ਓਲਾ ਕੈਬਜ਼
From Wikipedia, the free encyclopedia
Remove ads
ਅਨੀ ਟੈੱਕ ਪ੍ਰਾਵੇਟ ਲਿਮਿਟੇਡ ਸਟਾਲਿਸ਼ ਤੌਰ 'ਤੇ OLΛ ਜਾਂ ਓਲਾ ਇੱਕ ਭਾਰਤੀ ਮੂਲ ਦੇ ਆਨਲਾਈਨ ਆਵਾਜਾਈ ਨੈੱਟਵਰਕ ਕੰਪਨੀ ਹੈ। ਇਹ ਮੁੰਬਈ ਦੀ ਇੱਕ ਆਨਲਾਈਨ ਕੈਬ ਐਗਰੀਗੇਟਰ ਵਜੋਂ ਸਥਾਪਿਤ ਕੀਤੀ ਗਈ ਸੀ, ਪਰ ਹੁਣ ਇਹ ਬੰਗਲੌਰ ਵਿੱਚ ਸਥਿਤ ਹੈ। ਅਪ੍ਰੈਲ 2017 ਤੱਕ, ਓਲਾ ਦੀ ਕੀਮਤ 3 ਬਿਲੀਅਨ ਡਾਲਰ ਸੀ।[3][4]
ਓਲਾ ਕੈਬਜ਼ ਦੀ ਸਥਾਪਨਾ 3 ਦਸੰਬਰ 2010 ਨੂੰ ਭਾਵਿਸ਼ ਅਗਰਵਾਲ ਵਰਤਮਾਨ ਸਮੇਂ ਦਾ ਸੀ.ਈ.ਓ. ਅਤੇ ਅੰਕਿਤ ਭਾਟੀ ਨੇ ਕੀਤੀ ਸੀ। 2017 ਤੱਕ, ਕੰਪਨੀ ਨੇ 110 ਸ਼ਹਿਰਾਂ ਵਿੱਚ 600,000 ਤੋਂ ਵੱਧ ਵਾਹਨਾਂ ਦਾ ਨੈਟਵਰਕ ਫੈਲਾਇਆ ਸੀ। ਨਵੰਬਰ 2014 ਵਿੱਚ, ਓਲਾ ਨੇ ਬੰਗਲੌਰ ਵਿੱਚ ਇੱਕ ਅਜ਼ਮਾਇਸ਼ੀ ਆਧਾਰ 'ਤੇ ਆਟੋ ਰਿਕਸ਼ਾ ਚਾਲਕਾਂ ਨੂੰ ਸ਼ਾਮਿਲ ਕੀਤਾ ਸੀ।[5] ਫਿਰ ਓਲਾ ਨੇ ਹੋਰ ਸ਼ਹਿਰਾਂ ਜਿਵੇਂ ਕਿ ਦਿੱਲੀ, ਪੁਣੇ, ਚੇਨਈ, ਹੈਦਰਾਬਾਦ ਅਤੇ ਕੋਲਕਾਤਾ ਵਿੱਚ ਆਪਣਾ ਨੈਟਵਰਕ ਫੈਲਾਇਆ। ਦਸੰਬਰ 2015 ਵਿੱਚ, ਓਲਾ ਨੇ ਮੈਸੂਰ, ਚੰਡੀਗੜ੍ਹ, ਇੰਦੌਰ, ਅਹਿਮਦਾਬਾਦ, ਜੈਪੁਰ, ਗੁਹਾਟੀ, ਵਿਜੈਵਾੜਾ ਅਤੇ ਵਿਸ਼ਾਖਾਪਟਨਮ ਵਿੱਚ ਆਪਣੀਆਂ ਆਟੋ ਸੇਵਾਵਾਂ ਦਾ ਵਿਸਥਾਰ ਕੀਤਾ। ਜਨਵਰੀ 2018 ਵਿੱਚ, ਓਲਾ ਨੇ ਆਪਣੀ ਪਹਿਲੀ ਵਿਦੇਸ਼ੀ ਬਾਜ਼ਾਰ ਵਿੱਚ ਪਹੁੰਚ ਕੀਤੀ, ਅਰਥਾਤ ਆਸਟ੍ਰੇਲੀਆ ਦੇ ਅਤੇ ਸਿਡਨੀ ਅਤੇ ਮੈਲਬਰਨ ਵਿੱਚ ਸੇਵਾ ਚਲਾਉਣ ਦੀ ਯੋਜਨਾ ਬਣਾਈ। ਫਰਵਰੀ ਦੇ ਅਖੀਰ ਵਿੱਚ ਉਹ ਪਰਥ ਵਿੱਚ ਪਹਿਲਾਂ ਹੀ ਪਹੁੰਚ ਚੁੱਕਾ ਹੈ।[6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads