾਰਚ 1913 – 6 ਅਗਸਤ 1982), ਜਿਸ ਨੂੰ ਐਸ ਕੇ ਪੋਟੇਕੱਟ ਦੇ ਤੌਰ ਤੇ ਜਾਣਿਆ ਜਾਂਦਾ ਹੈ, ਕੇਰਲ ਰਾਜ, ਦੱਖਣੀ ਭਾਰਤ ਇੱਕ ਮਸ਼ਹੂਰ ਮਲਿਆਲਮ ਲੇਖਕ ਸੀ। ਉਹ ਤਕਰੀਬਨ ਸੱਠ ਕਿਤਾਬਾਂ ਦਾ ਲੇਖਕ ਹੈ ਜਿਨ੍ਹਾਂ ਵਿੱਚ ਦਸ ਨਾਵਲ, 24 ਕਹਾਣੀ ਸੰਗ੍ਰਹਿ, ਕਵਿਤਾਵਾਂ ਦੇ ਤਿੰਨ ਸੰਗ੍ਰਹਿ, ਅਠਾਰਾਂ ਸਫ਼ਰਨਾਮੇ, ਚਾਰ ਨਾਟਕ, ਲੇਖਾਂ ਦਾ ਇੱਕ ਸੰਗ੍ਰਹਿ ਅਤੇ ਨਿੱਜੀ ਯਾਦਾਂ ਤੇ ਆਧਾਰਿਤ ਦੋ ਕਿਤਾਬਾਂ ਸ਼ਾਮਲ ਹਨ। ਪੋਤਟੇਕੱਟ ਨੇ ਨਾਵਲ ਓਰੂ ਥੇਰੂਵਿੰਟੇ ਕਥਾ (ਇੱਕ ਗਲੀ ਦੀ ਕਹਾਣੀ) ਲਈ 1961 ਦਾ ਕੇਰਲ ਸਾਹਿਤ ਅਕਾਦਮੀ ਅਵਾਰਡ ਜਿੱਤਿਆ ਸੀ। [1] ਅਤੇ 1980 ਵਿੱਚ ਨਾਵਲ 'ਓਰ ਦੇਸਥਿੰਤੇ ਕਥਾ' (ਨਾਵਲ ਦੀ ਕਹਾਣੀ) ਲਈ ਗਿਆਨਪੀਠ ਅਵਾਰਡ ਜਿੱਤਿਆ। ਇਸ ਨਾਵਲ ਤੇ ਇੱਕ ਪੁਰਸਕਾਰ ਜੇਤੂ ਫਿਲਮ ਵੀ ਬਣਾਈ ਗਈ ਸੀ [2] ਉਸ ਦੀਆਂ ਰਚਨਾਵਾਂ ਦਾ ਅੰਗਰੇਜ਼ੀ, ਇਤਾਲਵੀ, ਰੂਸੀ, ਜਰਮਨ ਅਤੇ ਚੈੱਕ ਵਿੱਚ ਅਨੁਵਾਦ ਕੀਤਾ ਗਿਆ ਹੈ।

ਵਿਸ਼ੇਸ਼ ਤੱਥ ਐਸ ਕੇ ਪੋਟੇਕੱਟ, ਜਨਮ ...
Remove ads

ਜੀਵਨੀ

ਐਸ.ਕੇ. ਪੋਟੇਕੱਟ ਦਾ ਜਨਮ ਕੋਜ਼ੀਕੋਡੇ ਵਿੱਚ ਇੱਕ ਅੰਗਰੇਜ਼ੀ ਸਕੂਲ ਅਧਿਆਪਕ ਕੁੰਚਿਰਮਾਨ ਪੋਟੇਕੱਟ ਦੇ ਘਰ ਹੋਇਆ ਸੀ। ਉਸ ਨੇ ਆਪਣੀ ਮੁਢਲੀ ਸਿੱਖਿਆ ਕੋਜ਼ੀਕੋਡੇ ਵਿੱਚ ਹਿੰਦੂ ਸਕੂਲ ਅਤੇ ਜ਼ਮੋਰੀਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਸੀ। ਉਹ ਜ਼ੈਮੇਰਿਨ ਕਾਲਜ, ਕੋਜ਼ੀਕੋਡੇ ਤੋਂ ਸੰਨ 1934 ਵਿੱਚ ਗ੍ਰੈਜੂਏਟ ਹੋਇਆ ਸੀ। ਉਨ੍ਹਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਤਿੰਨ ਸਾਲ ਨੌਕਰੀ ਨਹੀਂ ਮਿਲੀ ਅਤੇ ਉਨ੍ਹਾਂ ਨੇ ਆਪਣਾ ਸਮਾਂ ਭਾਰਤੀ ਅਤੇ ਪੱਛਮੀ ਕਲਾਸਿਕ ਦੇ ਅਧਿਐਨ ਵਿੱਚ ਲਗਾ ਦਿੱਤਾ। 1937 ਤੋਂ 1939 ਤਕ, ਉਸਨੇ ਕਾਲੀਕਟ ਗੁਜਰਾਤੀ ਸਕੂਲ ਵਿਖੇ ਇੱਕ ਅਧਿਆਪਕ ਦੇ ਤੌਰ ਤੇ ਕੰਮ ਕੀਤਾ। ਉਸ ਨੇ 1939 ਵਿੱਚ ਤ੍ਰਿਪੁਰਾ ਦੀ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਨੌਕਰੀ ਛੱਡ ਦਿੱਤੀ। ਫਿਰ ਉਹ ਬੰਬਈ (ਹੁਣ ਮੁੰਬਈ) ਚਲਾ ਗਿਆ ਅਤੇ ਸਿਰਫ ਇੱਕ ਚਿੱਟ-ਕਲਰੀ ਨੌਕਰੀਆਂ ਲਈ ਕੁਰਹਿਤ ਪੈਦਾ ਕਰਨ ਲਈ ਕਈ ਨੌਕਰੀਆਂ ਕੀਤੀਆਂ। ਉਹ 1945 ਵਿੱਚ ਕੇਰਲਾ ਪਰਤ ਆਇਆ। 1952 ਵਿੱਚ, ਉਸ ਨੇ ਸ਼੍ਰੀਮਤੀ ਜੈਵਾਲੀ ਨਾਲ ਵਿਆਹ ਕੀਤਾ ਅਤੇ ਕਾਲੀਕਟ ਦੇ ਪੂਥਿਆਰ ਵਿੱਚ ਰਹਿਣ ਲੱਗ ਪਿਆ। ਪੋਟੇਕੱਟ ਦੇ ਚਾਰ ਬੱਚੇ ਸਨ - ਦੋ ਬੇਟੇ ਅਤੇ ਦੋ ਬੇਟੀਆਂ। 1980 ਵਿੱਚ ਪੋਟੇਕੱਟ ਦੀ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੀ ਹਾਲਤ ਵੀ ਖਰਾਬ ਹੋ ਗਈ। ਇੱਕ ਅਧਰੰਗ ਦੇ ਸਟਰੋਕ ਦੇ ਬਾਅਦ ਜੁਲਾਈ 1982 ਵਿੱਚ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਹ 6 ਅਗਸਤ 1982 ਨੂੰ ਚਲਾਣਾ ਕਰ ਗਿਆ। ਉਹ ਉੱਤਰੀ ਐਵਨਿਊ ਦੀ ਰਚਨਾ ਤੇ ਕੰਮ ਕਰ ਰਿਹਾ ਸੀ, ਜੋ ਭਾਰਤੀ ਸੰਸਦ (1962-1967) ਦੇ ਮੈਂਬਰ ਦੇ ਰੂਪ ਵਿੱਚ ਦਿੱਲੀ ਵਿੱਚ ਉਸਦੇ ਤਜ਼ੁਰਬਿਆਂ ਦਾ ਵਰਣਨ ਕਰਦਾ ਇੱਕ ਨਾਵਲ ਸੀ, ਪਰ ਇਹ ਨਾਵਲ ਪੂਰਾ ਨਹੀਂ ਹੋ ਸਕਿਆ। 

Remove ads

ਸਾਹਿਤਕ ਕੈਰੀਅਰ ਅਤੇ ਯਾਤਰਾਵਾਂ

Thumb
A bust of S. K. Pottekkatt facing S.M. Street in Kozhikode

ਅਵਾਰਡ ਅਤੇ ਸਨਮਾਨ 

ਕੋਜ਼ੀਕੋਡ ਵਿੱਚ ਮਿਤਾਈ ਥੇਰੂਵੂ (ਐੱਸ. ਐੱਮ. ਸਟਰੀਟ) ਦੀ ਕਹਾਣੀ ਦੇ ਆਧਾਰ ਤੇ ਲਿਖੀ ਓਰੂ ਥੇਰੂਵਿੰਤੇ ਕਥਾ (ਇਕ ਗਲੀ ਦੀ ਕਹਾਣੀ) ਨੇ ਕੇਰਲ ਸਾਹਿਤ ਅਕਾਦਮੀ ਅਵਾਰਡ ਜਿੱਤਿਆ। ਉਸ ਦੇ ਜੀਵਨੀ ਸੰਬੰਧੀ ਨਾਵਲ ਓਰੂ ਦੇਸਾਟਿਨਟ ਕਥਾ ਨੇ 1972 ਵਿੱਚ ਕੇਰਲਾ ਸਾਹਿਤ ਅਕਾਦਮੀ ਅਵਾਰਡ, 1977 ਵਿੱਚ ਕੇਂਦਰ ਸਾਹਿਤ ਅਕਾਦਮੀ ਅਵਾਰਡ ਅਤੇ 1980 ਵਿੱਚ ਗਿਆਨਪੀਠ ਅਵਾਰਡ ਜਿੱਤ ਲਿਆ। [3] 25 ਮਾਰਚ 1982 ਨੂੰ ਕਾਲੀਕੱਟ ਯੂਨੀਵਰਸਿਟੀ ਨੇ ਉਸ ਨੂੰ ਆਨਰੇਰੀ ਡਿਗਰੀ (ਡਾਕਟਰ ਆਫ਼ ਲੈਟਰਜ਼) ਦਿੱਤੀ।[4]

ਪੁਸਤਕ ਸੂਚੀ 

ਨਾਵਲ

  • 1937– Vallikadevi
  • 1941– Naadan Premam
  • 1945– Prema Shiksha
  • 1948– Mootupatam
  • 1948– Vishakanyaka
  • 1959– Karambu
  • 1960– Oru Theruvinte Katha
  • 1971– Oru Desathinte Katha
  • 1974– Kurumulaku
  • 1979– ਕਬੀਨਾ
  • ਨਾਰਥ ਐਵੇਨਿਊ (ਅਧੂਰੀ)

ਨਿੱਕੀਆਂ ਕਹਾਣੀਆਂ 

  • 1944– Chandrakaantham
  • 1944– Manimaalika
  • 1945– Rajamalli
  • 1945– Nisshagandhi
  • 1945– Pulliman
  • 1945– Meghamala
  • 1946– Jalatharangam
  • 1946– Vijayanthi
  • 1947– Pournami
  • 1947– Padmaagam
  • 1947– Indraneelam
  • 1948– Himavahini
  • 1949– Prethabhoomi
  • 1949– Rangamandapam
  • 1952– Yavanikkaku Pinnil
  • 1954– Kallipookkal
  • 1954– Vanakaumudhi
  • 1955– Kanakaambaram
  • 1960– Antharvahini
  • 1962– Ezhilampala
  • 1967– Theranjedutha Kathakal
  • 1968– Vrindaavanam
  • 1970– Kaattuchempakam
  • 1971– "Braandhan naaya"

ਸਫ਼ਰਨਾਮੇ

  • 1947– ਕਸ਼ਮੀਰ
  • 1949– ਯਾਤਰਾ ਸਮਰਣਕਲ (ਯਾਤਰਾ ਯਾਦਾਂ)
  • 1951– Kappirikalude Nattil (In The Land of Negroes)
  • 1954– Simhabhoomi
  • 1954– ਨੀਲ ਡਾਇਰੀ (ਮਿਸਰ ਦੀ ਯਾਤਰਾ)
  • 1954– Malaya Natukalil
  • 1955– ਇਨਥੇ ਯੂਰਪ ( ਅੱਜ ਦਾ ਯੂਰਪ)
  • 1955– ਇੰਡੋਨੇਸ਼ੀਆਈ ਡਾਇਰੀ
  • 1955- 'ਸੋਵੀਅਤ ਡਾਇਰੀ
  • 1956– Paathira Sooryante Naatil
  • 1958– Balidweep
  • 1960– Bohemian Chithrangal
  • 1967– Himaalyan Saamrajyathil(ਹਿਮਾਲਿਆ ਦੇ ਸਾਮਰਾਜ ਵਿੱਚ )
  • 1969 - ਨੇਪਾਲ ਯਾਤਰਾ
  • 1970- ਲੰਡਨ ਨੋਟਬੁਕ
  • 1974– Cairo Kathukal
  • 1977– Cleopatrayude Naattil ( ਕਲੀਓਪਰਾ ਦੇ ਦੇਸ਼ ਵਿੱਚ)
  • 1976- ਅਫਰੀਕਾ
  • 1977- ਯੂਰਪ
  • 1977- ਏਸ਼ੀਆ

ਕਵਿਤਾ

  • 1936– Prabhaatha Kanthi
  • 1947– Sanchaariyude Geethangal
  • 1948– Premashilpi

ਡਰਾਮਾ

  • 1943– ਆਚਾਨ
  • 1948- 'ਅਚਨਮ ਮਕਾਨੁਮ' ( ਹਿਮਵਾਹਿਨੀ ਵਿੱਚ ਸ਼ਾਮਲ)
  • 1954- ਅਲਥਾਰਾ (ਇਕ ਰੇਡੀਓ ਨਾਟਕ ਵਨਾਕੌਮੁਦੀ ਵਿੱਚ ਸ਼ਾਮਲ ਸੀ)
  • 1954- ਥਿਰੈਂਡੀ ਓਟਨੁ (ਇਕ ਰੇਡੀਓ ਪਲੇ ਕਾਲੀਪੂਕਲ ਵਿੱਚ ਸ਼ਾਮਲ ਹੈ)

ਹੋਰ

  • 1947– Ponthakkadukal (ਅਰੁਨਨ ਨਾਮ ਦੇ ਹੇਠ ਲਿਖੇ ਲੇਖ)
  • 1949- ਗਦੀਯਾਮੇਖਲਾ
  • 1975- ਏਨਟੇ ਵਜ਼ੀਯਾਮਬਲੰਗਲ (ਯਾਦਾਂ)
  • 1981- ਸਮਸਾਰੀਕੁੰਨਾ ਡਾਇਰੀਕਰੀਪੁਕਲ (ਡਾਇਰੀ)
  • 2013- ਪਰਿਆਦਾਨਮ (ਡਾਇਰੀ)
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads