ਕਮਿਊਨਿਜ਼ਮ

From Wikipedia, the free encyclopedia

Remove ads
Remove ads

ਕਮਿਊਨਿਜ਼ਮ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਦੁਆਰਾ ਪ੍ਰਤੀਪਾਦਿਤ ਅਤੇ ਕਮਿਊਨਿਸਟ ਮੈਨੀਫੈਸਟੋ ਵਿੱਚ ਵਰਣਿਤ ਸਮਾਜਵਾਦ ਦੀ ਆਖਰੀ ਮੰਜਲ ਹੈ। ਕਮਿਊਨਿਜ਼ਮ, ਸਮਾਜਕ - ਰਾਜਨੀਤਕ ਦਰਸ਼ਨ ਦੇ ਅਨੁਸਾਰ ਇੱਕ ਅਜਿਹੀ ਵਿਚਾਰਧਾਰਾ ਦੇ ਰੂਪ ਵਿੱਚ ਵਰਣਿਤ ਹੈ, ਜਿਸ ਵਿੱਚ ਸੰਰਚਨਾਤਮਕ ਪੱਧਰ ਉੱਤੇ ਇੱਕ ਸਮਤਾਮੂਲਕ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਜਾਵੇਗੀ। ਇਤਿਹਾਸਕ ਅਤੇ ਆਰਥਕ ਹੈਜਮਨੀ ਦੇ ਪ੍ਰਤੀਮਾਨ ਭੰਨ ਕੇ ਉਤਪਾਦਨ ਦੇ ਸਾਧਨਾਂ ਉੱਤੇ ਸਮੁੱਚੇ ਸਮਾਜ ਦੀ ਮਾਲਕੀ ਹੋਵੇਗੀ। ਅਧਿਕਾਰ ਅਤੇ ਕਰਤੱਵ ਵਿੱਚ ਸਵੈ ਇੱਛਾ ਨਾਲ ਸਮੁਦਾਇਕ ਤਾਲਮੇਲ ਸਥਾਪਤ ਹੋਵੇਗਾ। ਆਜ਼ਾਦੀ ਅਤੇ ਸਮਾਨਤਾ ਦੇ ਸਮਾਜਕ ਰਾਜਨੀਤਕ ਆਦਰਸ਼ ਇੱਕ ਦੂਜੇ ਦੇ ਪੂਰਕ ਸਿੱਧ ਹੋਣਗੇ। ਇਨਸਾਫ਼ ਤੋਂ ਕੋਈ ਵੰਚਿਤ ਨਹੀਂ ਹੋਵੇਗਾ ਅਤੇ ਮਨੁੱਖਤਾ ਸਿਰਫ ਇੱਕ ਜਾਤੀ ਹੋਵੇਗੀ। ਮਿਹਨਤ ਦੀ ਸੰਸਕ੍ਰਿਤੀ ਸਭ ਤੋਂ ਉੱਤਮ ਅਤੇ ਤਕਨੀਕ ਦਾ ਪੱਧਰ ਸਰਬਉਚ ਹੋਵੇਗਾ। ਕਮਿਊਨਿਜ਼ਮ ਰਾਜਰਹਿਤ ਸਮਾਜ ਦਾ ਹਾਮੀ ਸਿਧਾਂਤ ਹੈ। ਉਹ ਸਮਾਜਿਕ ਵਿਵਸਥਾ ਜਿੱਥੇ ਰਾਜ ਦੀ ਲੋੜ ਖ਼ਤਮ ਹੋ ਜਾਂਦੀ ਹੈ। ਮੂਲ ਤੌਰ ਤੇ ਇਹ ਵਿਚਾਰ ਸਮਾਜਵਾਦ ਦੀ ਉੱਨਤ ਸਥਿਤੀ ਦਾ ਲਖਾਇਕ ਹੈ। ਜਿੱਥੇ ਸਮਾਜਵਾਦ ਵਿੱਚ ਹਰੇਕ ਤੋਂ ਉਸਦੀ ਸਮਰਥਾ ਅਨੁਸਾਰ, ਹਰੇਕ ਨੂੰ ਕੰਮ ਦੇ ਨਿਯਮ ਅਨੁਸਾਰ ਸੰਚਾਲਿਤ ਕੀਤਾ ਜਾਂਦਾ ਹੈ, ਉਥੇ ਹੀ ਕਮਿਊਨਿਜ਼ਮ ਵਿੱਚ ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ ਸਿਧਾਂਤ ਲਾਗੂ ਕੀਤਾ ਜਾਂਦਾ ਹੈ। ਕਮਿਊਨਿਜ਼ਮ ਨਿਜੀ ਜਾਇਦਾਦ ਦਾ ਮੁਕੰਮਲ ਨਿਖੇਧ ਕਰਦਾ ਹੈ।[1]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads