ਓਪੋ

From Wikipedia, the free encyclopedia

Remove ads

ਓਪੋ ਇਲੈਕਟ੍ਰਾਨਿਕਸ ਕਾਰਪੋਰੇਸ਼ਨ, ਆਮ ਤੌਰ 'ਤੇ  ਓਪੋ ਵਜੋਂ ਜਾਣਿਆ ਜਾਂਦਾ ਹੈ, ਇੱਕ ਚੀਨੀ ਖਪਤਕਾਰ ਅਤੇ ਮੋਬਾਇਲ ਸੰਚਾਰ ਕੰਪਨੀ ਹੈ, ਜੋ ਆਪਣੇ ਸਮਾਰਟਫ਼ੋਨ, ਬਲੂ-ਰੇ ਡਿਸਕ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਲਈ ਮਸ਼ਹੂਰ ਹੈ। ਸਮਾਰਟਫ਼ੋਨਸ ਦੀ ਇੱਕ ਪ੍ਰਮੁੱਖ ਨਿਰਮਾਤਾ, ਓਪੋ 2016 ਵਿੱਚ ਚੀਨ ਦਾ ਚੋਟੀ ਦਾ ਸਮਾਰਟਫੋਨ ਬ੍ਰਾਂਡ ਸੀ ਅਤੇ ਦੁਨੀਆ ਭਰ ਵਿੱਚ ਚੌਥੇ ਨੰਬਰ ਤੇ ਸੀ।[1]

ਇਤਿਹਾਸ

ਓਪੋ ਦਾ ਬ੍ਰਾਂਡ ਨਾਮ 2001 ਵਿੱਚ ਚੀਨ ਵਿੱਚ ਦਰਜ ਕੀਤਾ ਗਿਆ ਸੀ ਅਤੇ 2004 ਵਿੱਚ ਇਸਦੀ ਸ਼ੁਰੂਆਤ ਕੀਤੀ ਗਈ ਸੀ।[2] ਉਦੋਂ ਤੋਂ, ਉਹ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਫੈਲ ਗਏ ਹਨ।

ਜੂਨ 2016 ਵਿੱਚ, ਓਪੋ ਚੀਨ ਵਿੱਚ ਸਭ ਤੋਂ ਵੱਡੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਬਣ ਗ।[3] 200,000 ਰਿਟੇਲ ਆਊਟਲੈਟਾਂ ਇਸਦੇ ਫੋਨ ਵੇਚਦੇ ਹਨ।[4]

2017 ਵਿੱਚ ਓਪ ਪੀਓ ਨੇ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਨੂੰ ਸਪਾਂਸਰ ਕਰਨ ਦੀ ਸਫਲਤਾਪੂਰਵਕ ਕੋਸ਼ਿਸ਼ ਕੀਤੀ ਅਤੇ 2017 ਤੋਂ 2022 ਤਕ ਟੀਮ ਦੇ ਕਿੱਟਾਂ 'ਤੇ ਆਪਣਾ ਲੋਗੋ ਪ੍ਰਦਰਸ਼ਤ ਕਰਨ ਦੇ ਅਧਿਕਾਰ ਪ੍ਰਾਪਤ ਕਰ ਲਏ। ਇਸ ਮਿਆਦ ਦੇ ਦੌਰਾਨ ਭਾਰਤੀ ਰਾਸ਼ਟਰੀ ਕ੍ਰਿਕੇਟ ਟੀਮ 259 ਅੰਤਰਰਾਸ਼ਟਰੀ ਮੈਚ ਖੇਡੇਗੀ ਜਿਸ ਵਿੱਚ 62 ਟੈਸਟ, 152 ਵਨ ਡੇ ਅਤੇ 45 ਟੀ -20 ਮੈਚ ਹੋਣਗੇ। ਇਸ ਵਿੱਚ ਇੰਗਲੈਂਡ ਵਿੱਚ 2019 ਵਿਸ਼ਵ ਕੱਪ ਅਤੇ ਆਸਟਰੇਲੀਆ ਵਿੱਚ 2020 ਦੇ ਟੀ -20 ਵਿਸ਼ਵ ਕੱਪ ਵੀ ਸ਼ਾਮਲ ਹੈ।

Remove ads

ਵਿਵਾਦ

2017 ਵਿੱਚ ਕੰਪਨੀ ਭਾਰਤ ਦੇ ਰਾਸ਼ਟਰੀ ਝੰਡੇ ਦੇ ਅਪਮਾਨ ਕਰਕੇ ਵਿਵਾਦ ਵਿੱਚ ਆ ਸੀ।[5] ਇਸ ਤੋਂ ਬਾਅਦ ਕੰਪਨੀ ਦੇ ਪੰਜਾਬ ਸੇਵਾ ਇਕਾਈ ਨੇ ਵੀ ਅਸਤੀਫਾ ਦਿੱਤਾ ਸੀ।[6]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads