ਐੱਨਜ਼ਾਈਮ

From Wikipedia, the free encyclopedia

ਐੱਨਜ਼ਾਈਮ
Remove ads

ਪਾਚਕ ਰਸ ਜਾਂ ਐੱਨਜ਼ਾਈਮ /ˈɛnzmz/ ਵਿਸ਼ਾਲ ਜੀਵ ਅਣੂ ਹੁੰਦੇ ਹਨ ਜੋ ਜ਼ਿੰਦਗੀ ਚੱਲਦੀ ਰੱਖਣ ਵਾਲ਼ੇ ਹਜ਼ਾਰਾਂ ਖ਼ੁਰਾਕ ਪਾਚਕ ਅਮਲਾਂ ਲਈ ਜ਼ੁੰਮੇਵਾਰ ਹੁੰਦੇ ਹਨ।[1][2] ਇਹ ਬਹੁਤ ਹੀ ਚੋਣਸ਼ੀਲ ਕਿਰਿਆ-ਪ੍ਰੇਰਕ ਹੁੰਦੇ ਹਨ ਜੋ ਖ਼ੁਰਾਕ-ਪਾਚਕ ਕਿਰਿਆਵਾਂ, ਖ਼ੁਰਾਕ ਪਚਾਉਣ ਤੋਂ ਡੀ.ਐੱਨ.ਏ. ਦੀ ਰਚਨਾ ਤੱਕ, ਦੀ ਦਰ, ਖ਼ਾਸੀਅਤ ਅਤੇ ਚੁਣਨਯੋਗਤਾ ਨੂੰ ਕਾਫ਼ੀ ਵਧਾ ਦਿੰਦੇ ਹਨ। ਬਹੁਤੇ ਪਾਚਕ ਰਸ ਪ੍ਰੋਟੀਨ ਹੁੰਦੇ ਹਨ ਪਰ ਕੁਝ ਆਰ.ਐੱਨ.ਏ. ਅਣੂ ਵੀ ਪ੍ਰੇਰਕ ਦਾ ਕੰਮ ਕਰਦੇ ਹਨ। ਇਹ ਰਸ ਇੱਕ ਖ਼ਾਸ ਤਿੰਨ-ਪਾਸੀਆ ਢਾਂਚਾ ਇਖ਼ਤਿਆਰ ਕਰ ਲੈਂਦੇ ਹਨ ਅਤੇ ਕਈ ਵਾਰ ਆਪਣੇ ਪ੍ਰੇਰਕ ਕਾਰਜ ਵਿੱਚ ਕਾਰਬਨੀ (ਮਿਸਾਲ ਵਜੋਂ ਬਾਇਓਟਿਨ) ਅਤੇ ਅਕਾਰਬਨੀ (ਮੈਗਨੀਸ਼ੀਅਮ ਆਇਨ ਆਦਿ) ਸਹਿਕਾਰਕਾਂ ਦਾ ਦਾ ਸਹਾਰਾ ਲੈਂਦੇ ਹਨ।

Thumb
ਮਨੁੱਖੀ ਗਲਾਈਆਕਸਾਲੇਜ਼ ਪਹਿਲਾ। ਦੋ ਜਿਸਤ ਆਇਨ੍ਹਾਂ, ਜੋ ਇਸ ਪਾਚਕ ਰਸ ਨੂੰ ਕਿਰਿਆਵਾਂ ਪ੍ਰੇਰਨ ਲਈ ਚਾਹੀਦੇ ਹਨ, ਨੂੰ ਜਾਮਣੀ ਰੰਗ ਵਿੱਚ ਦਰਸਾਇਆ ਗਿਆ ਹੈ ਅਤੇ ਐੱਸ-ਹੈਕਸਾਈਲਗਲੂਟਾਥਾਈਓਨ ਨਾਮਕ ਰਸ ਰੋਕੂ ਨੂੰ ਦੋ ਸਰਗਰਮ ਟਿਕਾਣਿਆਂ ਉੱਤੇ ਬੈਠੇ ਇੱਕ ਥਾਂ-ਭਰੂ ਨਮੂਨੇ ਵਜੋਂ ਵਿਖਾਇਆ ਗਿਆ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads