ਕਬੀਰ ਸਿੰਘ
2019 ਦੀ ਭਾਰਤੀ ਹਿੰਦੀ ਫਿਲਮ From Wikipedia, the free encyclopedia
Remove ads
ਕਬੀਰ ਸਿੰਘ ਸਾਲ 2019 ਦੀ ਇੱਕ ਭਾਰਤੀ ਹਿੰਦੀ-ਭਾਸ਼ਾ ਦੀ ਰੋਮਾਂਟਿਕ ਡਰਾਮਾ ਫ਼ਿਲਮ ਹੈ ਜੋ ਸੰਦੀਪ ਵੰਗਾ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਹ ਉਸਦੀ ਆਪਣੀ ਤੇਲਗੂ ਫ਼ਿਲਮ ਅਰਜੁਨ ਰੈੱਡੀ (2017) ਦੀ ਰੀਮੇਕ ਹੈ। ਸਿਨੇ-1 ਸਟੂਡੀਓਜ਼ ਅਤੇ ਟੀ-ਸੀਰੀਜ਼ ਦੁਆਰਾ ਸਾਂਝੇ ਤੌਰ 'ਤੇ ਬਣਾਈ ਗਈ ਇਸ ਫ਼ਿਲਮ ਦੇ ਮੁੱਖ ਸਿਤਾਰੇ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਹਨ। ਫ਼ਿਲਮ ਮੁੱਖ ਕਿਰਦਾਰ, ਇੱਕ ਸ਼ਰਾਬੀ ਸਰਜਨ ਜੋ ਆਪਣੀ ਸਹੇਲੀ ਦੇ ਮਜਬੂਰਨ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਸਵੈ-ਵਿਨਾਸ਼ਕਾਰੀ ਰਾਹ 'ਤੇ ਜਾਂਦਾ ਹੈ, ਤੇ ਕੇਂਦਰਿਤ ਹੈ।
ਫ਼ਿਲਮ ਦੀ ਪ੍ਰਿੰਸੀਪਲ ਫੋਟੋਗ੍ਰਾਫੀ ਅਕਤੂਬਰ 2018 ਵਿੱਚ ਸ਼ੁਰੂ ਹੋਈ ਅਤੇ ਮਾਰਚ 2019 ਵਿੱਚ ਖ਼ਤਮ ਹੋਈ। ਇਹ ਫ਼ਿਲਮ 21 ਜੂਨ 2019 ਨੂੰ ਭਾਰਤ ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੂੰ ਮਿਸ਼ਰਤ ਸਮੀਖਿਆਵਾਂ ਪ੍ਰਾਪਤ ਹੋਈਆਂ, ਜਿਸ' ਤੇ ਗਲੈਮਰਾਈਜਿੰਗ ਮਿਸੋਗਨੀ ਅਤੇ ਜ਼ਹਿਰੀਲੀ ਮਰਦਾਨਾਤਾ ਲਈ ਇਸ 'ਤੇ ਆਲੋਚਨਾ ਕੀਤੀ ਗਈ, ਹਾਲਾਂਕਿ ਸ਼ਾਹਿਦ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ। ਬਾਕਸ ਆਫਿਸ 'ਤੇ, ਇਹ ਸ਼ਾਹਿਦ ਦੀ ਇਕੋ ਇੱਕ ਪੁਰਸ਼ ਸਿਤਾਰੇ ਵਜੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਅਤੇ 2019 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫ਼ਿਲਮ ਦੇ ਰੂਪ ਵਿੱਚ ਉਭਰੀ।
Remove ads
ਪਲਾਟ
ਕਬੀਰ ਰਾਜਧੀਰ ਸਿੰਘ ਨਵੀਂ ਦਿੱਲੀ, ਭਾਰਤ ਵਿੱਚ ਦਿੱਲੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿੱਚ ਇੱਕ ਹਾਊਸ ਸਰਜਨ ਹੈ। ਇੱਕ ਹੁਸ਼ਿਆਰ ਵਿਦਿਆਰਥੀ ਹੋਣ ਦੇ ਬਾਵਜੂਦ, ਉਸ ਆਪਣੇ ਗੁੱਸੇ ‘ਤੇ ਕਾਬੂ ਨਹੀਂ ਕਰ ਪਾਉਂਦਾ ਜਿਸ ਕਾਰਨ ਕਾਲਜ ਦਾ ਡੀਨ ਉਸ 'ਤੇ ਨਾਰਾਜ਼ ਰਹਿੰਦਾ ਹੈ। ਕਬੀਰ ਦਾ ਹਮਲਾਵਰ ਸੁਭਾਅ ਉਸਨੂੰ ਜੂਨੀਅਰਾਂ ਵਿੱਚ ਇੱਕ ਧੱਕੇਸ਼ਾਹ ਵਜੋਂ ਪੇਸ਼ ਕਰਦਾ ਹੈ। ਅੰਤਰ-ਕਾਲਜ ਫੁੱਟਬਾਲ ਮੈਚ ਦੌਰਾਨ ਵਿਰੋਧੀ ਟੀਮ ਦੇ ਮੈਂਬਰਾਂ ਨਾਲ ਝਗੜਾ ਹੋਣ ਤੋਂ ਬਾਅਦ, ਡੀਨ ਕਬੀਰ ਨੂੰ ਮੁਆਫੀ ਮੰਗਣ ਜਾਂ ਕਾਲਜ ਛੱਡਣ ਲਈ ਕਹਿੰਦਾ ਹੈ। ਪਹਿਲਾਂ ਕਬੀਰ ਕਾਲਜ ਛੱਡਣ ਦੀ ਚੋਣ ਕਰਦਾ ਹੈ ਪਰ ਫਿਰ ਪਹਿਲੇ ਸਾਲ ਦੀ ਵਿਦਿਆਰਥਣ ਪ੍ਰੀਤੀ ਸਿੱਕਾ ਨਾਲ ਪਹਿਲੀ ਨਜ਼ਰੇ ਪਿਆਰ ਵਿੱਚ ਪੈਣ ਤੋਂ ਬਾਅਦ ਕਾਲਜ ਵਿੱਚ ਰੁਕਣ ਦਾ ਫੈਸਲਾ ਕਰਦਾ ਹੈ।
ਕਬੀਰ ਅਤੇ ਉਸ ਦਾ ਦੋਸਤ ਸ਼ਿਵਾ ਇੱਕ ਤੀਜੇ ਸਾਲ ਦੇ ਕਲਾਸਰੂਮ ਵਿੱਚ ਦਾਖਲ ਹੋ ਕੇ ਐਲਾਨ ਕਰਦੇ ਹਨ ਕਿ ਕਬੀਰ ਪ੍ਰੀਤੀ ਨੂੰ ਪਿਆਰ ਕਰਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਹ ਉਸਦੀ ਬੰਦੀ ਹੈ। ਕਬੀਰ ਪ੍ਰੀਤੀ ਨੂੰ ਆਪਣੇ ਨਾਲ ਕਾਲਜੋਂ ਬਾਹਰ ਪੜ੍ਹਾਈ ਕਰਵਾਉਣ ਲਈ ਲਿਜਾਂਦਾ ਹੈ, ਜਿਸਦਾ ਮਕਸਦ ਪ੍ਰੀਤੀ ਨਾਲ ਸਮਾਂ ਬਿਤਾਉਣਾ ਹੁੰਦਾ ਹੈ। ਸ਼ੁਰੂ ਵਿੱਚ ਪ੍ਰੀਤੀ ਕਬੀਰ ਤੋਂ ਡਰੀ ਡਰੀ ਰਹਿੰਦੀ ਹੈ ਪਰ ਹੌਲੀ ਹੌਲੀ ਉਸਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਆਖਰਕਾਰ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹ ਗੂੜ੍ਹੇ ਪਿਆਰ ਵਿੱਚ ਪੈ ਜਾਂਦੇ ਹਨ। ਕਬੀਰ ਐਮ ਬੀ ਬੀ ਐਸ ਦੀ ਗ੍ਰੈਜੂਏਟ ਡਿਗਰੀ ਲੈ ਕੇ ਹੈ ਮਸੂਰੀ ਨੂੰ ਆਰਥੋਪੀਡਿਕ ਸਰਜਰੀ ਵਿੱਚ ਮਾਸਟਰ ਦੀ ਡਿਗਰੀ ਹਾਸਲ ਕਰਨ ਲਈ ਰਵਾਨਾ ਹੋ ਜਾਂਦਾ ਹੈ। ਤਿੰਨ ਸਾਲਾਂ ਦੌਰਾਨ ਦੋਵੇਂ ਮੁੰਬਈ ਵਾਪਸ ਆਪਣੇ-ਆਪਣੇ ਘਰਾਂ ਆ ਜਾਂਦੇ ਹਨ ਅਤੇ ਕਬੀਰ-ਪ੍ਰੀਤੀ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਜਾਂਦਾ ਹੈ। ਕੁਝ ਮਹੀਨਿਆਂ ਬਾਅਦ, ਕਬੀਰ ਮੁੰਬਈ ਵਿੱਚ ਪ੍ਰੀਤੀ ਦੇ ਘਰ ਆਇਆ, ਜਿੱਥੇ ਉਸ ਦੇ ਪਿਤਾ ਹਰਪਾਲ ਉਨ੍ਹਾਂ ਨੂੰ ਕਿਸ ਕਰਦੇ ਵੇਖ ਲੈਂਦਾ ਹੈ ਅਤੇ ਉਹ ਕਬੀਰ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ।
ਹਰਪਾਲ ਪ੍ਰੀਤੀ ਅਤੇ ਕਬੀਰ ਦੇ ਰਿਸ਼ਤੇ ਦਾ ਵਿਰੋਧ ਕਰਦਾ ਹੈ ਕਿਉਂਕਿ ਉਹ ਕਬੀਰ ਦੀ ਸ਼ਖਸੀਅਤ ਨੂੰ ਨਾਪਸੰਦ ਕਰਦਾ ਹੈ। ਕਬੀਰ ਪ੍ਰੀਤੀ ਨੂੰ ਛੇ ਘੰਟਿਆਂ ਵਿੱਚ ਫੈਸਲਾ ਲੈਣ ਲਈ ਕਹਿੰਦਾ ਹੈ ਨਹੀਂ ਤਾਂ ਉਹ ਉਨ੍ਹਾਂ ਦੇ ਰਿਸ਼ਤੇ ਨੂੰ ਖਤਮ ਕਰ ਦੇਵੇਗਾ। ਜਦੋਂ ਉਹ ਕਬੀਰ ਦੇ ਘਰ ਮਿਲਣ ਜਾਂਦੀ ਹੈ, ਉਹ ਸ਼ਰਾਬੀ ਹੋ ਜਾਂਦਾ ਹੈ, ਮਾਰਫ਼ੀਨ ਦੀ ਓਵਰਡੋਜ਼ ਲੈ ਲੈਂਦਾ ਹੈ, ਅਤੇ ਦੋ ਦਿਨਾਂ ਤੱਕ ਬੇਹੋਸ਼ ਹੋ ਜਾਂਦਾ ਹੈ। ਤਦ ਤੱਕ ਪ੍ਰੀਤੀ ਦਾ ਵਿਆਹ ਉਸਦੀ ਜਾਤ ਦੇ ਜਤਿੰਦਰ ਨਾਮ ਦੇ ਕਿਸੇ ਆਦਮੀ ਨਾਲ ਜ਼ਬਰਦਸਤੀ ਕਰਵਾ ਦਿੱਤਾ ਜਾਂਦਾ ਹੈ। ਕਬੀਰ ਨੂੰ ਸ਼ਿਵਾ ਤੋਂ ਪ੍ਰੀਤੀ ਦੇ ਵਿਆਹ ਬਾਰੇ ਪਤਾ ਲੱਗਦਾ ਹੈ ਅਤੇ ਵਿਰੋਧ ਵਿੱਚ ਉਸ ਦੇ ਘਰ ਜਾਂਦਾ ਹੈ। ਪ੍ਰੀਤੀ ਦੇ ਘਰ ਵਾਲੇ ਕਬੀਰ ਨੂੰ ਕੁੱਟਦੇ ਅਤੇ ਅਤੇ ਤਮਾਸ਼ਾ ਬਣਾਉਣ ਲਈ ਉਸ ਨੂੰ ਗ੍ਰਿਫਤਾਰ ਕਰਵਾ ਦਿੰਦੇ ਹਨ ਉਧਰ ਕਬੀਰ ਦਾ ਪਿਤਾ ਰਾਜਧੀਰ ਉਸ ਨੂੰ ਘਰ ਦੀ ਇੱਜ਼ਤ ਖ਼ਰਾਬ ਕਰਨ ਲਈ ਘਰੋਂ ਤੋਂ ਬਾਹਰ ਕੱਢ ਦਿੰਦਾ ਹੈ।
ਸ਼ਿਵਾ ਦੀ ਮਦਦ ਨਾਲ, ਕਬੀਰ ਇੱਕ ਕਿਰਾਏ ਦਾ ਅਪਾਰਟਮੈਂਟ ਲੱਭਦਾ ਹੈ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਸਰਜਨ ਦੇ ਤੌਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਆਪਣੀਆਂ ਭਾਵਨਾਵਾਂ ਨਾਲ ਸਿੱਝਣ ਲਈ, ਉਹ ਨਸ਼ੇ ਲੈਣਾ ਸ਼ੁਰੂ ਕਰਦਾ ਹੈ, ਸ਼ਰਾਬ ਪੀਂਦਾ ਹੈ, ਇੱਕ ਰਾਤ ਦਾ ਸਟੈਂਡ ਅਜ਼ਮਾਉਂਦਾ ਹੈ, ਇੱਕ ਪਾਲਤੂ ਕੁੱਤਾ ਖਰੀਦਦਾ ਹੈ ਅਤੇ ਉਸਦਾ ਨਾਮ ਪ੍ਰੀਤੀ ਰੱਖਦਾ ਹੈ; ਜੋ ਸਾਰੇ ਅਸਫਲ ਹੁੰਦੇ ਹਨ। ਮਹੀਨਿਆਂ ਦੇ ਅੰਦਰ, ਉਹ ਇੱਕ ਸਫਲ ਸਰਜਨ ਅਤੇ ਵਿਗਿੜਆ ਸ਼ਰਾਬੀ ਬਣ ਜਾਂਦਾ ਹੈ। ਕਬੀਰ ਦਾ ਸਵੈ-ਵਿਨਾਸ਼ਕਾਰੀ ਵਿਵਹਾਰ ਅਤੇ ਅੱਗੇ ਵਧਣ ਤੋਂ ਇਨਕਾਰ ਕਰਨਾ ਸ਼ਿਵਾ ਅਤੇ ਕਮਲ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਉਹ ਆਪਣੀ ਇੱਕ ਮਰੀਜ਼, ਜੀਆ ਸ਼ਰਮਾ, ਇੱਕ ਮਸ਼ਹੂਰ ਫ਼ਿਲਮ ਸਟਾਰ, ਨੂੰ ਉਸ ਨਾਲ ਸ਼ਰੀਰਕ ਸੰਬੰਧ ਬਣਾਉਣ ਲਈ ਕਹਿੰਦਾ ਹੈ, ਪਰ ਉਹ ਉਸਦੇ ਪਿਆਰ ਵਿੱਚ ਪੈ ਜਾਂਦੀ ਹੈ। ਜਿਸ ਕਾਰਨ ਕਬੀਰ ਉਸਨੂੰ ਛੱਡ ਜਾਂਦਾ ਹੈ।
ਇੱਕ ਛੁੱਟੀ ਵਾਲੇ ਦਿਨ ਦੀ, ਕਬੀਰ ਨਾ ਚਾਹੁੰਦੇ ਹੋਏ ਵੀ ਕਿਸੇ ਦੀ ਜਾਨ ਬਚਾਉਣ ਲਈ ਸਰਜਰੀ ਕਰਨ ਲਈ ਸਹਿਮਤ ਹੋ ਜਾਂਦਾ ਹੈ ਅਤੇ ਡੀਹਾਈਡਰੇਸ਼ਨ ਨਾਲ ਡਿੱਗ ਜਾਂਦਾ ਹੈ। ਜਦੋਂ ਹਸਪਤਾਲ ਦਾ ਸਟਾਫ ਉਸ ਦੇ ਖੂਨ ਦੇ ਦੀ ਜਾਂਚ ਕਰਦਾ ਹੈ ਤਾਂ ਉਸ ਵਿੱਚ ਸ਼ਰਾਬ ਅਤੇ ਕੋਕੀਨ ਪਾਈ ਜਾਂਦੀ ਹੈ। ਹਸਪਤਾਲ ਦਾ ਮੁਖੀ ਨੇ ਕਬੀਰ ਖ਼ਿਲਾਫ਼ ਕੇਸ ਦਾਇਰ ਕਰ ਦਿੰਦਾ ਹੈ। ਸ਼ਿਵਾ ਅਤੇ ਕਰਨ ਦੁਆਰਾ ਉਸ ਨੂੰ ਜ਼ਮਾਨਤ ਦੇਣ ਦੀ ਵਿਵਸਥਾ ਕੀਤੇ ਜਾਣ ਦੇ ਬਾਵਜੂਦ ਇਨ-ਹਾਊਸ ਕੋਰਟ ਵਿੱਚ ਸੁਣਵਾਈ ਦੌਰਾਨ ਕਬੀਰ ਆਪਣੀ ਪੇਸ਼ੇਵਰ ਨੈਤਿਕਤਾ ਦੀ ਉਲੰਘਣਾ ਕਰਨ ਦੇ ਅਧਾਰ ਤੇ ਸੱਚਾਈ ਸਵੀਕਾਰ ਕਰ ਲੈਂਦਾ ਹੈ। ਕਬੀਰ ਦਾ ਮੈਡੀਕਲ ਲਾਇਸੈਂਸ ਪੰਜ ਸਾਲਾਂ ਲਈ ਰੱਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਫਲੈਟ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ। ਅਗਲੀ ਸਵੇਰ, ਸ਼ਿਵਾ ਕਿਵੇਂ ਨਾ ਕਿਵੇਂ ਕਬੀਰ ਨੂੰ ਲੱਭ ਕੇ ਉਸਦੀ ਦਾਦੀ, ਸਾਧਨਾ ਕੌਰ ਦੀ ਮੌਤ ਬਾਰੇ ਦੱਸਦਾ ਹੈ। ਉਹ ਆਪਣੇ ਪਿਤਾ ਨੂੰ ਮਿਲਦਾ ਹੈ ਅਤੇ ਜਲਦੀ ਹੀ ਆਪਣੀ ਸਵੈ-ਵਿਨਾਸ਼ਕਾਰੀ ਆਦਤ ਛੱਡ ਦਿੰਦਾ ਹੈ।
ਕਬੀਰ ਮਨ ਬਦਲਾਵ ਲਈ ਇੱਕ ਛੁੱਟੀ 'ਤੇ ਨਿਕਲਦਾ ਹੈ ਅਤੇ ਰਾਸਤੇ ਵਿੱਚ ਉਹ ਗਰਭਵਤੀ ਪ੍ਰੀਤੀ ਨੂੰ ਇੱਕ ਪਾਰਕ ਵਿੱਚ ਬੈਠਾ ਵੇਖਦਾ ਹੈ ਅਤੇ ਉਸਨੂੰ ਲੱਗਦਾ ਹੈ ਕਿ ਉਹ ਆਪਣੇ ਵਿਆਹ ਤੋਂ ਨਾਖੁਸ਼ ਹੈ। ਕਬੀਰ ਆਪਣੀ ਛੁੱਟੀ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਮਿਲਦਾ ਹੈ। ਪ੍ਰੀਤੀ ਕਬੀਰ ਨਾਲ ਉਸਦੇ ਵਿਆਹ 'ਤੇ ਨਾ ਪਹੁੰਚਣ ਕਰਕੇ ਬਹੁਤ ਗੁੱਸੇ ਹੁੰਦੀ ਹੈ ਅਤੇ ਉਸ ਨਾਲ ਕੋਈ ਗੱਲ ਨਹੀਂ ਕਰਦੀ। ਕਬੀਰ ਦੇ ਵਾਰ ਵਾਰ ਮਨਾਉਣ 'ਤੇ ਉਹ ਉਸਨੂੰ ਜਾਣ ਲਈ ਕਹਿੰਦੀ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਉਹ ਫ਼ਿਲਮ ਸਟਾਰ ਜੀਆ ਸ਼ਰਮਾ ਨਾਲ ਸੰਬੰਧ ਵਿੱਚ ਹੈ। ਫਿਰ ਸ਼ਿਵਾ ਵੱਲੋਂ ਕਬੀਰ ਦੇ ਵਿਆਹ 'ਤੇ ਨਾ ਆਉਣ ਦੇ ਕਾਰਨ ਅਤੇ ਜੀਆ ਦੇ ਕਬੀਰ ਨਾਲ ਸੰਬੰਧ ਬਾਰੇ ਦੱਸਣ ਤੇ ਪ੍ਰੀਤੀ ਦਾ ਦਾ ਮਨ ਪਿਘਲ ਜਾਂਦਾ ਹੈ। ਪ੍ਰੀਤੀ ਦੱਸਦੀ ਹੈ ਕਿ ਉਸਨੇ ਜਤਿੰਦਰ ਨੂੰ ਵਿਆਹ ਤੋਂ ਦਿਨਾਂ ਬਾਅਦ ਛੱਡ ਦਿੱਤਾ ਸੀ ਅਤੇ ਇੱਕ ਕਲੀਨਿਕ ਵਿੱਚ ਕੰਮ ਕਰਨ ਲੱਗ ਗਈ ਸੀ। ਉਹ ਕਬੀਰ ਨੂੰ ਦੱਸਦੀ ਹੈ ਕਿ ਉਹ (ਕਬੀਰ) ਹੀ ਬੱਚੇ ਦਾ ਪਿਤਾ ਹੈ, ਅਤੇ ਉਹ ਦੁਬਾਰਾ ਇੱਕੱਠੇ ਹੋ ਜਾਂਦੇ ਹਨ। ਉਹਨਾਂ ਦਾ ਵਿਆਹ ਹੋ ਜਾਂਦਾ ਹੈ ਅਤੇ ਪ੍ਰੀਤੀ ਦਾ ਪਿਤਾ ਉਹਨਾਂ ਦੇ ਪਿਆਰ ਨੂੰ ਨਾ ਸਮਝਣ ਲਈ ਮੁਆਫੀ ਮੰਗਦਾ ਹੈ। ਫ਼ਿਲਮ ਸਮੁੰਦਰ ਦੇ ਕੰਢੇ'ਤੇ ਉਨ੍ਹਾਂ ਦੇ ਬੱਚੇ ਨਾਲ ਸਮਾਪਤ ਹੋ ਜਾਂਦੀ ਹੈ।
Remove ads
ਸਿਤਾਰੇ

- ਸ਼ਾਹਿਦ ਕਪੂਰ ਡਾ: ਕਬੀਰ ਰਾਜਬੀਰ ਸਿੰਘ ਵਜੋਂ
- ਕਿਆਰਾ ਅਡਵਾਨੀ ਡਾ: ਪ੍ਰੀਤੀ ਸਿੱਕਾ ਵਜੋਂ
- ਅਰਜਨ ਬਾਜਵਾ ਕਰਨ ਰਾਜਧੀਰ ਸਿੰਘ ਵਜੋਂ
- ਸੁਰੇਸ਼ ਓਬਰਾਏ ਰਾਜਧੀਰ ਸਿੰਘ ਵਜੋਂ
- ਕਾਮਿਨੀ ਕੌਸ਼ਲ ਸਾਧਨਾ ਕੌਰ "ਦਾਦੀ" ਵਜੋਂ
- ਆਦਿਲ ਹੁਸੈਨ ਕਾਲਜ ਆਦਿਲ ਹੁਸੈਨ
- ਨਿਕਿਤਾ ਦੱਤਾ ਜੀਆ ਸ਼ਰਮਾ ਵਜੋਂ
- ਅਨੁਰਾਗ ਅਰੋੜਾ ਹਰਪਾਲ ਸਿੱਕਾ ਵਜੋਂ
ਬਾਕਸ ਆਫਿਸ
ਕਬੀਰ ਸਿੰਘ ਦੇ ਸ਼ੁਰੂਆਤੀ ਦਿਨ ਦੀ ਕਮਾਈ ₹20.21 ਕਰੋੜ ਸੀ। ਇਹ ਸ਼ਾਹਿਦ ਲਈ ਸਭ ਤੋਂ ਵੱਧ ਓਪਨਿੰਗ ਡੇ ਕਲੈਕਸ਼ਨ ਹੈ। ਦੂਜੇ ਦਿਨ ਫ਼ਿਲਮ ਨੇ 22.71 ਕਰੋੜ ਕਮਾਏ।[4] ਤੀਜੇ ਦਿਨ ਫ਼ਿਲਮ ਨੇ .9 27.91 ਕਰੋੜ ਕਮਾਏ।[5]
8 ਅਗਸਤ 2019 ਤੱਕ, ਭਾਰਤ ਵਿੱਚ 1 331.24 ਕਰੋੜ ਦੀ ਕਮਾਈ ਅਤੇ ਵਿਦੇਸ਼ੀ ₹ 41.06 ਕਰੋੜ ਦੇ ਨਾਲ, ਫ਼ਿਲਮ ਦਾ ਵਿਸ਼ਵਵਿਆਪੀ ₹ 372.30 ਕਰੋੜ ਦਾ ਕੁਲੈਕਸ਼ਨ ਹੈ।[3] ਕਬੀਰ ਸਿੰਘ ਸਾਲ 2019 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫ਼ਿਲਮ ਹੈ।[6] ਇਹ ਭਾਰਤ ਵਿੱਚ ₹ 200 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਏ ਪ੍ਰਮਾਣਤ ਭਾਰਤੀ ਫ਼ਿਲਮ ਵੀ ਬਣ ਗਈ।[7]
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads