ਕਲੌਦ ਅਗਸਤ ਕੂਰ
From Wikipedia, the free encyclopedia
Remove ads
ਕਲੌਦ ਅਗਸਤ ਕੂਰ (ਫ਼ਰਾਂਸੀਸੀ: Claude Auguste Court; 24 ਸਤੰਬਰ, 1793 - ਜਨਵਰੀ 1880) ਇੱਕ ਫ਼ਰਾਂਸੀਸੀ ਫ਼ੌਜੀ ਸੀ ਜਿਸਨੇ ਸਿੱਖ ਰਾਜ ਦੌਰਾਨ ਤੋਪਖ਼ਾਨੇ ਦਾ ਪ੍ਰਬੰਧ ਕੀਤਾ।
ਜੀਵਨ
ਮੁੱਢਲਾ ਜੀਵਨ
ਇਸ ਦਾ ਜਨਮ 24 ਸਤੰਬਰ, 1793 ਨੂੰ ਸੰਤ ਸੇਜ਼ਾਰ-ਸੁਰ-ਸਾਈਨੇ, ਫ਼ਰਾਂਸ ਵਿੱਚ ਹੋਇਆ।[1] ਇਸਨੇ ਪੈਰਿਸ ਦੇ ਪੋਲੀਟੈਕਨੀਕ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ।[2]
ਫ਼ਰਾਂਸੀਸੀ ਫ਼ੌਜ ਵਿੱਚ
1813 ਵਿੱਚ ਇਹ ਨੇਪੋਲੀਅਨ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ। 1815 ਵਿੱਚ ਵਾਟਰਲੂ ਦੀ ਜੰਗ ਤੋਂ ਬਾਅਦ ਇਸਨੂੰ ਕੱਢ ਦਿੱਤਾ ਗਿਆ।
ਪਰਸ਼ੀਅਨ ਫ਼ੌਜ ਵਿੱਚ
1818 ਵਿੱਚ ਇਹ ਫ਼ਰਾਂਸ ਤੋਂ ਚੱਲਿਆ ਅਤੇ ਪਰਸ਼ੀਆ ਪਹੁੰਚ ਗਿਆ। ਉੱਥੇ ਇਸਨੂੰ ਨੇਪੋਲੀਅਨ ਦੀ ਫ਼ੌਜ ਦੇ ਸਾਬਕਾ-ਅਫ਼ਸਰ, ਯੌਂ-ਬਾਪਤੀਸਤ ਵੈਂਤੂਰਾ ਅਤੇ ਪਾਊਲੋ ਦੀ ਆਵੀਤਾਬੀਲੇ, ਵੀ ਮਿਲੇ। ਪਾਊਲੋ ਦੀ ਆਵੀਤਾਬੀਲੇ ਨਾਲ ਮਿਲ ਕੇ ਇਹ 1827 ਵਿੱਚ ਪੰਜਾਬ ਪਹੁੰਚੇ।
ਸਿੱਖ ਫ਼ੌਜ ਵਿੱਚ
ਰਣਜੀਤ ਸਿੰਘ ਨੇ ਇਸਨੂੰ ਤੋਪਖ਼ਾਨੇ ਦਾ ਪ੍ਰਬੰਧ ਕਰਨ ਦਾ ਕੰਮ ਦਿੱਤਾ। 1834 ਵਿੱਚ ਇਸਨੇ ਪੇਸ਼ਾਵਰ ਦੀ ਲੜਾਈ ਵਿੱਚ ਹਿੱਸਾ ਲਿਆ ਅਤੇ 1836 ਵਿੱਚ ਇਸਨੂੰ ਜਰਨੈਲ ਬਣਾ ਦਿੱਤਾ ਗਿਆ। 1837 ਵਿੱਚ ਇਹ ਜਮਰੌਦ ਦੀ ਜੰਗ ਵਿੱਚ ਵੀ ਲੜਿਆ।
1843 ਵਿੱਚ ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਇਹ ਪਹਿਲਾਂ ਫ਼ਿਰੋਜ਼ਪੁਰ ਗਿਆ ਜੋ ਬਰਤਾਨਵੀ ਰਾਜ ਦੇ ਅਧੀਨ ਸੀ ਅਤੇ ਫ਼ਿਰ ਆਪਣੀ ਪੰਜਾਬੀ ਬੀਵੀ ਤੇ ਬੱਚਿਆਂ ਨੂੰ ਲੈਕੇ ਇਹ 1844 ਵਿੱਚ ਫ਼ਰਾਂਸ ਚਲਾ ਗਿਆ।
ਮੌਤ
ਕੂਰ ਦੀ ਮੌਤ 1880 ਵਿੱਚ ਪੈਰਿਸ ਵਿਖੇ ਹੋਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads